ਬਲੋਚਿਸਤਾਨ ’ਚ ਕੋਲਾ ਖਾਨ ’ਤੇ ਹਮਲਾ, 4 ਮਜ਼ਦੂਰਾਂ ਦੀ ਮੌਤ

Monday, Feb 27, 2023 - 09:54 PM (IST)

ਬਲੋਚਿਸਤਾਨ ’ਚ ਕੋਲਾ ਖਾਨ ’ਤੇ ਹਮਲਾ, 4 ਮਜ਼ਦੂਰਾਂ ਦੀ ਮੌਤ

ਕਰਾਚੀ (ਏ. ਐੱਨ. ਆਈ.)-ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਦੇ ਹਰਨੇਈ ਜ਼ਿਲ੍ਹੇ ਦੇ ਖੋਸ਼ਤ ਇਲਾਕੇ ’ਚ ਸੋਮਵਾਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਇਕ ਖਾਨ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਸ਼ੱਕੀਆਂ ਨੇ 11 ਕੋਲਾ ਖਾਨਾਂ ’ਚ ਵੀ ਅੱਗ ਲਗਾ ਦਿੱਤੀ। ਇਹ ਘਟਨਾ ਅੱਤਵਾਦੀ ਸਮੂਹਾਂ ਵੱਲੋਂ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਹੈ। 

ਇਹ ਵੀ ਪੜ੍ਹੋ : CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਸਣੇ ਕਈ ਭਾਜਪਾ ਆਗੂਆਂ ’ਤੇ ਲਾਏ ਵੱਡੇ ਇਲਜ਼ਾਮ

ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸਲਾਮਿਕ ਸਟੇਟ (ਆਈ. ਐੱਸ.) ਅਤੇ ਪਾਕਿਸਤਾਨੀ ਤਾਲਿਬਾਨ (ਟੀ.ਟੀ.ਪੀ.) ਨਾਲ ਜੁੜੇ ਬਾਗੀਆਂ ਅਤੇ ਅੱਤਵਾਦੀਆਂ ਨੇ ਸੂਬੇ ’ਚ ਹਮਲੇ ਤੇਜ਼ ਕਰ ਦਿੱਤੇ ਹਨ।


author

Manoj

Content Editor

Related News