ਅਰੁਣਾ ਮਸੀਹ ਅਮਰੀਕੀ ਸੁਪਰੀਮ ਕੋਰਟ ਦੀ ਹੋਵੇਗੀ ਪਹਿਲੀ ਪੰਜਾਬੀ, ਭਾਰਤੀ ਅਮਰੀਕੀ ਤੇ ਦੱਖਣੀ ਏਸ਼ੀਆਈ ਜੱਜ

Saturday, Aug 19, 2023 - 08:34 PM (IST)

ਨਿਊਯਾਰਕ (ਰਾਜ ਗੋਗਨਾ) : ਬੀਤੇ ਦਿਨ ਪੰਜਾਬੀ ਭਾਰਤੀ ਅਰੁਣਾ ਮਸੀਹ ਜੋ ਲੰਬੇ ਸਮੇਂ ਤੋਂ ਰੁਜ਼ਗਾਰ, ਵਰਕਰ ਅਤੇ ਨਾਗਰਿਕ ਅਧਿਕਾਰਾਂ ਦੀ ਅਟਾਰਨੀ ਸੀ, ਅਮਰੀਕਾ ਦੇ ਓਰੇਗਨ ਸੂਬੇ ਦੀ ਸੁਪਰੀਮ ਕੋਰਟ ਦੀ ਪਹਿਲੀ ਪੰਜਾਬੀ, ਭਾਰਤੀ ਅਮਰੀਕੀ ਅਤੇ ਦੱਖਣੀ ਏਸ਼ੀਆਈ ਜੱਜ ਬਣਨ ਲਈ ਤਿਆਰ ਹੈ, ਜਿਸ ਦੀ ਪੁਸ਼ਟੀ ਗਵਰਨਰ ਟੀਨਾ ਕੋਟੇਕ ਨੇ ਸਲੇਮ ਜੋ ਓਰੇਗਨ ਸੂਬੇ ਦਾ ਸਿਟੀ ਹੈ, ਵਿੱਚ ਬੀਤੇ ਦਿਨੀਂ 16 ਅਗਸਤ ਨੂੰ ਅਰੁਣਾ ਮਸੀਹ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ।

ਇਹ ਵੀ ਪੜ੍ਹੋ : ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਨੇ ਇਸ ਆਗੂ ਨੂੰ ਦਿਖਾਇਆ ਬਾਹਰ ਦਾ ਰਸਤਾ

ਗਵਰਨਰ ਟੀਨਾ ਕੋਟੇਕ ਨੇ ਕਿਹਾ, "ਅਰੁਣਾ ਮਸੀਹ ਇਕ ਸੁਸ਼ੋਭਿਤ ਨਾਗਰਿਕ ਅਧਿਕਾਰ ਵਾਲੀ ਅਟਾਰਨੀ ਹੈ, ਜਿਸ ਨੇ ਆਪਣੇ ਕਰੀਅਰ ਅਤੇ ਕਮਿਊਨਿਟੀ ਦੋਵਾਂ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਦੇ 25 ਸਾਲ ਤੋਂ ਵੱਧ ਸਮੇਂ ਤੱਕ ਓਰੇਗੋਨੀਅਨਾਂ ਵੱਲੋਂ ਸ਼ਲਾਘਾਯੋਗ ਕਾਰਗੁਜ਼ਾਰੀ ਨਿਭਾਈ ਹੈ। ਇਕ ਪ੍ਰੈਕਟਿਸਿੰਗ ਅਟਾਰਨੀ ਵਜੋਂ ਅਰੁਣਾ ਮਸੀਹ ਹੁਣ ਲੋਕਾਂ ਲਈ ਕੰਮ ਕਰਨ ਦਾ ਸਿੱਧਾ ਅਤੇ ਤਾਜ਼ਾ ਤਜਰਬਾ ਲਿਆਏਗੀ, ਜੋ ਮੌਜੂਦਾ ਓਰੇਗਨ ਸੁਪਰੀਮ ਕੋਰਟ ਨੂੰ ਹੋਰ ਮਜ਼ਬੂਤ ਕਰੇਗੀ।"

ਇਹ ਵੀ ਪੜ੍ਹੋ : Elon Musk ਦਾ ਐਲਾਨ- 'X 'ਤੇ ਡਾਇਰੈਕਟ ਮੈਸੇਜ ਨੂੰ ਛੱਡ ਬਲਾਕਿੰਗ ਫੀਚਰ ਜਲਦ ਹਟੇਗਾ'

ਉਨ੍ਹਾਂ ਕਿਹਾ ਕਿ ਜਨ ਸੇਵਾ ਪ੍ਰਤੀ ਅਰੁਣਾ ਮਸੀਹ ਦਾ ਸਮਰਪਣ ਅਤੇ ਨਿਆਂ ਤੱਕ ਬਰਾਬਰ ਦੀ ਪਹੁੰਚ ਲਈ ਆਪਣੇ ਜਨੂੰਨ ਨੂੰ ਵੀ ਅਤੇ ਕਾਨੂੰਨੀ ਖੇਤਰ ਵਿੱਚ ਬਰਾਬਰੀ ਤੇ ਵਿਭਿੰਨਤਾ ਨੂੰ ਅੱਗੇ ਵਧਾਉਣ ਵਿੱਚ ਗਵਰਨਰ ਨੇ ਉਸ ਦੀ ਲੰਬੇ ਸਮੇਂ ਦੀ ਕੀਤੀ ਗਈ ਅਗਵਾਈ ਤੋਂ ਸੰਤੁਸ਼ਟ ਹਾਂ। ਅਰੁਣਾ ਮਸੀਹ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਦੇ ਜੱਜ ਵਜੋਂ ਓਰੇਗਨ ਦੇ ਲੋਕਾਂ ਲਈ ਉਨ੍ਹਾਂ ਦੀ ਨਿਰੰਤਰ ਸੇਵਾ ਦੀ ਉਮੀਦ ਕਰਦੀ ਹਾਂ। ਉਨ੍ਹਾਂ ਕਿਹਾ ਕਿ "ਅਦਾਲਤਾਂ ਤੱਕ ਬਰਾਬਰ ਪਹੁੰਚ ਨਾਗਰਿਕ ਅਧਿਕਾਰਾਂ ਦਾ ਮੁੱਦਾ ਹੈ, ਮੈਂ ਇਕ ਪੰਜਾਬੀ, ਭਾਰਤੀ ਪਿਤਾ ਅਤੇ ਬ੍ਰਿਟਿਸ਼ ਮਾਂ ਦੀ ਧੀ ਹਾਂ, ਜੋ ਪਿਛਲੇ 25 ਸਾਲਾਂ ਤੋਂ ਓਰੇਗਨ ਰਾਜ ਵਿੱਚ ਪ੍ਰੈਕਟਿਸਿੰਗ ਅਟਾਰਨੀ ਰਹੀ ਹਾਂ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News