ਕਾਂਗੋ ''ਚ ਕਬੀਲਿਆਂ ਦੇ ਸੰਘਰਸ਼ ਦੌਰਾਨ ਘੱਟ ਤੋਂ ਘੱਟ 535 ਲੋਕਾਂ ਦੀ ਮੌਤ: ਯੂ.ਐੱਨ.

03/13/2019 4:37:43 PM

ਜਿਨੇਵਾ—ਕਾਂਗੋ ਗਣਰਾਜ 'ਚ ਜਨਜਾਤੀ ਕਬੀਲਿਆਂ 'ਚ ਹਾਲ 'ਚ ਹੋਏ ਸੰਘਰਸ਼ 'ਚ ਘੱਟ ਤੋਂ ਘੱਟ 535 ਲੋਕਾਂ ਦੀ ਮੌਤ ਹੋ ਗਈ। ਕਾਂਗੋ ਨਦੀ 'ਚ ਵਹਾਈਆਂ ਗਈਆਂ ਲਾਸ਼ਾਂ ਦੀ ਤਲਾਸ਼ ਤੋਂ ਬਾਅਦ ਇਸ ਗਿਣਤੀ ਦੇ ਹੋਰ ਵਧਣ ਦਾ ਖਦਸ਼ਾ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਸਾਲ 16-18 ਦਸੰਬਰ ਨੂੰ ਸ਼ੁਰੂ ਹੋਈ ਕਬੀਲਿਆਂ ਦੀ ਝੜਪ 'ਚ 535 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ 111 ਲੋਕ ਜ਼ਖਮੀ ਹੋਏ ਹਨ। ਕਾਂਗੋ ਨਦੀ 'ਚ ਲਾਸ਼ਾਂ ਦੀ ਤਲਾਸ਼ ਹੋਣ ਤੋਂ ਬਾਅਦ ਇਸ ਗਿਣਤੀ 'ਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਲਾਪਤਾ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਕਰਨਾ ਮੁਮਕਿਨ ਨਹੀਂ ਹੈ। ਅਨੁਮਾਨ ਦੇ ਅਧਾਰ 'ਤੇ ਹਿੰਸਾ ਕਾਰਨ 19 ਹਜ਼ਾਰ ਲੋਕਾਂ ਬੇਘਰ ਹੋਏ ਹਨ।


Baljit Singh

Content Editor

Related News