World No Tobacco day: ਆਸਟ੍ਰੇਲੀਆਈ ਰਾਜ ਨੇ ਸਿਗਰਟਨੋਸ਼ੀ 'ਚ ਗਿਰਾਵਟ ਕੀਤੀ ਦਰਜ

Tuesday, May 31, 2022 - 12:35 PM (IST)

World No Tobacco day: ਆਸਟ੍ਰੇਲੀਆਈ ਰਾਜ ਨੇ ਸਿਗਰਟਨੋਸ਼ੀ 'ਚ ਗਿਰਾਵਟ ਕੀਤੀ ਦਰਜ

ਸਿਡਨੀ (ਵਾਰਤਾ): ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (NSW) ਵਿਚ ਜਿੱਥੇ ਸਿਗਰਟਨੋਸ਼ੀ ਛੱਡਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਉੱਥੇ ਸਿਹਤ ਵਿਭਾਗ ਵਿਸ਼ਵ ਤੰਬਾਕੂ ਰਹਿਤ ਦਿਵਸ 'ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਮੂਹ ਵਿਚ ਸ਼ਾਮਲ ਹੋਣ ਦੀ ਅਪੀਲ ਕਰ ਰਿਹਾ ਹੈ।ਮੰਗਲਵਾਰ ਨੂੰ ਪ੍ਰਕਾਸ਼ਿਤ 2021 ਐੱਨ.ਐੱਸ.ਡਬਲਊ. ਜਨਸੰਖਿਆ ਸਿਹਤ ਸਰਵੇਖਣ ਨੇ ਦਿਖਾਇਆ ਕਿ 2020 ਵਿੱਚ 16 ਸਾਲ ਤੋਂ ਵੱਧ ਉਮਰ ਦੇ ਐੱਨ.ਐੱਸ.ਡਬਲਊ. ਨਿਵਾਸੀਆਂ ਵਿਚ 9.2 ਪ੍ਰਤੀਸ਼ਤ ਤੋਂ 2021 ਵਿੱਚ 8.2 ਪ੍ਰਤੀਸ਼ਤ ਤੱਕ ਰੋਜ਼ਾਨਾ ਸਿਗਰਟਨੋਸ਼ੀ ਦੀ ਦਰ ਘੱਟ ਗਈ ਹੈ।

2021 ਐੱਨ.ਐੱਸ.ਡਬਲਊ. ਸਿਗਰਟਨੋਸ਼ੀ ਅਤੇ ਸਿਹਤ ਸਰਵੇਖਣ, ਜੋ ਮੰਗਲਵਾਰ ਨੂੰ ਵੀ ਪ੍ਰਕਾਸ਼ਿਤ ਹੋਇਆ, ਦਰਸਾਉਂਦਾ ਹੈ ਕਿ 41 ਪ੍ਰਤੀਸ਼ਤ ਭਾਗੀਦਾਰ ਲਗਭਗ ਛੇ ਮਹੀਨਿਆਂ ਵਿੱਚ ਸਿਗਰਟਨੋਸ਼ੀ ਛੱਡਣ ਲਈ ਗੰਭੀਰ ਸਨ, ਜਿਨ੍ਹਾਂ ਵਿੱਚੋਂ 19 ਪ੍ਰਤੀਸ਼ਤ ਇੱਕ ਮਹੀਨੇ ਵਿੱਚ ਛੱਡਣ ਦੀ ਯੋਜਨਾ ਬਣਾ ਰਹੇ ਸਨ।ਐੱਨ.ਐੱਸ.ਡਬਲਊ. ਹੈਲਥ ਦੇ ਮੁੱਖ ਸਿਹਤ ਅਧਿਕਾਰੀ ਕੇਰੀ ਚਾਂਟ ਨੇ ਕਿਹਾ ਕਿ ਉਹ ਇਸ ਗੱਲ ਨਾਲ ਪ੍ਰਭਾਵਿਤ ਹਨ ਕਿ ਰਾਜ ਦੇ16 ਸਾਲ ਤੋਂ ਵੱਧ ਉਮਰ ਦੇ ਬਹੁਤ ਸਾਰੇ ਨਿਵਾਸੀਆਂ ਨੇ ਸਫਲਤਾਪੂਰਵਕ ਸਿਗਰਟਨੋਸ਼ੀ ਛੱਡ ਦਿੱਤੀ ਹੈ, ਲਗਭਗ 23 ਪ੍ਰਤੀਸ਼ਤ ਨਿਵਾਸੀ ਆਪਣੇ ਆਪ ਨੂੰ ਸਾਬਕਾ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਮੰਨਦੇ ਹਨ।ਰਾਜ ਵਿਚ ਸਿਗਰਟਨੋਸ਼ੀ ਛੱਡਣ ਵਾਲੇ ਸਮੂਹ ਵਿੱਚ ਹੁਣ ਲਗਭਗ 1.5 ਮਿਲੀਅਨ ਦੀ ਗਿਣਤੀ ਹੈ, ਜੋ ਕਿ ਹੈਰਾਨੀਜਨਕ ਤਰੱਕੀ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਸਿਗਰਟਨੋਸ਼ੀ ਵਿੱਚ ਗਿਰਾਵਟ ਆਈ ਹੈ ਪਰ ਨੌਜਵਾਨਾਂ ਦੁਆਰਾ ਈ-ਸਿਗਰੇਟ ਦੀ ਵਰਤੋਂ ਜਾਂ ਵੈਪਿੰਗ ਦਾ ਵੱਧ ਰਿਹਾ ਪ੍ਰਸਾਰ ਬਹੁਤ ਚਿੰਤਾਜਨਕ ਹੈ।

ਪੜ੍ਹੋ ਇਹ ਅਹਿਮ ਖ਼ਬਰ - ਅਮਰੀਕਾ, ਕੈਨੇਡਾ 'ਚ 'ਸਟ੍ਰਾਬੇਰੀ' ਦੁਆਰਾ ਫੈਲਿਆ ਹੈਪੇਟਾਈਟਸ ਏ ਦਾ ਪ੍ਰਕੋਪ : FDA

2020-2021 ਵਿੱਚ 16 ਤੋਂ 24 ਸਾਲ ਦੀ ਉਮਰ ਦੇ 10 ਨਿਵਾਸੀਆਂ ਵਿੱਚੋਂ ਇੱਕ ਤੋਂ ਵੱਧ ਨੇ ਵੈਪ ਕੀਤਾ। ਇਹ ਦਰ 2019-20 ਦੀ ਦਰ ਦੇ ਮੁਕਾਬਲੇ ਦੁੱਗਣੀ ਤੋਂ ਵੱਧ ਸੀ।ਚਾਂਟ ਨੇ ਕਿਹਾ ਕਿ ਇਹ ਸਾਡੇ ਨੌਜਵਾਨਾਂ ਲਈ ਇਹ ਚਿੰਤਾਜਨਕ ਰੁਝਾਨ ਹੈ ਕਿਉਂਕਿ ਵੇਪ ਵਿੱਚ ਬਹੁਤ ਸਾਰੇ ਹਾਨੀਕਾਰਕ ਰਸਾਇਣ ਅਤੇ ਜ਼ਹਿਰੀਲੇ ਪਦਾਰਥ ਹੋ ਸਕਦੇ ਹਨ, ਭਾਵੇਂ ਉਹ ਨਿਕੋਟੀਨ-ਮੁਕਤ ਕਿਉਂ ਨਾ ਹੋਣ। ਇੱਥੇ ਦੱਸ ਦਈਏ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ "ਤੰਬਾਕੂ: ਸਾਡੇ ਵਾਤਾਵਰਨ ਲਈ ਖ਼ਤਰਾ" ਲੋਕਾਂ ਨੂੰ ਤੰਬਾਕੂ ਦੇ ਵਾਤਾਵਰਨ ਦੇ ਪ੍ਰਭਾਵਾਂ ਦਾ ਪ੍ਰਦਰਸ਼ਨ ਕਰਕੇ ਛੱਡਣ ਦਾ ਇੱਕ ਹੋਰ ਕਾਰਨ ਦਿੰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News