ਅਫਗਾਨ ਹਵਾਈ ਫ਼ੌਜ ਦੇ ਹਮਲਿਆਂ ''ਚ 40 ਦੇ ਕਰੀਬ ਤਾਲਿਬਾਨ ਅੱਤਵਾਦੀਆਂ ਦੀ ਮੌਤ

Tuesday, Jul 13, 2021 - 12:21 PM (IST)

ਅਫਗਾਨ ਹਵਾਈ ਫ਼ੌਜ ਦੇ ਹਮਲਿਆਂ ''ਚ 40 ਦੇ ਕਰੀਬ ਤਾਲਿਬਾਨ ਅੱਤਵਾਦੀਆਂ ਦੀ ਮੌਤ

ਕਾਬੁਲ: ਦੇਸ਼ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਐਤਵਾਰ ਨੂੰ ਅਫਗਾਨ ਹਵਾਈ ਫ਼ੌਜ ਵੱਲੋਂ ਸ਼ੁਰੂ ਕੀਤੇ ਗਏ ਕਈ ਹਵਾਈ ਹਮਲਿਆਂ ਵਿਚ ਘੱਟੋ-ਘੱਟ 40 ਤਾਲਿਬਾਨ ਅੱਤਵਾਦੀ ਮਾਰੇ ਗਏ।  ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਦੱਖਣੀ ਹੇਲਮੰਦ ਸੂਬੇ ਵਿਚ, ਗਰਮਸਰ ਜ਼ਿਲ੍ਹੇ ਵਿਚ ਜੰਗੀ ਜਹਾਜ਼ਾਂ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ 14 ਅੱਤਵਾਦੀ ਮਾਰੇ ਗਏ ਅਤੇ 2 ਹੋਰ ਜ਼ਖ਼ਮੀ ਹੋ ਗਏ। ਮਾਰੇ ਗਏ ਲੋਕਾਂ ਵਿਚ ਤਾਲਿਬਾਨ ਦਾ ਡਿਪਟੀ ਕਮਾਂਡਰ ਮੌਲਵੀ ਹਿਜਰਤ ਵੀ ਸ਼ਾਮਲ ਹੈ।

ਮੰਤਰਾਲੇ ਦੇ ਅਨੁਸਾਰ, ਪੱਛਮੀ ਨੀਮਰੋਜ਼ ਸੂਬੇ ਦੇ ਦਿਲਾਰਾਮ ਜ਼ਿਲ੍ਹੇ ਵਿਚ ਤਾਲਿਬਾਨ ਦੇ ਸਮੂਹਾਂ ਨੂੰ ਹਵਾਈ ਫ਼ੌਜ ਵੱਲੋਂ ਨਿਸ਼ਾਨਾ ਬਣਾਏ ਜਾਣ ਨਾਲ 20 ਅੱਤਵਾਦੀ ਮਾਰੇ ਗਏ ਅਤੇ 35 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਪੂਰਬੀ ਕਾਪੀਸਾ ਸੂਬੇ ਦੇ ਤਗਾਬ ਜ਼ਿਲ੍ਹੇ ਵਿਚ ਤਾਲਿਬਾਨ ਦੇ ਠਿਕਾਣਿਆਂ 'ਤੇ ਹਵਾਈ ਫ਼ੌਜ ਦੇ ਹਮਲੇ ਵਿਚ 6 ਅੱਤਵਾਦੀ ਮਾਰੇ ਗਏ ਅਤੇ 5 ਹੋਰ ਜ਼ਖ਼ਮੀ ਹੋ ਗਏ। ਬਿਆਨ ਵਿਚ ਕਿਹਾ ਗਿਆ ਹੈ ਕਿ ਛਾਪੇਮਾਰੀ ਵਿਚ ਵੱਡੀ ਗਿਣਤੀ ਵਿਚ ਅੱਤਵਾਦੀਆਂ ਦੇ ਹਥਿਆਰ ਅਤੇ ਗੋਲਾ-ਬਾਰੂਦ ਵੀ ਨਸ਼ਟ ਕਰ ਦਿੱਤੇ ਗਏ। ਜਦੋਂਕਿ ਅਮਰੀਕਾ ਅਤੇ ਨਾਟੋ ਦੇ ਫ਼ੌਜੀ ਦੇਸ਼ ਛੱਡ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਯੂ.ਐਸ. ਅਤੇ ਨਾਟੋ ਫ਼ੌਜੀਆਂ ਦੇ ਦੇਸ਼ ਛੱਡਣ ਦੀ ਪ੍ਰਕਿਰਿਆ ਦੇ ਦੌਰਾਨ, ਅਫਗਾਨਿਸਤਾਨ ਵਿਚ ਹਿੰਸਾ ਵੱਧਦੀ ਜਾ ਰਹੀ ਹੈ ਅਤੇ ਤਾਲਿਬਾਨ ਲਗਾਤਾਰ ਕਈ ਜ਼ਿਲ੍ਹਿਆਂ ਉੱਤੇ ਕਬਜ਼ਾ ਕਰ ਰਿਹਾ ਹੈ। ਅੱਤਵਾਦੀ ਸਮੂਹ ਨੇ ਹੁਣ ਤੱਕ ਦੀਆਂ ਰਿਪੋਰਟਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।


author

cherry

Content Editor

Related News