ਆਸਟ੍ਰੇਲੀਆ : 8 ਸਾਲਾ ਮੁੰਡੇ ਨੇ ਫੜੀ ਟਾਈਗਰ ਸ਼ਾਰਕ, ਤਸਵੀਰਾਂ

Sunday, Oct 13, 2019 - 03:30 PM (IST)

ਆਸਟ੍ਰੇਲੀਆ : 8 ਸਾਲਾ ਮੁੰਡੇ ਨੇ ਫੜੀ ਟਾਈਗਰ ਸ਼ਾਰਕ, ਤਸਵੀਰਾਂ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਹਿਰ ਸਿਡਨੀ ਦੇ ਇਕ 8 ਸਾਲਾ ਮੁੰਡੇ ਨੇ ਹੈਰਾਨੀਜਨਕ ਕੰਮ ਕੀਤਾ ਹੈ। ਮੁੰਡੇ ਨੇ ਆਪਣੇ ਸਰੀਰ ਦੇ ਵਜ਼ਨ ਤੋਂ ਅੱਠ ਗੁਣਾ ਭਾਰੀ ਵੱਡੀ ਸ਼ਾਰਕ ਨੂੰ ਫੜਿਆ ਹੈ। ਮੁੰਡੇ ਦੇ ਇਸ ਕੰਮ ਨੂੰ ਵਿਸ਼ਵ ਰਿਕਾਰਡ ਮੰਨਿਆ ਜਾ ਰਿਹਾ ਹੈ। ਪੋਰਟ ਹੈਕਿੰਗ ਗੇਮ ਫਿਸ਼ਿੰਗ ਕਲੱਬ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਜੇਡਨ ਮਿਲਾਰੋ (Jayden Millauro) ਉਦੋਂ ਤੋਂ ਹੀ ਮੱਛੀ ਫੜਨੀ ਸਿੱਖ ਰਿਹਾ ਹੈ ਜਦੋਂ ਤੋਂ ਉਸ ਨੇ ਚੱਲਣਾ ਸ਼ੁਰੂ ਕੀਤਾ ਹੈ। ਜੇਡਨ ਸਿਡਨੀ ਤੋਂ 160 ਕਿਲੋਮੀਟਰ ਦੱਖਣ ਵਿਚ ਬ੍ਰਾਊਨਜ਼ ਮਾਊਂਟੇਨ ਦੇ ਤੱਟ 'ਤੇ ਇਕ ਗੁਪਤ ਜਗ੍ਹਾ 'ਤੇ ਮੱਛੀ ਫੜਨ ਗਿਆ ਸੀ। ਉੱਥੇ ਉਹ 314 ਕਿਲੋਗ੍ਰਾਮ ਟਾਈਗਰ ਸ਼ਾਰਕ ਫੜਨ ਵਿਚ ਸਫਲ ਰਿਹਾ। 

PunjabKesari

ਜੇਡਨ ਦੇ ਪਿਤਾ ਜੋਨੋਥਨ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਜਿਸ ਸਮੇਂ ਅਸੀਂ ਸਾਰੇ ਸ਼ਾਰਕ ਨੂੰ ਕਿਸ਼ਤੀ 'ਤੇ ਬਿਠਾ ਰਹੇ ਸੀ, ਉਸ ਵੇਲੇ ਐਡਰੇਨਲਿਨ ਪੰਪ ਕਰ ਰਿਹਾ ਸੀ।'' ਸਿਰਫ 40 ਕਿਲੋਗ੍ਰਾਮ ਵਜ਼ਨ ਹੋਣ ਦੇ ਬਾਵਜੂਦ ਜੇਡਨ 15 ਕਿਲੋਗ੍ਰਾਮ ਮੱਛੀ ਫੜਨ ਦੀ ਲਾਈਨ ਦੀ ਵਰਤੋਂ ਕਰ ਕੇ ਜਾਨਵਰ ਨੂੰ ਕਿਸ਼ਤੀ 'ਤੇ ਖਿੱਚਣ ਵਿਚ ਸਫਲ ਰਿਹਾ। ਜੇਡਨ ਨੇ ਦੱਸਿਆ,''ਮੈਂ ਕਿਸ਼ਤੀ ਦੀ ਕੰਧ ਨੂੰ ਧੱਕਾ ਦੇ ਕੇ ਖੁਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ।''

PunjabKesari

ਇਸ ਸਬੰਧੀ ਮੌਜੂਦਾ ਵਿਸ਼ਵ ਰਿਕਾਰਡ ਇਯਾਨ ਹਸੀ ਕੋਲ ਹੈ, ਜਿਨ੍ਹਾਂ ਨੇ ਅਪ੍ਰੈਲ 1997 ਵਿਚ ਇਕ 312 ਕਿਲੋਗ੍ਰਾਮ ਟਾਈਗਰ ਸ਼ਾਰਕ ਫੜੀ ਸੀ ਅਤੇ ਇਹ 22 ਸਾਲਾਂ ਤੱਕ ਇੰਟਰਨੈਸ਼ਨਲ ਗੇਮ ਫਿਸ਼ ਐਸੋਸੀਏਸ਼ਨ ਦਾ 'small fry' ਰਿਕਾਰਡ ਰਿਹਾ ਹੈ। ਜੇਡਨ ਨੇ ਇਸ ਕੰਮ ਨੂੰ ਹਾਲੇ ਤੱਕ ਅਧਿਕਾਰਤ ਤੌਰ 'ਤੇ ਇਕ ਨਵੇਂ ਵਿਸ਼ਵ ਰਿਕਾਰਡ ਦੇ ਰੂਪ ਵਿਚ ਮਨਜ਼ੂਰੀ ਦਿੱਤੀ ਜਾਣੀ ਬਾਕੀ ਹੈ।


author

Vandana

Content Editor

Related News