20 ਸਤੰਬਰ ਤੱਕ ਵਿਦਾਈ ਲਵੇਗਾ ਮਾਨਸੂਨ! ਭਾਰੀ ਮੀਂਹ ਮਗਰੋਂ ਸ਼ਾਂਤ ਹੋ ਰਹੇ ਬੱਦਲ
Tuesday, Sep 16, 2025 - 11:56 AM (IST)

ਚੰਡੀਗੜ੍ਹ (ਰੋਹਾਲ) : ਮਾਨਸੂਨ ਹੁਣ ਵਿਦਾਈ ਵੱਲ ਵਧ ਰਿਹਾ ਹੈ। ਸਾਢੇ ਤਿੰਨ ਮਹੀਨਿਆਂ ਤੋਂ ਭਾਰੀ ਮੀਂਹ ਪਾਉਣ ਵਾਲੇ ਬੱਦਲ ਹੁਣ ਸ਼ਾਂਤ ਹੋ ਰਹੇ ਹਨ। ਸੋਮਵਾਰ ਨੂੰ ਦਿਨ ਭਰ ਸ਼ਹਿਰ ਦੇ ਉੱਪਰ ਬੱਦਲ ਆਉਂਦੇ-ਜਾਂਦੇ ਰਹੇ ਪਰ ਮੀਂਹ ਨਹੀਂ ਪਿਆ। ਦੁਪਹਿਰ 2 ਵਜੇ ਤੋਂ ਬਾਅਦ ਸੰਘਣੇ ਬੱਦਲ ਛਾਏ ਰਹੇ ਪਰ ਦੱਖਣੀ ਹਿੱਸੇ ਦੇ ਕੁੱਝ ਸੈਕਟਰਾਂ ’ਚ ਸਿਰਫ਼ ਕੁਝ ਮਿੰਟ ਬੂੰਦਾਬਾਂਦੀ ਹੋਈ। ਹਾਲਾਂਕਿ 20 ਸਤੰਬਰ ਤੱਕ ਸ਼ਹਿਰ ’ਚ ਕੁੱਝ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਹਿਰ ਦਾ ਤਾਪਮਾਨ 35 ਡਿਗਰੀ ਤੋਂ ਹੇਠਾਂ ਹੈ ਪਰ ਹਵਾ ’ਚ ਹੁੰਮਸ ਪਰੇਸ਼ਾਨ ਕਰ ਰਹੀ ਹੈ। ਇਸ ਦੌਰਾਨ ਮਾਨਸੂਨ ਸੀਜ਼ਨ ’ਚ ਸ਼ਹਿਰ ’ਚ ਹੁਣ ਤੱਕ 1035.7 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਨਾਲੋਂ 26.8 ਫ਼ੀਸਦੀ ਵੱਧ ਹੈ।
ਟ੍ਰਾਈਸਿਟੀ ਦਾ ਮੌਸਮ
ਸ਼ਹਿਰ ’ਚ ਵੱਧ ਤੋਂ ਵੱਧ ਘੱਟੋ-ਘੱਟ ਮੀਂਹ ਮਿਲੀਮੀਟਰ
ਚੰਡੀਗੜ੍ਹ 34.3 25.7 0
ਹਵਾਈ ਅੱਡਾ 35.6 25.8 0
ਮੋਹਾਲੀ 33.8 27.2 0
ਪੰਚਕੂਲਾ 32.9 26.1 0