ਅਫਗਾਨਿਸਤਾਨ ''ਚ ਅੱਤਵਾਦੀ ਹਮਲਾ, 2 ਪੁਲਸ ਕਰਮਚਾਰੀਆਂ ਦੀ ਮੌਤ ਤੇ 9 ਜ਼ਖਮੀ
Thursday, Jul 02, 2020 - 03:44 PM (IST)

ਕਾਬੁਲ- ਅਫਗਾਨਿਸਤਾਨ ਦੇ ਪੂਰਬੀ ਸੂਬੇ ਨਾਂਗਰਹਾਰ ਵਿਚ ਇਕ ਸੁਰੱਖਿਆ ਚੌਕੀ 'ਤੇ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਵਿਚ ਦੋ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਹੋਰ 9 ਜ਼ਖਮੀ ਹੋ ਗਏ।
ਸੂਬਾਈ ਗਵਰਨਰ ਦੇ ਬੁਲਾਰੇ ਅਤਾਉੱਲਾਹ ਖੋਗਿਆਨੀ ਨੇ ਵੀਰਵਾਰ ਨੂੰ ਦੱਸਿਆ ਕਿ ਤਾਲਿਬਾਨ ਉਗਰਵਾਦੀਆਂ ਨੇ ਬੁੱਧਵਾਰ ਨੂੰ ਸੂਬੇ ਦੇ ਖੋਗਿਆਨੀ ਜ਼ਿਲ੍ਹੇ ਵਿਚ ਸਾਰੂ ਘੁੰਡੀ ਅਤੇ ਸੰਗਾਨੀ ਸੁਰੱਖਿਆ ਚੌਂਕੀਆਂ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਦੋ ਜਵਾਨਾਂ ਦੀ ਮੌਤ ਹੋ ਗਈ ਅਤੇ ਹੋਰ 9 ਜ਼ਖਮੀ ਹੋ ਗਏ।
ਖੋਗਿਆਨੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੌਰਾਨ ਵੱਡੀ ਗਿਣਤੀ ਵਿਚ ਤਾਲਿਬਾਨੀ ਅੱਤਵਾਦੀ ਵੀ ਜ਼ਖਮੀ ਹੋਏ। ਉਨ੍ਹਾਂ ਨੇ ਹਾਲਾਂਕਿ ਸਹੀ ਗਿਣਤੀ ਬਾਰੇ ਖੁਲ੍ਹਾਸਾ ਨਹੀਂ ਕੀਤਾ।