ਮਿਆਂਮਾਰ 'ਚ ਜੇਲ੍ਹ ਤੋੜਨ ਦੀ ਕੋਸ਼ਿਸ਼ ਅਸਫ਼ਲ, ਗੋਲੀਬਾਰੀ 'ਚ 7 ਕੈਦੀਆਂ ਦੀ ਮੌਤ ਤੇ 12 ਜ਼ਖਮੀ

Thursday, Mar 17, 2022 - 02:20 AM (IST)

ਮਿਆਂਮਾਰ 'ਚ ਜੇਲ੍ਹ ਤੋੜਨ ਦੀ ਕੋਸ਼ਿਸ਼ ਅਸਫ਼ਲ, ਗੋਲੀਬਾਰੀ 'ਚ 7 ਕੈਦੀਆਂ ਦੀ ਮੌਤ ਤੇ 12 ਜ਼ਖਮੀ

ਬੈਂਕਾਕ-ਉੱਤਰ-ਮੱਧ ਮਿਆਂਮਾਰ ਦੀ ਇਕ ਜੇਲ੍ਹ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ 7 ਕੈਦੀ ਗੋਲੀਬਾਰੀ ਦੌਰਾਨ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਜੇਲ੍ਹ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਯੂਕ੍ਰੇਨ ਨਾਲ ਗੱਲਬਾਤ ਅਗੇ ਵਧ ਰਹੀ : ਰੂਸ

ਮਿਆਂਮਾਰ ਦੇ ਜੇਲ੍ਹ ਵਿਭਾਗ ਦੇ ਇਕ ਬੁਲਾਰੇ ਖਿਨ ਸ਼ਵੇ ਨੇ ਕਿਹਾ ਕਿ ਮੰਗਲਵਾਰ ਨੂੰ ਸਾਗਾਇੰਗ ਖੇਤਰ 'ਚ ਕਲਾਯ ਜੇਲ੍ਹ 'ਚ ਲਗਭਗ 50 ਕੈਦੀਆਂ ਨੇ ਤਿੰਨ ਸੁਰੱਖਿਆ ਗਾਰਡ ਨੂੰ ਬੰਧਕ ਬਣਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਜੇਲ੍ਹ 'ਚ ਲਗਭਗ 1000 ਕੈਦੀ ਹਨ। ਉਨ੍ਹਾਂ ਕਿਹਾ ਕਿ ਗੋਲੀਬਾਰੀ 'ਚ ਮਰਨ ਵਾਲਿਆਂ 'ਚ ਜੇਲ੍ਹ 'ਚੋਂ ਭੱਜਣ ਦੀ ਸਾਜਿਸ਼ ਰਚਣ ਦੀ ਅਗਵਾਈ ਕਰਨ ਵਾਲਾ ਇਕ ਕੈਦੀ ਸੀ।

ਇਹ ਵੀ ਪੜ੍ਹੋ : ਯੂਰਪ ਲਈ ਯੂਕ੍ਰੇਨ ਦੇ ਬਾਲ ਸ਼ਰਨਾਰਥੀ ਬਣੇ ਵੱਡੀ ਚੁਣੌਤੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News