ਆਸਟ੍ਰੇਲੀਆ : 17 ਸਾਲਾ ਮੁੰਡੇ ''ਤੇ ਸ਼ਾਰਕ ਨੇ ਕੀਤਾ ਹਮਲਾ, ਇੰਝ ਬਚੀ ਜਾਨ

Tuesday, Oct 06, 2020 - 12:45 PM (IST)

ਆਸਟ੍ਰੇਲੀਆ : 17 ਸਾਲਾ ਮੁੰਡੇ ''ਤੇ ਸ਼ਾਰਕ ਨੇ ਕੀਤਾ ਹਮਲਾ, ਇੰਝ ਬਚੀ ਜਾਨ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ ਨੌਜਵਾਨ 'ਤੇ ਸ਼ਾਰਕ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਦੇ ਸ਼ਿਕਾਰ ਨੌਜਵਾਨ ਮੁੰਡੇ ਨੇ ਦੱਸਿਆ ਕਿ ਉਸ ਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਉਹ ਇੱਕ ਉੱਤਰੀ ਪਰਥ ਸਮੁੰਦਰੀ ਕੰਢੇ 'ਤੇ ਸਰਫਿੰਗ ਕਰਦੇ ਸਮੇਂ ਇੱਕ ਸ਼ਾਰਕ ਨਾਲ ਮੁਕਾਬਲੇ ਵਿਚ ਮਰਨ ਵਾਲਾ ਸੀ। 17 ਸਾਲਾ ਸੇਵ ਮਾਰਾਫਿਓਤੀ ਨੇ 9 ਨਿਊਜ਼ ਨੂੰ ਦੱਸਿਆ ਕਿ ਅੱਜ ਉਹ ਦੁਬਾਰਾ ਉੱਤਰੀ ਬੀਚ ਵਿਖੇ ਆਪਣੇ ਪਸੰਦੀਦਾ ਸਰਫ ਬਰੇਕ 'ਤੇ ਪਰਤਿਆ ਪਰ ਉਹ ਅਜੇ ਪਾਣੀ ਵਿਚ ਜਾਣ ਤੋਂ ਡਰ ਰਿਹਾ ਹੈ।

ਕੱਲ੍ਹ, ਨੌਜਵਾਨ ਨੂੰ ਉਸ ਦੇ ਬੋਰਡ ਤੇ ਬਾਹਰ ਜਾਣ ਵੇਲੇ ਬ੍ਰੋਨਜ਼ ਵ੍ਹੇਲ ਸ਼ਾਰਕ ਨੇ ਫੜ ਲਿਆ ਸੀ। ਸੇਵ ਨੇ ਕਿਹਾ,"ਮੈਂ ਇਹ ਨਹੀਂ ਦੱਸ ਸਕਦਾ ਕਿ ਕਿਸੇ ਜਾਨਵਰਾਂ ਵੱਲੋਂ ਫੜੇ ਜਾਣ 'ਤੇ ਕਿਵੇਂ ਦਾ ਮਹਿਸੂਸ ਹੁੰਦਾ ਹੈ। ਮੈਂ ਇਸ ਬਾਰੇ ਕਲਪਨਾ ਵੀ ਨਹੀਂ ਕਰਨਾ ਚਾਹੁੰਦਾ।'' ਉਸ ਨੇ ਦੱਸਿਆ,"ਮੈਂ ਖੁਦ ਨੂੰ ਬੇਵੱਸ ਮਹਿਸੂਸ ਕਰ ਰਿਹਾ ਸੀ। ਪਹਿਲਾਂ ਮੈਂ ਸੋਚਿਆ ਕਿ ਇਹ ਸਮੁੰਦਰੀ ਕਾਈ ਹੈ, ਜਿਸ ਵਿਚ ਮੇਰੀ ਲੱਤ ਫੱਸ ਗਈ ਹੈ। ਬਾਅਦ ਵਿਚ ਪਤਾ ਚੱਲਿਆ ਕਿ ਸ਼ਾਰਕ ਨੇ ਮੇਰੀ ਲੱਤ ਦੀ ਰੱਸੀ ਫੜ ਲਈ ਹੈ ਅਤੇ ਉਹ ਮੈਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ।''

ਪੜ੍ਹੋ ਇਹ ਅਹਿਮ ਖਬਰ- ਨਵੇਂ ਅਧਿਐਨ 'ਚ ਦਾਅਵਾ, ਇਨਸਾਨ ਦੀ ਸਕਿਨ 'ਤੇ ਕਰੀਬ 9 ਘੰਟੇ ਜ਼ਿੰਦਾ ਰਹਿ ਸਕਦਾ ਹੈ ਕੋਰੋਨਾ

ਖਤਰਾ ਮਹਿਸੂਸ ਹੋਣ 'ਤੇ ਸੇਵ ਨੇ ਮਦਦ ਲਈ ਆਵਾਜ਼ ਲਗਾਈ ਪਰ ਸ਼ੁਰੂ ਵਿਚ ਕੋਈ ਪ੍ਰਤੀਕਿਰਿਆ ਨਹੀਂ ਮਿਲੀ, ਜਿਸ ਕਾਰਨ ਉਹ ਨਿਰਾਸ਼ ਹੋ ਗਿਆ। ਫਿਰ ਸੇਵ ਨੂੰ ਲੱਗਾ ਕਿ ਉਹ ਮਰਨ ਵਾਲਾ ਹੈ। ਉਹ ਤਣਾਅ ਵਿਚ ਸੀ ਅਤੇ ਮਦਦ ਲਈ ਚੀਕ ਰਿਹਾ ਸੀ।ਉਹ ਸਿਰਫ 25 ਮੀਟਰ ਆਫਸ਼ੋਰ ਸੀ ਜਦੋਂ ਉਸਨੂੰ ਹੇਠਾਂ ਖਿੱਚ ਲਿਆ ਗਿਆ। ਅਚਾਨਕ ਉਸ ਦਾ ਇਕ ਸਾਥੀ ਉਸ ਦੇ ਬੋਰਡ ਨੂੰ ਬਾਹਰ ਕੱਢਣ ਅਤੇ ਉਸ ਨੂੰ ਬਚਾਉਣ ਵਿਚ ਕਾਮਯਾਬ ਹੋਇਆ, ਜਿਸ ਨੇ ਉਸ ਨੂੰ ਕਿਨਾਰੇ 'ਤੇ ਲਿਆਂਦਾ। ਸੇਵ ਨੇ ਹੁਣ ਬੀਚ ਯਾਤਰੀਆਂ ਨੂੰ ਸ਼ਾਰਕ ਸਮਾਰਟ ਬਣਨ ਦੀ ਅਪੀਲ ਕੀਤੀ ਹੈ। ਉਹ ਉਮੀਦ ਕਰ ਰਿਹਾ ਹੈ ਕਿ ਸਰਫ ਤੋਂ ਉਸ ਦਾ ਬ੍ਰੇਕ ਲੰਬਾ ਨਹੀਂ ਰਹੇਗਾ।


author

Vandana

Content Editor

Related News