ਆਸਟਰੇਲੀਆ ''ਚ ਨਾਬਾਲਿਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ''ਚ ਜੋਤਸ਼ੀ ਗ੍ਰਿਫਤਾਰ

01/22/2019 9:20:02 PM

ਮੈਲਬਰਨ — ਆਸਟਰੇਲੀਆ 'ਚ ਇਕ ਕਥਿਤ ਭਾਰਤੀ ਜੋਤਸ਼ੀ ਨੂੰ ਇਕ ਨਾਬਾਲਿਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਮੀਡੀਆ 'ਚ ਆਈ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਸਿਡਨੀ ਮਾਰਨਿੰਗ ਹੇਰਾਲਡ ਨੇ ਨਿਊ ਸਾਊਥ ਵੇਲਸ ਪੁਲਸ ਦੇ ਹਵਾਲੇ ਤੋਂ ਆਖਿਆ ਕਿ ਅਰਜੁਨ ਮੁਨਿਅੱਪਾ (31) ਨੂੰ ਸੋਮਵਾਰ ਰਾਤ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਸਿੰਗਾਪੁਰ ਲਈ ਜਹਾਜ਼ 'ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਖਬਰ 'ਚ ਆਖਿਆ ਗਿਆ ਸੀ ਕਿ ਮੁਨਿਅੱਪਾ ਨੇ ਸਿਡਨੀ ਦੇ ਉਪਨਗਰ ਲੀਵਰਪੂਲ ਕਗ ਦੱਖਣ-ਪੱਛਮੀ ਮੈਕਵੈਰੀ ਸਟ੍ਰੀਟ 'ਤੇ ਇਕ ਅਪਾਰਟਮੈਂਟ 'ਚ 14 ਸਾਲਾ ਨਾਬਾਲਿਗ ਨੂੰ ਮੁਫਤ 'ਚ ਜੋਤਿਸ਼ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਅਤੇ ਇਸ ਤੋਂ ਬਾਅਦ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਦੱਸ ਦਈਏ ਕਿ ਇਹ ਲੀਵਰਪੂਲ ਦੇ ਇਕ ਜੋਤਿਸ਼ ਕੇਂਦਰ 'ਚ ਕੰਮ ਕਰਦਾ ਹੈ।


Related News