ਐਟਲਾਂਟਾ ''ਚ ਭ੍ਰਿਸ਼ਟਾਚਾਰ ਦੀ ਜਾਂਚ ਦੇ ਚਲਦਿਆਂ ਜੇਲ੍ਹ ਬੰਦ ਹੋਣ ਕਿਨਾਰੇ
Tuesday, Aug 24, 2021 - 01:49 AM (IST)
ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)- ਭ੍ਰਿਸ਼ਟਾਚਾਰ ਨਾਮ ਦੀ ਬਿਮਾਰੀ ਦੁਨੀਆਂ ਦੇ ਹਰ ਇੱਕ ਕੋਨੇ 'ਚ ਆਪਣੇ ਪੈਰ ਪਸਾਰ ਰਹੀ ਹੈ। ਅਮਰੀਕਾ ਵੀ ਭ੍ਰਿਸ਼ਟਾਚਾਰ ਤੋਂ ਬਚ ਨਹੀਂ ਸਕਿਆ ਹੈ। ਅਮਰੀਕਾ ਦੇ ਐਟਲਾਂਟਾ ਸਥਿਤ ਇੱਕ ਜੇਲ੍ਹ ਇਸਦੀ ਉਦਾਹਰਣ ਹੈ।
ਇਹ ਖ਼ਬਰ ਪੜ੍ਹੋ- ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ
ਇੱਕ ਰਿਪੋਰਟ ਦੇ ਅਨੁਸਾਰ, ਭ੍ਰਿਸ਼ਟਾਚਾਰ ਤੇ ਢਿੱਲੀ ਸੁਰੱਖਿਆ ਦੀ ਜਾਂਚ ਦੇ ਮੱਦੇਨਜ਼ਰ ਇੱਕ ਕੇਂਦਰੀ ਜੇਲ੍ਹ 'ਚ ਕੈਦੀਆਂ ਦੀ ਗਿਣਤੀ ਨੂੰ ਬਿਲਕੁੱਲ ਘਟਾ ਦਿੱਤਾ ਗਿਆ ਹੈ ਤੇ ਇਹ ਹੁਣ ਬੰਦ ਹੋਣ ਕਿਨਾਰੇ ਹੈ। ਅਟਲਾਂਟਾ 'ਚ ਇਸ ਯੂ. ਐੱਸ. ਜੇਲ੍ਹ ਵਿਚ ਮਾਰਚ 'ਚ 1,800 ਤੋਂ ਵੱਧ ਕੈਦੀ ਰੱਖੇ ਗਏ ਸਨ ਪਰ ਸ਼ੁੱਕਰਵਾਰ ਤੱਕ ਇਹ ਗਿਣਤੀ ਸਿਰਫ 134 ਰਹਿ ਗਈ। ਜੇਲ੍ਹ ਸਟਾਫ ਨੂੰ ਭੇਜੇ ਗਏ ਇੱਕ ਮੀਮੋ ਦੇ ਅਨੁਸਾਰ ਕੈਦੀਆਂ ਦੁਆਰਾ ਜੇਲ੍ਹ 'ਚ ਵਰਤੇ ਜਾ ਰਹੇ ਨਸ਼ੀਲੇ ਪਦਾਰਥਾਂ ਤੇ ਮੋਬਾਈਲ ਫੋਨਾਂ ਦੀ ਵਜ੍ਹਾ ਕਰਕੇ ਫੈਡਰਲ ਬਿਊਰੋ ਆਫ ਪਰੀਜਨ ਨੇ ਜੂਨ 'ਚ ਇਸ ਜੇਲ੍ਹ ਵਿੱਚ ਤਾਲਾਬੰਦੀ ਸ਼ੁਰੂ ਕੀਤੀ ਸੀ।
ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ
ਇਸ ਸਬੰਧੀ ਇੱਕ ਰਿਪੋਰਟ 'ਚ ਪਾਇਆ ਗਿਆ ਹੈ ਕਿ ਜੇਲ੍ਹ ਵਿੱਚ ਫੋਨ ਫੇਸਬੁੱਕ ਲਾਈਵ ਸੈਸ਼ਨਾਂ ਤੋਂ ਲੈ ਕੇ ਬਾਹਰੀ ਦੁਨੀਆ 'ਚ ਨਸ਼ਿਆਂ ਦੀ ਤਸਕਰੀ ਤੱਕ ਹਰ ਚੀਜ਼ ਲਈ ਵਰਤੇ ਗਏ ਸਨ। ਇਸਦੇ ਇਲਾਵਾ ਕੈਦੀਆਂ ਦੁਆਰਾ ਜੇਲ੍ਹ ਤੋਂ ਆਉਣ ਅਤੇ ਜਾਣ ਲਈ ਵਾੜ 'ਚ ਇੱਕ ਤੋੜੇ ਗਏ ਰਾਸਤੇ ਦੀ ਵਰਤੋਂ ਵੀ ਕੀਤੀ ਜਾਂਦੀ ਸੀ, ਇੱਥੋਂ ਤੱਕ ਕਿ ਕੈਦੀਆਂ ਦੁਆਰਾ ਸਥਾਨਕ ਰੈਸਟੋਰੈਂਟਾਂ ਵਿੱਚ ਵੀ ਪਹੁੰਚ ਕੀਤੀ ਜਾਂਦੀ ਸੀ। ਰਿਪੋਰਟਾਂ ਅਨੁਸਾਰ ਜੇਲ੍ਹ ਸਟਾਫ ਕਥਿਤ ਤੌਰ 'ਤੇ ਇਨ੍ਹਾਂ ਕਾਰਜਾਂ ਵਿੱਚ ਸ਼ਾਮਲ ਸੀ ਤੇ ਜੇਲ੍ਹ ਸਟਾਫ ਦੇ ਇੱਕ ਲੈਫਟੀਨੈਂਟ ਅਨੁਸਾਰ ਜੇਲ੍ਹ ਦੇ 20 ਤੋਂ 30 ਪ੍ਰਤੀਸ਼ਤ ਅਧਿਕਾਰੀ ਭ੍ਰਿਸ਼ਟ ਸਨ ਜੋ ਕਿ ਅਸਵੀਕਾਰ ਯੋਗ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।