''ਆਪ'' ਪੰਜਾਬ ਵਲੋਂ ਹਲਕਾ ਇੰਚਾਰਜਾਂ ਦਾ ਐਲਾਨ ਤੇ SBI ਬੈਂਕ ''ਚ ਡਾਕਾ, ਪੜ੍ਹੋ TOP-10 ਖ਼ਬਰਾਂ

Wednesday, Sep 17, 2025 - 07:33 PM (IST)

''ਆਪ'' ਪੰਜਾਬ ਵਲੋਂ ਹਲਕਾ ਇੰਚਾਰਜਾਂ ਦਾ ਐਲਾਨ ਤੇ SBI ਬੈਂਕ ''ਚ ਡਾਕਾ, ਪੜ੍ਹੋ TOP-10 ਖ਼ਬਰਾਂ

ਜਲੰਧਰ-ਆਮ ਆਦਮੀ ਪਾਰਟੀ ਪੰਜਾਬ ਵਲੋਂ ਹਲਕਾ ਸੰਗਠਨ ਇੰਚਾਰਜਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ 27 ਹਲਕਿਆਂ ਦੇ ਹਲਕਾ ਸੰਗਠਨ ਇਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਚਡਚਨ ਕਸਬੇ ਵਿੱਚ ਮੰਗਲਵਾਰ ਸ਼ਾਮ ਨੂੰ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸ਼ਾਖਾ ਵਿੱਚ ਡਕੈਤੀ ਦੀ ਵੱਡੀ ਘਟਨਾ ਵਾਪਰਨ ਨਾਲ ਸਨਸਨੀ ਫੈਲ ਗਈ। ਫੌਜੀ ਵਰਦੀਆਂ ਵਿੱਚ ਸਜੇ ਪੰਜ ਤੋਂ ਵੱਧ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਵਿੱਚ ਧਾਵਾ ਬੋਲਦੇ ਹੋਏ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਅਤੇ ਕਰੋੜਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਘਟਨਾ ਤੋਂ ਬਾਅਦ ਬੈਂਕ ਦੇ ਬਾਹਰ ਵੱਡੀ ਭੀੜ ਇਕੱਠੀ ਹੋ ਗਈ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖ਼ਬਰਾਂ ਬਾਰੇ..


1. ਪੰਜਾਬ ਵਿਆਹ ਕਰਵਾਉਣ ਆਈ 72 ਸਾਲਾ ਅਮਰੀਕੀ ਔਰਤ ਦਾ ਬੇਰਹਿਮੀ ਨਾਲ ਕਤਲ
ਅਮਰੀਕਾ ਤੋਂ ਪੰਜਾਬ ਵਿਆਹ ਕਰਵਾਉਣ ਆਈ ਅਮਰੀਕਨ ਸਿਟੀਜਨ 72 ਸਾਲਾ ਔਰਤ ਰੁਪਿੰਦਰ ਕੌਰ ਪੰਧੇਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾਰਾਏਪੁਰ ਦੇ ਇਕ ਘਰ 'ਚ ਕਤਲ ਕਰਕੇ ਲਾਸ਼ ਨੂੰ ਕੋਲਿਆਂ ਦੀ ਅੱਗ 'ਚ ਸਾੜੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਾੜੇ ਜਾਣ ਮਗਰੋਂ ਸਬੂਤ ਮਿਟਾਉਣ ਲਈ ਮੁਲਜ਼ਮ ਨੇ ਔਰਤ ਦੀਆਂ ਹੱਡੀਆਂ ਇਕ ਸੂਏ ਵਿਚ ਸੁੱਟ ਦਿੱਤੀਆਂ। ਔਰਤ ਨੂੰ ਕਤਲ ਕਰਨ ਵਾਲੇ ਕਥਿਤ ਮੁਲਜ਼ਮ ਦੀ ਪਛਾਣ ਮੱਲਾ ਪੱਤੀ ਕਿਲਾਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂੰ ਵੱਜੋਂ ਹੋਈ ਹੈ। 
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 

2. ਜੀਦਾ ਧਮਾਕਾ ਮਾਮਲੇ 'ਚ ਹੋਸ਼ ਉਡਾਉਣ ਵਾਲਾ ਖ਼ੁਲਾਸਾ! ਜੰਮੂ ਵਿੱਚ ਫੌਜ ‘ਤੇ ਕਰਨਾ ਸੀ ਹਮਲਾ!
ਬਠਿੰਡਾ ਜ਼ਿਲ੍ਹੇ ਦੇ ਜੀਦਾ ਪਿੰਡ 'ਚ ਹੋਏ ਧਮਾਕੇ ਨੇ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਏ ਤੱਥਾਂ ਨੇ ਮਾਮਲੇ ਨੂੰ ਹੋਰ ਵੀ ਸਨਸਨੀਖੇਜ਼ ਬਣਾ ਦਿੱਤਾ ਹੈ। ਸੂਤਰਾਂ ਅਨੁਸਾਰ ਦੋਸ਼ੀ ਜੰਮੂ-ਕਸ਼ਮੀਰ 'ਚ ਇੱਕ ਫ਼ੌਜੀ ਸਟੇਸ਼ਨ 'ਤੇ ਆਤਮਘਾਤੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਇਸ ਯੋਜਨਾ ਦੇ ਹਿੱਸੇ ਵਜੋਂ ਉਸਨੇ ਆਨਲਾਈਨ ਵਿਸਫੋਟਕ ਆਰਡਰ ਕੀਤੇ ਸਨ। ਇਸ ਤੋਂ ਇਲਾਵਾ ਉਸਨੇ ਆਪਣੇ ਲੱਕ ਦੁਆਲੇ ਇੱਕ ਬੈਲਟ ਬੰਨ੍ਹਣ ਦਾ ਵੀ ਪ੍ਰਬੰਧ ਕੀਤਾ ਸੀ ਤਾਂ ਜੋ ਉਹ ਕਿਸੇ ਵੀ ਸਮੇਂ ਵਿਸਫੋਟਕ ਨੂੰ ਵਿਸਫੋਟ ਕਰ ਸਕੇ। ਐੱਸ. ਐੱਸ. ਪੀ. ਬਠਿੰਡਾ ਅਵਨੀਤ ਕੌਂਡਲ ਨੇ ਕਿਹਾ ਕਿ ਪੁਲਸ ਅਜੇ ਤੱਕ ਦੋਸ਼ੀ ਤੋਂ ਕੋਈ ਬਿਆਨ ਦਰਜ ਨਹੀਂ ਕਰ ਸਕੀ ਹੈ ਕਿਉਂਕਿ ਉਸਦੀ ਹਾਲਤ ਬਿਆਨ ਦੇਣ ਦੇ ਅਨੁਕੂਲ ਨਹੀਂ ਹੈ ਅਤੇ ਉਹ ਇਸ ਸਮੇਂ ਇਲਾਜ ਅਧੀਨ ਹੈ।
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 

3. ਪ੍ਰਤਾਪ ਸਿੰਘ ਬਾਜਵਾ ਨੇ PM ਮੋਦੀ ਨੂੰ ਲਿਖੀ ਚਿੱਠੀ, ਨਨਕਾਣਾ ਸਾਹਿਬ ਦੀ ਯਾਤਰਾ ਬਹਾਲ ਕਰਨ ਦੀ ਮੰਗ
ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਧੇ ਤਣਾਅ ਦਰਮਿਆਨ ਕੇਂਦਰ ਸਰਕਾਰ ਵੱਲੋਂ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤ ਦੇ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ 'ਤੇ ਰੋਕ ਲਗਾ ਦਿੱਤੀ ਹੈ। ਇਸ ਫ਼ੈਸਲੇ ਦਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਸਿਆਸੀ ਆਗੂਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਗੁਰਪੁਰਬ ਦੇ ਮੱਦੇਨਜ਼ਰ ਸੰਗਤ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। 
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 

4. ਆਮ ਆਦਮੀ ਪਾਰਟੀ ਪੰਜਾਬ ਵਲੋਂ ਹਲਕਾ ਇੰਚਾਰਜਾਂ ਦਾ ਐਲਾਨ, ਆ ਗਈ ਪੂਰੀ LIST
ਆਮ ਆਦਮੀ ਪਾਰਟੀ ਪੰਜਾਬ ਵਲੋਂ ਹਲਕਾ ਸੰਗਠਨ ਇੰਚਾਰਜਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ 27 ਹਲਕਿਆਂ ਦੇ ਹਲਕਾ ਸੰਗਠਨ ਇਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 


5. ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ 'ਚ SGPC ਦੀ ਵੱਡੀ ਕਾਰਵਾਈ
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ 15 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਅੰਮ੍ਰਿਤਸਰ ਆਏ ਸਨ। ਇਸ ਦੌਰਾਨ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤੀ ਗਿਆ ਇਸ ਤੋਂ ਬਾਅਦ ਹੁਣ ਵਿਵਾਦ ਖੜ੍ਹਾ ਹੋ ਗਿਆ ਸੀ। ਹੁਣ ਇਸ ਮਾਮਲੇ ਵਿਚ ਐੱਸਜੀਪੀਸੀ ਨੇ ਵੱਡੀ ਕਾਰਵਾਈ ਕੀਤੀ ਹੈ।
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 

6. ਹੜ੍ਹ ਪੀੜਤਾਂ ਲਈ CM ਮਾਨ ਵਲੋਂ ਨਵੇਂ ਮਿਸ਼ਨ ਦੀ ਸ਼ੁਰੂਆਤ, ਪੰਜਾਬੀਆਂ ਨੂੰ ਕੀਤੀ ਆਹ ਅਪੀਲ (ਵੀਡੀਓ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਦੇ ਸੰਕਟ 'ਚੋਂ ਲੰਘੇ ਪੀੜਤਾਂ ਲਈ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਵਲੋਂ 'ਮਿਸ਼ਨ ਚੜ੍ਹਦੀ ਕਲਾ' ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹਰ ਔਖੇ ਤੋਂ ਔਖੇ ਸਮੇਂ 'ਚ ਬੁਲੰਦ ਹੌਂਸਲੇ ਨਾਲ ਖੜ੍ਹੇ ਰਹਿਣਾ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੰਜਾਬ ਅਤੇ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਪੁਨਰਵਾਸ ਅਤੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਕਰਨ 'ਚ ਹਿੱਸਾ ਪਾਉਣਾ ਚਾਹੁੰਦੇ ਹਨ, ਉਹ ਪੰਜਾਬ ਨਾਲ ਖੜ੍ਹਨ ਅਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ 'ਚ ਮਦਦ ਕਰਨ। ਉਨ੍ਹਾਂ ਕਿਹਾ ਕਿ ਮੈਂ ਵਚਨ ਦਿੰਦਾ ਕਿ ਤੁਹਾਡੇ ਵਲੋਂ ਤੁਹਾਡਾ ਦਿੱਤਾ ਹੋਇਆ ਇਕ-ਇਕ ਰੁਪਿਆ ਅਸੀਂ ਪੂਰੀ ਪਾਰਦਰਸ਼ਤਾ ਅਤੇ ਈਮਾਨਦਾਰੀ ਨਾਲ ਇਸਤੇਮਾਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਜਾਣਕਾਰੀ ਲਈ  www.rangla.punjab.gov.in. 'ਤੇ ਜਾ ਕੇ ਪਤਾ ਕਰ ਸਕਦੇ ਹੋ। ਮੁੱਖ ਮੰਤਰੀ ਨੇ ਖੁੱਲ੍ਹਦਿਲੀ ਨਾਲ ਲੋਕਾਂ ਨੂੰ ਇਸ ਮਿਸ਼ਨ 'ਚ ਹਿੱਸਾ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਬਹੁਤ ਹੀ ਭਿਆਨਕ ਅਤੇ ਬੁਰੇ ਦੌਰ 'ਚੋਂ ਲੰਘਿਆ ਹੈ। ਆਉਣ ਵਾਲੀਆਂ ਕਈ ਪੀੜ੍ਹੀਆਂ ਇਸ ਦੌਰ ਨੂੰ ਭੁੱਲ ਨਹੀਂ ਸਕਣਗੀਆਂ। ਉਨ੍ਹਾਂ ਕਿਹਾ ਕਿ ਇਕ ਭਿਆਨਕ ਹੜ੍ਹ, ਜਿਹਦੇ 'ਚ ਪਾਣੀ ਨੇ ਸਿਰਫ ਕਹਿਰ ਨਹੀਂ ਢਾਹਿਆ, ਸਗੋਂ ਲੱਖਾਂ ਸੁਫ਼ਨੇ ਵੀ ਪਾਣੀ ਨਾਲ ਹੀ ਵਹਾਅ ਕੇ ਲੈ ਗਿਆ। 
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 

7. ਦੀਵਾਲੀ ਤੋਂ ਪਹਿਲਾਂ 1 ਕਰੋੜ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ ਤੋਹਫ਼ਾ, ਇੰਨਾ ਵਧ ਸਕਦੈ ਮਹਿੰਗਾਈ ਭੱਤਾ!
ਜਿਵੇਂ-ਜਿਵੇਂ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਕੇਂਦਰ ਸਰਕਾਰ ਆਪਣੇ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਖੁਸ਼ਖਬਰੀ ਦੇਣ ਦੀ ਤਿਆਰੀ ਕਰ ਰਹੀ ਹੈ। ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ (DA) ਵਿੱਚ ਸੰਭਾਵੀ 3% ਵਾਧੇ ਬਾਰੇ ਚਰਚਾਵਾਂ ਜ਼ੋਰਾਂ 'ਤੇ ਹਨ। ਜੇਕਰ ਲਾਗੂ ਕੀਤਾ ਜਾਂਦਾ ਹੈ, ਤਾਂ ਮੌਜੂਦਾ 55% DA ਵਧ ਕੇ 58% ਹੋ ਜਾਵੇਗਾ, ਜਿਸ ਨਾਲ ਕਰਮਚਾਰੀਆਂ ਵਿੱਚ ਕੁਝ ਵਾਧੂ ਮਹੀਨਾਵਾਰ ਬੱਚਤ ਹੋਵੇਗੀ ਅਤੇ ਤਿਉਹਾਰਾਂ ਦੀ ਭਾਵਨਾ ਵਧੇਗੀ।
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 

8. SBI ਬੈਂਕ ਵਿੱਚ ਡਾਕਾ, ਲੈ ਗਏ 1 ਕਰੋੜ ਕੈਸ਼, 20 ਕਿਲੋ ਸੋਨਾ
ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਚਡਚਨ ਕਸਬੇ ਵਿੱਚ ਮੰਗਲਵਾਰ ਸ਼ਾਮ ਨੂੰ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸ਼ਾਖਾ ਵਿੱਚ ਡਕੈਤੀ ਦੀ ਵੱਡੀ ਘਟਨਾ ਵਾਪਰਨ ਨਾਲ ਸਨਸਨੀ ਫੈਲ ਗਈ। ਫੌਜੀ ਵਰਦੀਆਂ ਵਿੱਚ ਸਜੇ ਪੰਜ ਤੋਂ ਵੱਧ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਵਿੱਚ ਧਾਵਾ ਬੋਲਦੇ ਹੋਏ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਅਤੇ ਕਰੋੜਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਘਟਨਾ ਤੋਂ ਬਾਅਦ ਬੈਂਕ ਦੇ ਬਾਹਰ ਵੱਡੀ ਭੀੜ ਇਕੱਠੀ ਹੋ ਗਈ।
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 

9. ਦੁਸਹਿਰੇ ਤੋਂ ਪਹਿਲਾਂ ਮਜ਼ਦੂਰਾਂ ਦੇ ਖਾਤਿਆਂ 'ਚ ਆਉਣਗੇ 5-5 ਹਜ਼ਾਰ, ਸਰਕਾਰ ਨੇ ਖਿੱਚੀ ਤਿਆਰੀ
ਨਰਾਤਿਆਂ ਅਤੇ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਨਿਤੀਸ਼ ਸਰਕਾਰ ਨੇ ਉਸਾਰੀ ਮਜ਼ਦੂਰਾਂ ਨੂੰ ਕੱਪੜੇ ਖਰੀਦਣ ਲਈ 5,000 ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ 16 ਲੱਖ ਤੋਂ ਜ਼ਿਆਦਾ ਨਿਰਮਾਣ ਕੰਮ ਵਿਚ ਲੱਗੇ ਮਜ਼ਦੂਰਾਂ ਨੂੰ ਫ਼ਾਇਦਾ ਹੋਵੇਗਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ, "ਅੱਜ ਸ੍ਰਿਸ਼ਟੀ ਦੇ ਸਿਰਜਣਹਾਰ ਭਗਵਾਨ ਵਿਸ਼ਵਕਰਮਾ ਦੀ ਪੂਜਾ ਦਾ ਦਿਨ ਹੈ ਅਤੇ ਇਹ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਵੀ ਹੈ।''
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 

10. ਏਸ਼ੀਆ ਕੱਪ ਵਿਚਾਲੇ ਵਰੁਣ ਚੱਕਰਵਰਤੀ ਨੇ ਰਚਿਆ ਇਤਿਹਾਸ, ਬਣੇ ਦੁਨੀਆ ਦੇ ਨੰਬਰ 1 ਗੇਂਦਬਾਜ਼
ਏਸ਼ੀਆ ਕੱਪ ਦੌਰਾਨ ਟੀਮ ਇੰਡੀਆ ਦੇ ਸਪਿਨਰ ਵਰੁਣ ਚੱਕਰਵਰਤੀ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ। ਉਹ ਦੁਨੀਆ ਦੇ ਨੰਬਰ 1 ਟੀ-20 ਗੇਂਦਬਾਜ਼ ਬਣ ਗਏ ਹਨ। ਉਹ ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਨੰਬਰ 1 ਰੈਂਕਿੰਗ 'ਤੇ ਪਹੁੰਚਣ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਅਤੇ ਰਵੀ ਬਿਸ਼ਨੋਈ ਨੇ ਇਹ ਕਮਾਲ ਕੀਤਾ ਹੈ। ਚੱਕਰਵਰਤੀ ਨੇ ਨਿਊਜ਼ੀਲੈਂਡ ਦੇ ਜੈਕਬ ਡਫੀ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਦੇ ਹੁਣ 717 ਰੇਟਿੰਗ ਅੰਕ ਹਨ। ਚੱਕਰਵਰਤੀ 733 ਅੰਕਾਂ ਨਾਲ ਸਿਖਰ 'ਤੇ ਪਹੁੰਚ ਗਏ ਹਨ। ਵਰੁਣ ਚੱਕਰਵਰਤੀ ਤੋਂ ਇਲਾਵਾ, ਰਵੀ ਬਿਸ਼ਨੋਈ ਟੀ-20 ਰੈਂਕਿੰਗ ਵਿੱਚ ਚੋਟੀ ਦੇ 10 ਵਿੱਚ ਆਉਣ ਵਾਲੇ ਇਕਲੌਤਾ ਭਾਰਤੀ ਹਨ। ਬਿਸ਼ਨੋਈ ਹੁਣ 8ਵੇਂ ਨੰਬਰ 'ਤੇ ਹੈ। ਅਕਸ਼ਰ ਪਟੇਲ ਵੀ 12ਵੇਂ ਨੰਬਰ 'ਤੇ ਹੈ।
ਹੋਰ ਜਾਣਕਾਰੀ ਲਈ ਇਸ ਕਲਿਕ 'ਤੇ ਕਲਿਕ ਕਰੋ- 


author

Hardeep Kumar

Content Editor

Related News