ਪੰਜਾਬ ''ਚ 10 ਕਿਲੋ ਹੈਰੋਇਨ ਦੀ ਖੇਪ ਸਮੇਤ ਚਾਰ ਨਸ਼ਾ ਤਸਕਰ ਗ੍ਰਿਫ਼ਤਾਰ
Sunday, Sep 21, 2025 - 06:34 PM (IST)

ਗੁਰਦਾਸਪੁਰ (ਵਿਨੋਦ): ਬੀ.ਐੱਸ.ਐਫ. ਅਤੇ ਪੰਜਾਬ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ ਕਰਦਿਆਂ ਹੈਰੋਇਨ ਦੀ ਭਾਰੀ ਖੇਪ ਬਰਾਮਦ ਕੀਤੀ ਅਤੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ-ਹੜ੍ਹਾਂ ਮਗਰੋਂ ਪਠਾਨਕੋਟ 'ਚ ਤਬਾਹੀ ਦਾ ਮੰਜਰ, ਰੇਤਾਂ ਖੋਦ ਕੇ ਘਰਾਂ ਨੂੰ ਲੱਭ ਰਹੇ ਪੀੜਤਾਂ ਦੀ ਸੁਣੋ ਹੱਡਬੀਤੀ
ਸੂਤਰਾਂ ਮੁਤਾਬਕ ਅੱਜ ਸਵੇਰੇ ਗੁਰਦਾਸਪੁਰ ਦੇ ਪਿੰਡ ਠੇਠਰਕੇ ਵਿੱਚ ਬੀ.ਐੱਸ.ਐਫ. ਤੇ ਪੰਜਾਬ ਪੁਲਸ ਵੱਲੋਂ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਕਾਰਵਾਈ ਦੌਰਾਨ ਚਾਰ ਤਸਕਰਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਤੋਂ 10 ਕਿਲੋ ਹੈਰੋਇਨ ਦੇ ਪੰਜ ਪੈਕੇਟ, ਤਿੰਨ ਮੋਬਾਈਲ ਫੋਨ ਅਤੇ ਦੋ ਮੋਟਰਸਾਈਕਲਾਂ ਬਰਾਮਦ ਕੀਤੀਆਂ ਗਈਆਂ। ਗ੍ਰਿਫ਼ਤਾਰ ਤਸਕਰਾਂ ਦੀ ਪਛਾਣ ਗੁਰਦਾਸਪੁਰ ਜ਼ਿਲ੍ਹੇ ਦੇ ਮਾਨੇਪੁਰ ਅਤੇ ਬੱਲਗਾਨ ਪਿੰਡਾਂ ਦੇ ਰਹਿਣ ਵਾਲਿਆਂ ਦੇ ਰੂਪ ਵਿੱਚ ਹੋਈ ਹੈ, ਜਦਕਿ ਹੋਰ ਦੋ ਅੰਮ੍ਰਿਤਸਰ ਦੇ ਪਾਖਾ ਤਾਰਾ ਸਿੰਘ ਅਤੇ ਪੱਲਾ ਕਲੋਨੀ ਦੇ ਵਸਨੀਕ ਹਨ।
ਇਹ ਵੀ ਪੜ੍ਹੋ-ਕੀ ਬਣੂ ਦੁਨੀਆ ਦਾ: ਹੁਣ ਬਜ਼ੁਰਗਾਂ ਦੀ ਹੋ ਰਹੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8