ਖਾਰਕੀਵ ''ਚ ਰਾਕੇਟ ਹਮਲਾ, 2 ਦੀ ਮੌਤ ਤੇ 4 ਜ਼ਖਮੀ

Sunday, Apr 17, 2022 - 08:45 PM (IST)

ਖਾਰਕੀਵ ''ਚ ਰਾਕੇਟ ਹਮਲਾ, 2 ਦੀ ਮੌਤ ਤੇ 4 ਜ਼ਖਮੀ

ਖਾਰਕੀਵ-ਪੂਰਬੀ ਯੂਕ੍ਰੇਨ ਦੇ ਖਾਰਕੀਵ ਸ਼ਹਿਰ 'ਚ ਐਤਵਾਰ ਨੂੰ ਕਈ ਰਾਕੇਟਾਂ ਨਾਲ ਹਮਲਾ ਕੀਤਾ ਗਿਆ। ਸ਼ਹਿਰ 'ਚ ਮੌਜੂਦ ਏ.ਪੀ. ਦੇ ਪੱਤਰਕਾਰਾਂ ਨੇ ਹਮਲਿਆਂ ਦੀ ਜਾਣਕਾਰੀ ਦਿੱਤੀ। ਰਾਕੇਟ ਅਪਾਰਟਮੈਂਟ ਭਵਨਾਂ ਨਾਲ ਟਕਰਾਏ ਅਤੇ ਉਸ 'ਚ ਲੱਗੇ ਸ਼ੀਸ਼ੇ, ਮਲਬਾ ਅਤੇ ਇਕ ਰਾਕੇਟ ਦਾ ਕੁਝ ਹਿੱਸਾ ਸੜਕ 'ਤੇ ਖਿੱਲਰ ਗਿਆ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਭਾਰਤੀ ਮੂਲ ਦੀ ਕੋਵਿਡ ਸਲਾਹਕਾਰ ਨੂੰ ਮਿਲੀਆਂ ਧਮਕੀਆਂ

ਕਈ ਅਪਾਰਟਮੈਂਟਾਂ ਨੂੰ ਅੱਗ ਲੱਗ ਗਈ ਜਿਸ ਨੂੰ ਨਿਵਾਸੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮਿਲ ਕੇ ਬੁਝਾ ਰਹੇ ਹਨ। ਹਮਲੇ 'ਚ ਘਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ ਹਨ। ਹਾਲਾਂਕਿ, ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਪਿਟਸਬਰਗ 'ਚ ਗੋਲੀਬਾਰੀ, 2 ਦੀ ਮੌਤ ਤੇ ਕਈ ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News