ਆਸਿਆਨ ਭਾਰਤ ਦੀ ਐਕਟ ਈਸਟ ਨੀਤੀ ਨੂੰ ਅੱਗੇ ਵਧਾਏਗਾ : ਮੋਦੀ
Sunday, Nov 03, 2019 - 09:54 PM (IST)

ਬੈਂਕਾਕ (ਯੂ.ਐੱਨ.ਆਈ.)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 10 ਮੈਂਬਰੀ ਮਜ਼ਬੂਤ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੀ ਜਥੇਬੰਦੀ (ਆਸਿਆਨ) ਨੂੰ ਭਾਰਤ ਦੀ ਐਕਟ ਈਸਟ ਨੀਤੀ ਦਾ ਅਹਿਮ ਹਿੱਸਾ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੂੰ ਨੀਤੀ ਨੂੰ ਅੱਗੇ ਵਧਾਉਣ ’ਚ ਉਸ ਦਾ ਭਾਵ ਆਸਿਆਨ ਦਾ ਸਹਿਯੋਗ ਜਾਰੀ ਰਹੇਗਾ। ਮੋਦੀ ਨੇ ਇਥੇ 16ਵੀਂ ਆਸਿਆਨ ਭਾਰਤ ਮੁਖੀਆਂ ਦੀ ਕਾਨਫਰੰਸ ਦੀ ਸਾਂਝੇ ਤੌਰ ’ਤੇ ਪ੍ਰਧਾਨਗੀ ਕਰਦੇ ਹੋਏ ਆਪਣੀ ਆਰੰਭਿਕ ਟਿੱਪਣੀ ’ਚ ਹਿੰਦ ਮਹਾਸਾਗਰ ’ਤੇ ਭਾਰਤ ਅਤੇ ਆਸਿਆਨ ਦੇ ਦਰਮਿਆਨ ਵਿਚਾਰਾਂ ਅਤੇ ਦ੍ਰਿਸ਼ਟੀਕੋਣ ’ਚ ਤਾਲਮੇਲ ਦਾ ਸਵਾਗਤ ਕੀਤਾ।