NSW ਦੀ ਮੁੱਖ ਸਿਹਤ ਅਧਿਕਾਰੀ ਚੁਣੀ ਗਈ ‘ਵੂਮੇਨ ਆਫ ਦੀ ਈਅਰ’

Wednesday, Mar 10, 2021 - 06:08 PM (IST)

ਸਿਡਨੀ (ਬਿਊਰੋ): ਬੀਬੀਆਂ ਨੂੰ ਸਨਮਾਨ ਦੇਣ ਦਾ ਅੰਤਰ-ਰਾਸ਼ਟਰੀ ਹਫ਼ਤਾ ਮਨਾਉਂਦਿਆਂ ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਦੀ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਟ ਨੂੰ ‘2021 ਵੂਮੇਨ ਆਫ ਦੀ ਈਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੈਰੀ ਚੈਂਟ, ਜਿਸ ਨੇ 12 ਮਹੀਨਿਆਂ ਤੋਂ ਕੋਵਿਡ-19 ਮਹਾਮਾਰੀ ਦੌਰਾਨ ਰਾਜ ਦੀ ਅਗਵਾਈ ਕੀਤੀ ਹੈ, ਨੂੰ ਇਸ ਐਵਾਰਡ ਲਈ ਚੁਣਿਆ ਗਿਆ। ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਉਚੇਚੇ ਤੌਰ 'ਤੇ ਡਾਕਟਰ ਚੈਂਟ ਨੂੰ ਵਧਾਈ ਦਿੱਤੀ। ਇਹ ਐਵਾਰਡ ਬੁੱਧਵਾਰ ਸਵੇਰੇ ਸਿਡਨੀ ਵਿਖੇ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਵਿਖੇ ਸਵੇਰੇ ਦਿੱਤਾ ਗਿਆ।

PunjabKesari

ਪ੍ਰੀਮੀਅਰ ਨੇ ਕਿਹਾ ਕਿ ਜਦੋਂ ਦੀ ਕੋਵਿਡ-19 ਲਾਗ ਦੀ ਬਿਮਾਰੀ ਦੀ ਮਾਰ ਪਈ ਹੈ ਉਦੋਂ ਤੋਂ ਡਾਕਟਰ ਚੈਂਟ ਇੱਕ ਪਰਿਵਾਰਕ ਚਿਹਰੇ ਦੇ ਰੂਪ ਵਿਚ ਉਭਰੀ ਹੈ। ਉਨ੍ਹਾਂ ਨੇ ਦਿਨ-ਰਾਤ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਆਪਣੀਆਂ ਸੇਵਾਵਾਂ ਨਿਭਾਉਣ ਵਿਚ ਕਦੇ ਵੀ ਪਿੱਛੇ ਨਹੀਂ ਹਟੀ। ਇਸੇ ਕਰਕੇ ਉਨ੍ਹਾਂ ਦਾ ਨਾਮ ਇਸ ਇਨਾਮ ਦਾ ਹੱਕਦਾਰ ਬਣਿਆ ਹੈ ਅਤੇ ਉਹ ਬੀਬੀਆਂ ਦੇ ਨਾਲ-ਨਾਲ ਸਮੁੱਚੇ ਸਮਾਜ ਲਈ ਵੀ ਪ੍ਰੇਰਣਾ ਦੀ ਸਰੋਤ ਬਣੀ ਹੈ। ਉਹਨਾਂ ਨੇ ਆਪਣੇ ਚੁਣੇ ਹੋਏ ਖੇਤਰ ਵਿਚ ਪੂਰੀ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੀਬੀਆਂ ਪ੍ਰਤੀ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਵੀ ਡਾਕਟਰ ਚੈਂਟ ਨੂੰ ਇਸ ਲਈ ਵਧਾਈ ਦਿੱਤੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ - 'ਦਲਾਈ ਲਾਮਾ ਦੇ ਉਤਰਾਧਿਕਾਰੀ ਨੂੰ ਚੁਣਨ ਦੀ ਪ੍ਰਕਿਰਿਆ 'ਚ ਚੀਨ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ'

ਹੋਰ ਇਨਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ:
- ਨਿਊ ਸਾਊਥ ਵੇਲਜ਼ ਪ੍ਰੀਮੀਅਰ ਵਾਲਾ ਵੂਮੇਨ ਆਫ ਦਾ ਇਅਰ ਅਵਾਰਡ - ਡਾ. ਕੈਰੀ ਚੈਂਟ

- ਵੂਮੇਨ ਆਫ ਐਕਸੀਲੈਂਸ ਐਵਾਰਡ - ਡਾ. ਕੈਰੀ ਚੈਂਟ

- ਰੀਜ਼ਨਲ ਵੂਮੇਨ ਆਫ ਦਾ ਇਅਰ ਐਵਾਰਡ - ਗ੍ਰੇਸ ਬਰੈਨਨ

- ਕੈਂਸਰ ਇੰਸਟੀਚਿਊਟ ਨਿਊ ਸਾਊਥ ਵੇਲਜ਼ ਐਬੋਰਿਜਨਲ ਵੂਮੇਨ ਆਫ ਦਾ ਇਅਰ ਐਵਾਰਡ -ਜੂਨ ਰੀਮਰ

- ਅਵੇਅਰ ਸੁਪਰ ਨਿਊ ਸਾਊਥ ਵੇਲਜ਼ ਕਮਿਊਨਿਟੀ ਹੀਰੋ ਆਫ ਦਾ ਈਅਰ ਐਵਾਰਡ -ਜੀਨ ਵਿਕਰੀ

- ਹਰਵੇਅ ਨੋਰਮੈਨ ਨਿਊ ਸਾਊਥ ਵੇਲਜ਼ ਯੰਗ ਵੂਮੇਨ ਆਫ ਦਾ ਇਅਰ ਐਵਾਰਡ -ਡਾ. ਸਮਾਂਥਾਂ ਵੇਡ

- ਦ ਵਨ ਆਫ ਵਾਚ ਐਵਾਰਡ -ਮੌਲੀ ਕ੍ਰਾਫਟ
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ women.nsw.gov.au 'ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।


Vandana

Content Editor

Related News