ਭਾਰਤੀ ਮੂਲ ਦੇ ਡਾ. ਅਸ਼ਵਿਨ ਵਾਸਨ ਨੇ ਨਿਊਯਾਰਕ ਸਿਟੀ ਦੇ ਹੈਲਥ ਕਮਿਸ਼ਨਰ ਵਜੋਂ ਦਿੱਤਾ ਅਸਤੀਫ਼ਾ
Thursday, Sep 26, 2024 - 01:53 PM (IST)

ਨਿਊਯਾਰਕ, (ਰਾਜ ਗੋਗਨਾ)- ਅਮਰੀਕਾ ਵਿਖੇ ਨਿਊਯਾਰਕ ਸਿਟੀ ਵਿਚ ਸਿਟੀ ਹੈਲਥ ਕਮਿਸ਼ਨਰ ਡਾਕਟਰ ਅਸ਼ਵਿਨ ਵਾਸਨ, ਜੋ ਕੋਵਿਡ-19 ਮਹਾਮਾਰੀ ਦੇ ਇੱਕ ਨਾਜ਼ੁਕ ਪੜਾਅ ਵਿੱਚ ਸ਼ਹਿਰ ਦੀ ਅਗਵਾਈ ਕਰਨ ਲਈ ਵਿਆਪਕ ਤੌਰ 'ਤੇ ਜਾਣੇ ਜਾਂਦੇ ਹਨ, ਨੇ 23 ਸਤੰਬਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਅਹੁਦਾ ਛੱਡਣ ਲਈ ਡਾ. ਵਾਸਨ ਨੇ ਆਪਣੇ ਫ਼ੈਸਲੇ ਲਈ ਪਰਿਵਾਰ ਨੂੰ ਮੁੱਖ ਕਾਰਜ ਵਜੋਂ ਦਰਸਾਇਆ। ਵਾਸਨ ਮੁਤਾਬਕ “ਜਿਵੇਂ ਕਿ ਕੋਈ ਵੀ ਪਰਿਵਾਰ ਵਾਲਾ, ਜਾਂ ਚੁਣਿਆ ਹੋਇਆ ਪਰਿਵਾਰ ਜਾਣਦਾ ਹੈ, ਮੇਰੀ ਪਤਨੀ ਅਤੇ ਤਿੰਨ ਛੋਟੇ ਬੱਚਿਆਂ ਨੇ ਮੇਰੇ ਨਾਲ ਸੇਵਾ ਕੀਤੀ ਹੈ, ਮੇਰੀ ਗੈਰ-ਮੌਜੂਦਗੀ ਦਾ ਖਮਿਆਜ਼ਾ ਝੱਲਿਆ ਹੈ ਅਤੇ ਮੋਢੇ ਨਾਲ ਮੋਢਾ ਜੋੜਿਆ ਹੈ। ਮੈਂ ਉਨ੍ਹਾਂ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਚੁਣਿਆ ਹੈ ਕਿ ਹੁਣ ਉਨ੍ਹਾਂ ਨਾਲ ਸਮਾਂ ਬਿਤਾਉਣ ਦਾ ਸਮਾਂ ਆ ਗਿਆ ਹੈ। ਹਾਲਾਂਕਿ ਇਹ ਇੱਕ ਸਖ਼ਤ ਫੈਸਲਾ ਸੀ, ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਸਹੀ ਸੀ।''
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸਖ਼ਤੀ ਤੋਂ ਬਾਅਦ ਡੌਂਕੀ ਬਾਜ਼ਾਰ ਮੁੜ ਸਰਗਰਮ, ਇੰਝ ਭੇਜੇ ਜਾ ਰਹੇ ਵਿਦੇਸ਼
ਵਾਸਨ ਨੇ ਕਿਹਾ, “ਮੇਰੇ ਲਈ ਇਹ ਸੱਚਮੁੱਚ ਸਨਮਾਨ ਹੈ ਕਿ ਮੈਂ ਆਪਣੇ ਪਿਆਰੇ ਸ਼ਹਿਰ ਨਿਊਯਾਰਕ ਦੀ ਸੇਵਾ ਕੀਤੀ, ਜਿੱਥੇ ਮੈਂ ਸਾਲਾਂ ਤੋਂ ਇੱਕ ਪਰਿਵਾਰ ਸ਼ੁਰੂ ਕੀਤਾ ਅਤੇ ਉਸ ਨੂੰ ਪਾਲਿਆ। ਤੁਹਾਡਾ ਹੈਲਥ ਕਮਿਸ਼ਨਰ ਬਣਨਾ, ਸ਼ਹਿਰ ਦੇ 8.3 ਮਿਲੀਅਨ ਸਾਥੀਆਂ ਦੀ ਸੇਵਾ ਕਰਨਾ ਸਨਮਾਨ ਦੀ ਗੱਲ ਹੈ। ਲਗਭਗ ਤਿੰਨ ਸਾਲਾਂ ਦੀ ਸੇਵਾ ਤੋਂ ਬਾਅਦ ਉਹ ਜਨਵਰੀ 2025 ਦੇ ਸ਼ੁਰੂ ਵਿੱਚ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ਼ ਹੈਲਥ ਐਂਡ ਮੈਂਟਲ ਹਾਈਜੀਨ ਦੇ ਕਮਿਸ਼ਨਰ ਵਜੋਂ ਆਪਣਾ ਅਹੁਦਾ ਛੱਡ ਦੇਣਗੇ।ਹਾਲਾਂਕਿ ਆਪਣੇ ਕਮਿਸ਼ਨਰ ਦੀਆਂ ਡਿਊਟੀਆਂ ਤੋਂ ਅਸਤੀਫਾ ਦੇ ਕੇ ਡਾਕਟਰ ਵਾਸਨ ਨੇ ਇੱਕ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਅਤੇ ਸਿੱਖਿਅਕ ਵਜੋਂ ਆਪਣਾ ਕੰਮ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ, ਜਦਕਿ ਸਿਹਤ ਸਮਾਨਤਾ ਅਤੇ ਪਹੁੰਚ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦਾ ਸਮਰਥਨ ਵੀ ਕੀਤਾ ਹੈ।ਡਾਕਟਰ ਵਾਸਨ ਨੇ ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਤੋਂ ਅਰਥ ਸ਼ਾਸਤਰ ਵਿੱਚ ਬੀ.ਏ. ਹਾਰਵਰਡ ਸਕੂਲ ਆਫ਼ ਪਬਲਿਕ ਹੈਲਥ ਤੋਂ ਮਹਾਮਾਰੀ ਵਿਗਿਆਨ ਵਿੱਚ ਐਸ.ਸੀ.ਐਮ; ਮਿਸ਼ੀਗਨ ਯੂਨੀਵਰਸਿਟੀ ਤੋਂ ਐਮ.ਡੀ. ਅਤੇ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਤੋਂ ਪਬਲਿਕ ਹੈਲਥ ਵਿੱਚ ਉਸਦੀ ਪੀ.ਐਚ.ਡੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।