ਆਸਟ੍ਰੇਲੀਆ : ਬੁਰਕੇ ''ਤੇ ਬੈਨ ਵਾਲਾ ਕਾਨੂੰਨ ਹੋਇਆ ਲਾਗੂ

10/02/2017 9:18:30 AM

ਵਿਏਨਾ,(ਬਿਊਰੋ) — ਆਸਟ੍ਰੇਲੀਆ ਵਿਚ ਇਸਲਾਮਿਕ ਹਿਜ਼ਾਬ, ਬੁਰਕਾ ਸਮੇਤ ਮੂੰਹ ਨੂੰ ਢੱਕਣ ਵਾਲੇ ਸਾਰੇ ਤਰ੍ਹਾਂ ਦੇ ਕੱਪੜਿਆਂ ਜਾਂ ਮਾਸਕ ਉੱਤੇ ਰੋਕ ਲਾਗੂ ਕਰ ਦਿੱਤੀ ਗਈ ਹੈ। ਹਸਪਤਾਲ ਦੇ ਬਾਹਰ ਸਰਜੀਕਲ ਮਾਸਕ ਅਤੇ ਪਬਲਿਕ ਸਥਾਨ ਉੱਤੇ ਪਾਰਟੀ ਮਾਸਕ ਨੂੰ ਪਹਿਨਣ 'ਤੇ ਵੀ ਅੱਜ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਉੱਤੇ 180 ਡਾਲਰ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਪੁਲਸ ਦੇ ਕੋਲ ਚਿਹਰਾ ਦਿਖਾਉਣ ਦਾ ਵਿਰੋਧ ਕਰਨ ਵਾਲਿਆਂ ਦੇ ਖਿਲਾਫ ਬਲ ਪ੍ਰਯੋਗ ਦੀ ਸ਼ਕਤੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਫ਼ਰਾਂਸ ਅਤੇ ਬੈਲਜੀਅਮ 'ਚ ਵੀ ਇਸ ਤਰ੍ਹਾਂ ਦਾ ਕਨੂੰਨ ਹੈ। ਹੁਣ ਜਰਮਨੀ ਦੀ ਨੈਸ਼ਨਲਿਸਟ ਆਲਟਰਨੇਟਿਵ ਫਾਰ ਜਰਮਨੀ ਪਾਰਟੀ ਨੇ ਵੀ ਉੱਥੇ ਬੁਰਕੇ ਉੱਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ।


Related News