ਫੇਸਬੁੱਕ ਤੋਂ 20 ਸਾਲਾ ਭਾਰਤੀ ਮੁੰਡੇ ਨੇ ਜਿੱਤੇ 10 ਲੱਖ, ਕੀਤਾ ਸੀ ਇਹ ਕਾਰਨਾਮਾ (ਦੇਖੋ ਤਸਵੀਰਾਂ)
Tuesday, Sep 20, 2016 - 12:46 PM (IST)

ਨਵੀਂ ਦਿੱਲੀ— ਜਿੱਥੇ 20 ਸਾਲ ਦੀ ਉਮਰ ਦੇ ਜ਼ਿਆਦਾਤਰ ਮੁੰਡੇ-ਕੁੜੀਆਂ ਸਾਰਾ ਦਿਨ ਫੇਸਬੁੱਕ ''ਤੇ ਪੋਸਟਾਂ ਅਤੇ ਆਪਣੀ ਤਸਵੀਰਾਂ ਪਾ-ਪਾ ਕੇ ਲੋਕਾਂ ਦੇ ਕੁਮੈਂਟ ਪੜ੍ਹਨ ''ਤੇ ਆਪਣਾ ਸਮਾਂ ਬਰਬਾਦ ਕਰਦੇ ਹਨ, ਉਸ ਉਮਰ ਵਿਚ 20 ਸਾਲਾ ਭਾਰਤੀ ਮੁੰਡੇ ਨੇ ਫੇਸਬੁੱਕ ਦੇ ਕੋਡ ਵਿਚ ਬਗ (ਗਲਤੀ) ਲੱਭ ਕੇ ਉਸ ਤੋਂ 10.70 ਲੱਖ ਰੁਪਏ ਜਿੱਤ ਲਏ ਹਨ। ਕੇਰਲਾ ਦੇ 20 ਸਾਲਾ ਹੈਕਰ ਅਰੁਣ ਐੱਸ. ਕੁਮਾਰ ਨੇ ਫੇਸਬੁੱਕ ਦੇ ਕੋਡ ਵਿਚ ਬਗ (ਗਲਤੀ) ਲੱਭ ਕੇ ਰਿਪੋਰਟ ਕੀਤੀ ਸੀ, ਜਿਸ ਦੇ ਇਨਾਮ ਵਜੋਂ ਉਸ ਨੂੰ ਇਹ ਰਕਮ ਮਿਲੀ ਹੈ।
ਅਸਲ ਵਿਚ ਗੂਗਲ, ਫੇਸਬੁੱਕ, ਮਾਈਕ੍ਰੋਸਾਫਟ, ਐਪਲ ਵਰਗੀਆਂ ਤਕਨੀਕੀ ਕੰਪਨੀਆਂ ਆਪਣੇ ਸਿਸਟਮ ਵਿਚ ਬਗ ਲੱਭ ਕੇ ਰਿਪੋਰਟ ਕਰਵਾਉਣ ਲਈ ਵੱਡੀ ਰਕਮ ਖਰਚ ਕਰਦੀਆਂ ਹਨ। ਇਸ ਦਾ ਮਕਸਦ ਕਾਨੂੰਨੀ ਹੈਕਰਾਂ ਦੀ ਮਦਦ ਨਾਲ ਆਪਣੇ ਸਿਸਟਮ ਵਿਚ ਬਗ ਨੂੰ ਲੱਭ ਕੇ ਉਸ ਨੂੰ ਠੀਕ ਕਰਕੇ ਆਪਣੇ ਪ੍ਰੋਡਕਟ ਨੂੰ ਹੋਰ ਬਿਹਤਰ ਬਣਾਉਣਾ ਹੁੰਦਾ ਹੈ। ਜਦੋਂ ਸਾਡੇ ਵਿਚੋਂ ਬਹੁਤ ਸਾਰੇ ਲੋਕ ਫੇਸਬੁੱਕ ਜਾਂ ਹੋਰ ਐਪਸ ''ਤੇ ਆਪਣਾ ਵਕਤ ਬਰਬਾਦ ਕਰ ਰਹੇ ਹੁੰਦੇ ਹਨ, ਉਦੋਂ ਅਰੁਣ ਵਰਗੇ ਨੌਜਵਾਨ ਇਨ੍ਹਾਂ ਦੇ ਕੋਡ ਕਰੈਕ ਕਰਕੇ ਉਨ੍ਹਾਂ ਵਿਚ ਗਲਤੀਆਂ ਲੱਭ ਰਹੇ ਹੁੰਦੇ ਹਨ। ਅਰੁਣ ਦਾ ਕਹਿਣਾ ਹੈ ਕਿ ਇਸ ਕੰਮ ਵਿਚ ਉਸ ਨੂੰ ਮਜ਼ਾ ਆਉਂਦਾ ਹੈ ਪਰ ਇਹ ਮਜ਼ੇ ਤੋਂ ਕੁਝ ਜ਼ਿਆਦਾ ਹੈ ਕਿਉਂਕਿ ਇਸ ਨਾਲ ਤੁਸੀਂ ਕੁਝ ਸਿੱਖਦੇ ਵੀ ਹੋ ਅਤੇ ਕਮਾ ਵੀ ਸਕਦੇ ਹੋ। ਅਰੁਣ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ''ਤੇ ਬਗ ਲੱਭਣ ਵਿਚ ਬਤੀਤ ਕਰਦਾ ਹੈ ਅਤੇ ਸਾਫਟਵੇਅਰ ਪ੍ਰੋਫੈਸ਼ਨਲਾਂ ਨਾਲੋਂ ਜ਼ਿਆਦਾ ਪੈਸੇ ਕਮਾਉਂਦਾ ਹੈ। ਫੇਸਬੁੱਕ ਹੀ ਨਹੀਂ ਉਹ ਟਵਿੱਟਰ ''ਤੇ ਵੀ ਬਗ ਲੱਭ ਚੁੱਕਾ ਹੈ। ਇਸ ਸਾਲ ਅਪ੍ਰੈਲ ਵਿਚ ਵੀ ਅਰੁਣ ਨੇ ਫੇਸਬੁੱਕ ਦਾ ਬਗ ਲੱਭ ਕੇ 7 ਲੱਖ ਰੁਪਏ ਕਮਾਏ ਸਨ। ਪਿੱਛਲੇ ਤਿੰਨ ਸਾਲਾਂ ਵਿਚ ਅਰੁਣ ਇਸ ਤਰ੍ਹਾਂ ਲਗਭਗ 30.85 ਲੱਖ ਰੁਪਏ ਕਮਾ ਚੁੱਕਾ ਹੈ।
ਅਰੁਣ ਐੱਮ. ਈ. ਐੱਸ. ਇੰਸਟੀਚਿਊਟ ਤੋਂ ਪੜ੍ਹਾਈ ਕਰ ਰਿਹਾ ਹੈ ਅਤੇ ਕੁਝ ਹੀ ਸਕਿੰਟਾਂ ਵਿਚ ਪੂਰੀ ਫੇਸਬੁੱਕ ''ਤੇ ਕੰਟਰੋਲ ਕਰ ਲੈਂਦਾ ਹੈ। ਅਜਿਹਾ ਉਹ ਇਸ ਦਾ ਬਗ ਲੱਭ ਕੇ ਕਰ ਸਕਦਾ ਹੈ ਅਤੇ ਜੇਕਰ ਇਹੀ ਬਗ ਕਿਸੇ ਗੈਰ-ਕਾਨੂੰਨੀਂ ਹੈਕਰ ਦੇ ਹੱਥਾਂ ਵਿਚ ਪੈ ਜਾਵੇ ਤਾਂ ਤੁਹਾਡੇ ਯੂਜ਼ਰ ਅਕਾਊਂਟ ਤੋਂ ਮੈਸੇਜ, ਤਸਵੀਰਾਂ, ਇੱਥੋਂ ਤੱਕ ਕਿ ਡੇਬਿਟ ਅਤੇ ਕਰੈਡਿਟ ਕਾਰਡ ਦੀ ਡਿਟੇਲ ਤੱਕ ਲੀਕ ਹੋ ਸਕਦੀ ਹੈ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
