ਆਂਗ ਸਾਨ ਸੂ ਕੀ ਨੂੰ ਰਾਹਤ, ਮਿਆਂਮਾਰ ਦੀ ਮਿਲਟਰੀ ਸਰਕਾਰ ਨੇ ਪੰਜ ਮਾਮਲਿਆ ''ਚ ਦਿੱਤੀ ਮੁਆਫ਼ੀ
Tuesday, Aug 01, 2023 - 03:10 PM (IST)
ਨੇਪੀਡਾਓ (ਏਜੰਸੀ) ਮਿਆਂਮਾਰ ਦੀ ਫੌਜੀ ਜੁੰਟਾ ਨੇ ਨੇਤਾ ਆਂਗ ਸਾਨ ਸੂ ਕੀ ਨੂੰ ਮੁਆਫ਼ ਕਰ ਦਿੱਤਾ ਹੈ। ਅਸਲ ਵਿਚ ਫੌਜੀ ਸਰਕਾਰ ਨੇ ਆਂਗ ਸਾਨ ਸੂ ਕੀ ਨੂੰ 19 ਅਪਰਾਧਾਂ ਵਿਚੋਂ ਪੰਜ ਮਾਮਲਿਆਂ ਵਿੱਚ ਮੁਆਫ਼ੀ ਦਿੱਤੀ ਹੈ, ਜਿਸ ਵਿੱਚ ਉਸਨੂੰ ਕੋਰੋਨਾਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਨ, ਗੈਰ-ਕਾਨੂੰਨੀ ਤੌਰ 'ਤੇ ਵਾਕੀ-ਟਾਕੀ ਰੱਖਣ ਅਤੇ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤਹਿਤ ਉਸ ਨੂੰ ਹੁਣ 27 ਸਾਲ ਦੀ ਸਜ਼ਾ ਕੱਟਣੀ ਪਵੇਗੀ।
ਮੁਆਫੀ ਦੇ ਤਹਿਤ ਘਟਾਈ ਗਈ ਸਜ਼ਾ
ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਮਿਆਂਮਾਰ ਦੀ ਫੌਜ ਦੀ ਅਗਵਾਈ ਵਾਲੀ ਸਰਕਾਰ ਨੇ ਬੋਧੀ ਬਹੁਗਿਣਤੀ ਵਾਲੇ ਦੇਸ਼ ਵਿੱਚ ਇੱਕ ਧਾਰਮਿਕ ਛੁੱਟੀ ਨਾਲ ਜੁੜੀ ਮੁਆਫ਼ੀ ਦੇ ਹਿੱਸੇ ਵਜੋਂ ਨੇਤਾ ਆਂਗ ਸਾਨ ਸੂ ਕੀ ਦੀ ਜੇਲ੍ਹ ਦੀ ਸਜ਼ਾ ਨੂੰ ਘਟਾ ਦਿੱਤਾ ਹੈ। ਦੱਸ ਦੇਈਏ ਕਿ ਉਸ ਨੂੰ ਕੁੱਲ 33 ਸਾਲ ਦੀ ਜੇਲ ਹੋਈ ਸੀ। ਹਾਲਾਂਕਿ 78 ਸਾਲਾ ਆਂਗ ਸਾਨ ਸੂ ਕੀ ਨੂੰ ਅਜੇ ਵੀ ਉਨ੍ਹਾਂ 33 ਸਾਲਾਂ ਵਿੱਚੋਂ ਕੁੱਲ 27 ਸਾਲ ਦੀ ਸਜ਼ਾ ਕਟਣੀ ਹੋਵੇਗੀ। ਇਸ ਤੋਂ ਇਲਾਵਾ 7,000 ਤੋਂ ਵੱਧ ਕੈਦੀਆਂ ਨੂੰ ਦਿੱਤੀ ਗਈ ਮੁਆਫੀ ਦੇ ਹਿੱਸੇ ਵਜੋਂ ਸਾਬਕਾ ਰਾਸ਼ਟਰਪਤੀ ਵਿਨ ਮਿਇੰਟ ਦੀ ਸਜ਼ਾ ਵੀ ਘਟਾ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਰਾਜਸਥਾਨੀ ਸੱਭਿਆਚਾਰ ਪ੍ਰੋਗਰਾਮ ਆਯੋਜਿਤ, ਉਪ ਰਾਜਦੂਤ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ
19 ਅਪਰਾਧਾਂ ਲਈ ਸੁਣਾਈ ਗਈ ਸੀ ਸਜ਼ਾ
ਇਸ ਤੋਂ ਪਹਿਲਾਂ ਆਂਗ ਸਾਨ ਸੂਨ ਨੂੰ 19 ਅਪਰਾਧਾਂ ਲਈ ਸਜ਼ਾ ਸੁਣਾਈ ਗਈ ਸੀ। ਉਸ ਦੇ ਸਮਰਥਕਾਂ ਅਤੇ ਅਧਿਕਾਰ ਸਮੂਹਾਂ ਨੇ ਇਸ ਫੈਸਲੇ 'ਤੇ ਚਿੰਤਾ ਜ਼ਾਹਰ ਕੀਤੀ। ਉਸ ਨੇ ਕਿਹਾ ਸੀ ਕਿ ਇਹ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ ਅਤੇ ਉਸ ਦੀ ਰਾਜਨੀਤੀ ਵਿਚ ਵਾਪਸੀ ਨੂੰ ਰੋਕ ਕੇ 2021 ਵਿਚ ਫੌਜ ਦੇ ਕਬਜ਼ੇ ਨੂੰ ਜਾਇਜ਼ ਠਹਿਰਾਇਆ ਗਿਆ ਸੀ।
ਫੌਜ ਨੇ 2021 ਵਿੱਚ ਕੀਤਾ ਸੀ ਤਖਤਾਪਲਟ
ਜ਼ਿਕਰਯੋਗ ਹੈ ਕਿ 2021 ਦੀ ਸ਼ੁਰੂਆਤ 'ਚ ਫੌਜ ਨੇ ਤਖਤਾਪਲਟ ਕਰਕੇ ਦੇਸ਼ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਫਿਰ ਉਸਨੇ ਵੱਖ-ਵੱਖ ਅਪਰਾਧਾਂ ਲਈ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕੀਤੀ। ਉਸ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।