ਆਸਟ੍ਰੇਲੀਆ ''ਚ ਚੀਨੀ ਵਿਦਿਆਰਥੀਆਂ ਦੀ ਵਰਚੁਅਲ ਕਿਡਪੈਨਿੰਗ ਦੀ ਘਪਲੇਬਾਜ਼ੀ

Wednesday, Jul 29, 2020 - 06:31 PM (IST)

ਆਸਟ੍ਰੇਲੀਆ ''ਚ ਚੀਨੀ ਵਿਦਿਆਰਥੀਆਂ ਦੀ ਵਰਚੁਅਲ ਕਿਡਪੈਨਿੰਗ ਦੀ ਘਪਲੇਬਾਜ਼ੀ

ਸਿਡਨੀ (ਬਿਊਰੋ): ਆਸਟ੍ਰੇਲੀਆ ਅਤੇ ਚੀਨ ਵਿਚਾਲੇ ਵੱਧਦੇ ਤਣਾਅ ਵਿਚ ਇਕ ਨਵੇਂ ਢੰਗ ਨਾਲ ਘਪਲੇਬਾਜ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਆਸਟ੍ਰੇਲੀਆਈ ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਵਿਚ ਰਹਿ ਰਹੇ ਚੀਨੀ ਵਿਦਿਆਰਥੀਆਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਠੱਗਣ ਲਈ ਉਹਨਾਂ ਨੂੰ ਵਰਚੁਅਲ ਅਗਵਾ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਇਸ ਤਰ੍ਹਾਂ ਦੇ ਕਈ ਅੰਤਰਰਾਸ਼ਟਰੀ ਮਾਮਲੇ ਸਾਹਮਣੇ ਆਏ ਹਨ। 

ਪੁਲਸ ਨੇ ਦੱਸਿਆ ਕਿ ਠੱਗਾਂ ਨੇ ਖੁਦ ਨੂੰ ਚੀਨੀ ਅਧਿਕਾਰੀ ਦੱਸ ਕੇ ਇਹਨਾਂ ਵਿਦਿਆਰਥੀਆਂ ਨੂੰ ਡਰਾਇਆ, ਉਹਨਾਂ ਨੂੰ ਜ਼ਬਰਦਸਤੀ ਖੁਦ ਨੂੰ ਹੀ ਅਗਵਾ ਕਰਨ ਦਾ ਨਾਟਕ ਕਰਨ 'ਤੇ ਮਜਬੂਰ ਕੀਤਾ ਅਤੇ ਫਿਰ ਫਿਰੌਤੀ ਵਿਚ ਲੱਖਾਂ ਆਸਟ੍ਰੇਲੀਆਈ ਡਾਲਰ ਲੈ ਲਏ। ਅਪਰਾਧੀ ਅਕਸਰ ਫੋਨ 'ਤੇ ਮੈਂਡਰਿਨ ਵਿਚ ਗੱਲ ਕਰਦੇ ਅਤੇ ਚੀਨੀ ਦੂਤਾਵਾਸ ਜਾਂ ਪੁਲਸ ਤੋਂ ਹੋਣ ਦਾ ਦਾਅਵਾ ਕਰਦੇ। ਉਹ ਆਪਣੇ ਸ਼ਿਕਾਰ ਨੂੰ ਸ਼ੁਰੂ ਵਿਚ ਦੱਸਦੇ ਕਿ ਉਸ 'ਤੇ ਚੀਨ ਵਿਚ ਕਿਸੇ ਜ਼ੁਰਮ ਦਾ ਦੋਸ਼ ਹੈ ਜਾਂ ਉਹਨਾਂ ਨੂੰ ਇਹ ਦੱਸਦੇ ਕਿ ਉਹਨਾਂ ਦੀ ਪਛਾਣ ਚੋਰੀ ਕਰ ਲਈ ਗਈ ਹੈ। ਇਸ ਦੇ ਬਾਅਦ ਧਮਕੀ ਦਿੰਦੇ ਕਿ ਜੇਕਰ ਉਹਨਾਂ ਨੇ ਕੁਝ ਰਾਸ਼ੀ ਨਾ ਦਿਤੀ ਤਾਂ ਉਹਨਾਂ ਨੂੰ ਵਾਪਸ ਚੀਨ ਭੇਜ ਦਿੱਤਾ ਜਾਵੇਗਾ। 

ਇਸ ਦੇ ਬਾਅਦ ਵੀ ਬਦਮਾਸ਼ ਆਪਣੇ ਸ਼ਿਕਾਰ ਨੂੰ ਉਦੋਂ ਤੱਕ ਧਮਕਾਉਂਦੇ ਰਹਿੰਦੇ ਜਦੋਂ ਤੱਕ ਉਹ ਆਫਸ਼ੌਰ ਬੈਂਕ ਖਾਤੇ ਵਿਚ ਇਕ ਵੱਡੀ ਰਾਸ਼ੀ ਨਹੀਂ ਪਾ ਦਿੰਦੇ। ਕੁਝ ਮਾਮਲਿਆਂ ਵਿਚ ਸ਼ਿਕਾਰ ਹੋਏ ਵਿਦਿਆਰਥੀਆਂ ਨੇ ਕਿਹਾ ਜਾਂਦਾ ਕਿ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਕੋਈ ਸੰਪਰਕ ਨਾ ਰੱਖਣ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਖੁਦ ਨੂੰ ਬੰਧਕ ਦਿਖਾਉਂਦੇ ਹੋਏ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਆਪਣਾ ਵੀਡੀਓ ਬਣਾਉਣ। ਇਸ ਦੇ ਬਾਅਦ ਇਸੇ ਤਰ੍ਹਾਂ ਦੇ ਵੀਡੀਓ ਦੀ ਵਰਤੋਂ ਫਿਰੌਤੀ ਦੀ ਰਾਸ਼ੀ ਮੰਗਣ ਲਈ ਕਰਦੇ।

PunjabKesari

30 ਲੱਖ ਆਸਟ੍ਰੇਲੀਆਈ ਡਾਲਰ ਦੀ ਠੱਗੀ
ਪੁਲਸ ਨੇ ਦੱਸਿਆ ਕਿ ਇਸ ਸਾਲ ਘੱਟੋ-ਘੱਟ 8 ਅਜਿਹੇ ਮਾਮਲਿਆਂ ਵਿਚ ਫਿਰੌਤੀ ਵਿਚ 30 ਲੱਖ ਆਸਟ੍ਰੇਲੀਆਈ ਡਾਲਰ ਲਏ ਗਏ ਹਨ। ਦੁਨੀਆ ਵਿਚ ਹੋਰ ਵੀ ਕਈ ਥਾਵਾਂ 'ਤੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਆਸਟ੍ਰੇਲੀਆਈ ਪੁਲਸ ਨੇ ਕਿਹਾ ਹੈ ਕਿ ਇਹਨਾਂ ਘਪਲਿਆਂ ਨੂੰ ਇਕ ਦਹਾਕੇ ਵਿਚ ਅੰਤਰਰਾਸ਼ਟਰੀ ਸੰਗਠਿਤ ਜ਼ੁਰਮ ਸਿੰਡਿਕੇਟਾਂ ਅਤੇ ਧੋਖੇਬਾਜ਼ਾਂ ਨੇ ਵਿਕਸਿਤ ਕੀਤਾ ਹੈ।

ਇਕ ਹਜ਼ਾਰ ਮਾਮਲੇ ਦਰਜ
ਆਸਟ੍ਰੇਲੀਆ ਵਿਚ ਖਪਤਕਾਰ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਸੰਸਥਾ ਨੇ ਪਿਛਲੇ ਸਾਲ ਇਸ ਤਰ੍ਹਾਂ ਦੇ 1,000 ਤੋਂ ਵੀ ਵਧੇਰੇ ਮਾਮਲੇ ਦਰਜ ਕੀਤੇ ਸਨ। ਚੀਨੀ ਸਰਕਾਰ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਬਾਹਰ ਕੱਢੇ ਗਏ ਲੋਕ ਅਤੇ ਸਤਾਏ ਗਏ ਨਸਲੀ ਸਮੂਹਾਂ ਨੇ ਚੀਨੀ ਅਧਿਕਾਰੀਆਂ ਵੱਲੋਂ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿਚ ਧਮਕੀ ਭਰੇ ਫੋਨ ਕਾਲ ਦਾ ਆਉਣਾ ਵੀ ਸ਼ਾਮਲ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਅਧਿਕਾਰੀ ਵਿਦਿਆਰਥੀਆਂ ਨੂੰ ਉਹਨਾਂ ਦੇ ਮੋਬਾਇਲ 'ਤੇ ਫੋਨ ਨਹੀਂ ਕਰੇਗਾ।

ਆਸਟ੍ਰੇਲੀਆਈ ਪੁਲਸ ਦੀ ਇਹ ਚੇਤਾਵਨੀ ਵਿਦੇਸ਼ੀ ਵਿਦਿਆਰਥੀਆਂ ਨੂੰ ਆਨਲਾਈਨ ਲਿਆਉਣ ਦੀਆਂ ਯੂਨੀਵਰਸਿਟੀ ਦੀਆਂ ਕੋਸ਼ਿਸ਼ਾਂ ਦੇ ਵਿਚ ਆਈ ਹੈ। ਗੌਰਤਲਬ ਹੈ ਕਿ ਕੱਚਾ ਲੋਹਾ, ਕੋਲਾ ਅਤੇ ਕੁਦਰਤੀ ਗੈਸ ਦੇ ਬਾਅਦ ਸਿੱਖਿਆ ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਡਾ ਕਮਾਈ ਦਾ ਜ਼ਰੀਆ ਹੈ। ਪਿਛਲੇ ਸਾਲ ਦੇਸ਼ ਵਿਚ 5 ਲੱਖ ਵਿਦੇਸ਼ੀ ਵਿਦਿਆਰਥੀਆਂ ਦੀ ਨਾਮਜ਼ਦਗੀ ਹੋਈ ਸੀ ਜਿਸ ਨਾਲ 37 ਅਰਬ ਆਸਟ੍ਰੇਲੀਆਈ ਡਾਲਰ ਦੀ ਕਮਾਈ ਹੋਈ ਸੀ। 


author

Vandana

Content Editor

Related News