ਬੀ. ਸੀ. ''ਚ ਬੇਘਰ ਹੋਏ ਲੋਕਾਂ ਲਈ ਮਸੀਹਾ ਬਣਿਆ ਐਥਲੈਟਿਕ ਕਲੱਬ, ਪਹੁੰਚਾਇਆ ਜਾ ਰਿਹੈ ਰਸਦ-ਪਾਣੀ

07/17/2017 3:06:31 PM

ਬ੍ਰਿਟਿਸ਼ ਕੋਲੰਬੀਆ— ਜਦੋਂ ਕਿਸੇ ਦੇਸ਼ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਇਨਸਾਨ ਹੀ ਇਨਸਾਨ ਦਾ ਸਹਾਰਾ ਬਣਦਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਇਸ ਸਮੇਂ ਹਾਲਾਤ ਬਹੁਤ ਖਰਾਬ ਹਨ। ਪਿਛਲੇ 12 ਦਿਨਾਂ ਤੋਂ ਜੰਗਲ ਵਿਚ ਲੱਗੀ ਅੱਗ ਨੂੰ ਬੁਝਾਉਣਾ ਇਕ ਚੁਣੌਤੀ ਬਣੀ ਹੋਈ ਹੈ ਅਤੇ ਹੁਣ ਤੱਕ 37,000 ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਵੱਡੀ ਗਿਣਤੀ ਵਿਚ ਫਾਇਰਫਾਈਟਰਜ਼ ਅੱਗ ਬੁਝਾਉਣ ਵਿਚ ਲੱਗੇ ਹੋਏ ਹਨ। ਅੱਗ 'ਤੇ ਕਾਬੂ ਪਾਉਣ ਲਈ ਹੁਣ ਤੱਕ ਕਈ ਮਿਲੀਅਨ ਡਾਲਰ ਖਰਚੇ ਜਾ ਚੁੱਕੇ ਹਨ। ਸੁਰੱਖਿਆ ਥਾਵਾਂ 'ਤੇ ਭੇਜੇ ਗਏ ਲੋਕਾਂ ਦੀ ਸਰਕਾਰ ਵਲੋਂ ਹੀ ਨਹੀਂ ਸਗੋਂ ਕਿ ਸਥਾਨਕ ਵਾਸੀਆਂ ਵਲੋਂ ਵੀ ਮਦਦ ਕੀਤੀ ਜਾ ਰਹੀ ਹੈ।


ਇੱਥੋਂ ਦਾ ਇਕ ਐਥਲੈਟਿਕ ਕਲੱਬ ਬੇਘਰ ਲੋਕਾਂ ਦਾ ਸਹਾਰਾ ਬਣਿਆ ਹੈ। ਬ੍ਰਿਟਿਸ਼ ਕੋਲੰਬੀਆਂ ਵਿਚ ਜੰਗਲ ਦੀ ਅੱਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਤੱਕ ਕਲੱਬ ਦੇ ਵਿਅਕਤੀਆਂ ਵਲੋਂ ਰਸਦ-ਪਾਣੀ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ 3 ਟਰੱਕ ਉਹ ਦਾਨ ਕਰ ਚੁੱਕੇ ਹਨ। ਨਿਕਾਸ ਸੈਂਟਰਾਂ ਵਿਚ ਸਥਾਨਕ ਵਾਸੀ ਆਪਣੇ ਘਰ ਛੱਡ ਕੇ ਇੱਥੇ ਪਨਾਹ ਲਈ ਹੋਈ ਹੈ।


Related News