ਆਸਟ੍ਰੇਲੀਆ ਦੇ ਕਈ ਸ਼ਹਿਰਾਂ ''ਚ ਚੱਕਰਵਾਤ ਨਾਲ ਭਾਰੀ ਨੁਕਸਾਨ, ਬਿਜਲੀ ਸਪਲਾਈ ਪ੍ਰਭਾਵਿਤ

Monday, Apr 12, 2021 - 06:13 PM (IST)

ਆਸਟ੍ਰੇਲੀਆ ਦੇ ਕਈ ਸ਼ਹਿਰਾਂ ''ਚ ਚੱਕਰਵਾਤ ਨਾਲ ਭਾਰੀ ਨੁਕਸਾਨ, ਬਿਜਲੀ ਸਪਲਾਈ ਪ੍ਰਭਾਵਿਤ

ਪਰਥ (ਭਾਸ਼ਾ)  ਆਸਟ੍ਰੇਲੀਆ ਦੇ ਪੱਛਮੀ ਤੱਟਵਰਤੀ ਹਿੱਸੇ ਵਿਚ ਚੱਕਰਵਾਤ ਕਾਰਨ ਕਈ ਸ਼ਹਿਰਾਂ ਵਿਚ ਭਾਰੀ ਨੁਕਸਾਨ ਹੋਇਆ ਹੈ।ਇਸ ਦੇ ਨਾਲ ਹੀ ਬਿਜਲੀ ਸਪਲਾਈ ਠੱਪ ਹੋ ਗਈ। ਭਾਵੇਂਕਿ ਕਿਸੇ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। 

PunjabKesari

ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਪੱਛਮੀ ਆਸਟ੍ਰੇਲੀਆ ਦੇ ਕਲਬਰੀ ਤੋਂ ਚੱਕਰਵਾਤ 'ਸੇਰੋਜਾ' ਅੱਗੇ ਲੰਘ ਚੁੱਕਾ ਹੈ। ਚੱਕਰਵਾਤ ਦੌਰਾਨ 170 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਸਨ। ਦਮਕਲ ਅਤੇ ਐਮਰਜੈਂਸੀ ਸੇਵਾ ਵਿਭਾਗ ਦੇ ਕਮਿਸ਼ਨਰ ਡੇਰੇਨ ਕਲੇਮ ਨੇ ਦੱਸਿਆ ਕਿ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਉੱਤਰ ਵਿਚ 580 ਕਿਲੋਮੀਟਰ ਦੂਰ 1400 ਲੋਕਾਂ ਦੀ ਆਬਾਦੀ ਵਾਲੇ ਕਲਬਰੀ ਸ਼ਹਿਰ ਵਿਚ ਕਰੀਬ 70 ਫੀਸਦੀ ਇਮਾਰਤਾਂ ਪ੍ਰਭਾਵਿਤ ਹੋਈਆਂ ਹਨ। ਇਹਨਾਂ ਵਿਚੋਂ ਕਰੀਬ 30 ਫੀਸਦੀ ਨੁਕਸਾਨ ਗੰਭੀਰ ਕਿਸਮ ਦੇ ਹਨ।

PunjabKesari

ਤੱਟ ਦੇ ਆਲੇ-ਦੁਆਲੇ ਦੇ ਕਈ ਹੋਰ ਸ਼ਹਿਰਾਂ ਵਿਚ ਵੀ ਨੁਕਸਾਨ ਹੋਇਆ ਹੈ।ਸਰਕਾਰੀ ਕੰਪਨੀ 'ਵੈਸਟਰਨ ਪਾਵਰ' ਨੇ ਕਿਹਾ ਹੈ ਕਿ 31,500 ਘਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਆਸਟ੍ਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਨੇ ਇਕ ਬਿਆਨ ਵਿਚ ਕਿਹਾ ਕਿ ਕਲਬਰੀ ਅਤੇ ਨੇੜਲੇ ਸ਼ਹਿਰਾਂ ਵਿਚ ਪਿਛਲੇ 50 ਸਾਲ ਤੋਂ ਵੱਧ ਸਮੇਂ ਵਿਚ ਪਹਿਲੀ ਵਾਰ ਇੰਨੀਆਂ ਤੂਫਾਨੀ ਹਵਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ 1956 ਵਿਚ ਭਿਆਨਕ ਚੱਕਰਵਾਤ ਆਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਸਬੇਨ ਵਿਖੇ ਵਿਸਾਖੀ ਮੇਲਾ ਛੱਡ ਗਿਆ ਨਵੀਆਂ ਪੈੜਾਂ, ਸਿਟੀਜ਼ਨਸ਼ਿਪ ਸੈਰੇਮਨੀ ਵੀ ਆਯੋਜਿਤ (ਤਸਵੀਰਾਂ)

ਚੱਕਰਵਾਤ 'ਸੇਰੋਜਾ' ਤੋ ਇੰਡੋਨੇਸ਼ੀਆ ਅਤੇ ਪੂਰਬੀ ਤਿਮੋਰ ਵਿਚ ਪਿਛਲੇ ਹਫ਼ਤੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 174 ਲੋਕਾਂ ਦੀ ਮੌਤ ਹੋ ਗਈ ਅਤੇ 48 ਲੋਕ ਲਾਪਤਾ ਹਨ। ਕਲਬਰੀ ਦੇ ਰਾਜ ਐਮਰਜੈਂਸੀ ਸੇਵਾ ਦੇ ਪ੍ਰਬੰਧਕ ਸਟੀਵ ਕੇਬਲ ਨੇ ਕਿਹਾ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਜ਼ਿਆਦਾ ਨੁਕਸਾਨ ਹੋਇਆ ਹੈ। ਉੱਥੇ ਚੱਕਰਵਾਤ ਦਾ ਅਸਰ ਪੂਰੇ ਸ਼ਹਿਰ ਵਿਚ ਦੇਖਿਆ ਗਿਆ।

ਨੋਟ- ਆਸਟ੍ਰੇਲੀਆ ਦੇ ਕਈ ਸ਼ਹਿਰਾਂ 'ਚ ਚੱਕਰਵਾਤ ਨਾਲ ਭਾਰੀ ਨੁਕਸਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News