ਆਕਲੈਂਡ ''ਚ ਗੋਰੇ-ਗੋਰੀਆਂ ਨੇ ਸਜਾਈਆਂ ਦਸਤਾਰਾਂ, ਮਨਾਇਆ ''ਟਰਬਨ ਡੇਅ''

04/27/2019 10:06:29 AM

ਆਕਲੈਂਡ— ਵਿਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਵਲੋਂ ਵਿਸਾਖੀ ਬਹੁਤ ਹੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਸਿੱਖ ਧਰਮ ਪ੍ਰਤੀ ਵਿਦੇਸ਼ੀਆਂ ਨੂੰ ਜਾਗਰੂਕ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਗੋਰੇ-ਗੋਰੀਆਂ 'ਚ ਵੀ ਇਸ ਸਬੰਧੀ ਜਾਨਣ ਦਾ ਕ੍ਰੇਜ਼ ਹੈ। ਬੀਤੇ ਦਿਨੀਂ ਨਿਊਜ਼ੀਲੈਂਡ 'ਚ ਸਿੱਖ ਭਾਈਚਾਰੇ ਵਲੋਂ 'ਟਰਬਨ ਡੇਅ' ਮਨਾਇਆ ਗਿਆ, ਜਿਸ 'ਚ ਭਾਰਤੀਆਂ ਵਲੋਂ ਹੀ ਨਹੀਂ ਸਗੋਂ ਗੋਰੇ-ਗੋਰੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਦਾ ਉਦੇਸ਼ ਵਿਦੇਸ਼ੀਆਂ ਨੂੰ ਵੀ ਸਿੱਖ ਧਰਮ ਬਾਰੇ ਜਾਣੂ ਕਰਵਾਉਣਾ ਹੈ ਤਾਂ ਕਿ ਲੋਕ ਸਿੱਖੀ ਅਤੇ ਦਸਤਾਰ ਸਬੰਧੀ ਜਾਣ ਸਕਣ। 

PunjabKesari

ਇਸ ਮੌਕੇ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ। ਪ੍ਰਬੰਧਕਾਂ ਨੇ ਦੱਸਿਆ ਕਿ ਤਕਰੀਬਨ 3 ਘੰਟੇ ਦੇ ਸਮੇਂ 'ਚ 800 ਲੋਕਾਂ ਨੇ ਦਸਤਾਰਾਂ ਸਜਾਈਆਂ। ਇਨ੍ਹਾਂ 'ਚ ਚੀਨੀ ਨਾਗਰਿਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸਿੱਖ ਧਰਮ ਸਬੰਧੀ ਜਾਣਕਾਰੀ ਇਕੱਠੀ ਕਰਨ 'ਚ ਦਿਲਚਸਪੀ ਦਿਖਾਈ। ਗਤਕੇ ਦੇ ਜੌਹਰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਇਸ ਮੌਕੇ ਸਿਆਸਤਦਾਨ ਵੀ ਵਧ-ਚੜ੍ਹ ਕੇ ਸ਼ਾਮਲ ਹੋਏ, ਜਿਨ੍ਹਾਂ ਨੇ ਦਸਤਾਰ ਦੀ ਮਹੱਤਤਾ 'ਤੇ ਗੱਲ ਕਰਦਿਆਂ ਆਖਿਆ ਕਿ ਅਜਿਹਾ ਕਦਮ ਚੁੱਕਣਾ ਸਿਫਤਯੋਗ ਹੈ।


Related News