ਜਲੰਧਰ ਪੁਲਸ ਦਾ ਹੈਰਾਨੀਜਨਕ ਕਾਰਨਾਮਾ! 40 ਕਿਲੋਮੀਟਰ ਦੂਰ ਘਰ ਖੜ੍ਹੀ ਸਕੂਟਰੀ ਦਾ ਕੱਟ ''ਤਾ ਚਲਾਨ
Sunday, Sep 28, 2025 - 06:31 PM (IST)

ਮਹਿਤਪੁਰ (ਚੋਪੜਾ)-ਸੂਬੇ ਦੀ ਪੁਲਸ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦੀ ਹੈ। ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਗਿਆਨ ਦੇਣ ਵਾਲੀ ਜਲੰਧਰ ਪੁਲਸ ਵੱਲੋਂ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲਾਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ, ਉਥੇ ਹੀ ਪਿਛਲੇ ਦਿਨੀਂ ਕਰੀਬ 40 ਕਿਲੋਮੀਟਰ ਦੂਰ ਮਹਿਤਪੁਰ ਘਰ ਖੜ੍ਹੀ ਸਕੂਟਰੀ ਦਾ ਚਲਾਨ ਕੱਟ ਕੇ ਨਵਾਂ ਇਤਿਹਾਸ ਰੱਚਿਆ ਗਿਆ ਹੈ। ਪਿਛਲੇ ਦਿਨੀਂ ਜਲੰਧਰ ਪੁਲਸ ਵੱਲੋਂ ਇਕ ਹੈਰਾਨ ਕਰਨ ਵਾਲਾ ਕਾਰਨਾਮਾ ਕੀਤਾ ਗਿਆ, ਜੋ ਇਲਾਕੇ ਵਿਚ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਲੰਧਰ ਪੁਲਸ ਵੱਲੋਂ ਸਹਿਰ ਵਿਚ ਇਕ ਦੋ ਪਹੀਆ ਵਾਹਨ ਦਾ ਚਲਾਨ ਕੱਟ ਕੇ ਅਸਲੀ ਵਿਅਕਤੀ ਨੂੰ ਭੇਜਣ ਦੀ ਥਾਂ ਮਹਿਤਪੁਰ ਕਸਬੇ ਦੀ ਇਕ ਔਰਤ ਦੇ ਨਾਂ ’ਤੇ ਭੇਜ ਦਿੱਤਾ ਅਤੇ ਉਸ ਨੂੰ ਸੂਚਿਤ ਕੀਤਾ ਗਿਆ ਕਿ ਉਸ ਦੀ ਸਕੂਟਰੀ ਦਾ ਟ੍ਰੈਫਿਕ ਨਿਯਮਾਂ ਦੀ ਉਲਾਘਣਾ ਕਰਨ ਦੇ ਦੋਸ਼ ਵਿਚ ਜਲੰਧਰ ਸ਼ਹਿਰ ਵਿਚ ਚਲਾਨ ਕੱਟ ਦਿੱਤਾ ਗਿਆ ਹੈ ਅਤੇ ਆਰ. ਟੀ. ਓ. ਦਫ਼ਤਰ ਵਿਖੇ 500 ਰੁਪਏ ਜੁਰਮਾਨਾ ਭੁਗਤਿਆ ਜਾਵੇ।
ਇਹ ਵੀ ਪੜ੍ਹੋ: ਜਲੰਧਰ ਦੇ ਕਿਸ਼ਨਪੁਰਾ 'ਚ ਜੂਏ ਦੇ ਅੱਡੇ 'ਤੇ ਵੱਡੀ ਲੁੱਟ, ਫੈਲੀ ਸਨਸਨੀ
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪੂਜਾ ਨਾਰੰਗ ਪਤਨੀ ਸੰਨੀ ਸੇਤੀਆ ਵਾਸੀ ਮਾਡਲ ਟਾਊਨ ਕਾਲੋਨੀ ਥਾਣਾ ਮਹਿਤਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ 25 ਸਤੰਬਰ ਸ਼ਾਮ ਨੂੰ ਉਸ ਵੇਲੇ ਬਹੁਤ ਹੈਰਾਨੀ ਹੋਈ ਜਦੋਂ ਉਨ੍ਹਾਂ ਨੂੰ ਮੈਸੇਜ ਆਇਆ ਕਿ ਉਨ੍ਹਾਂ ਦੀ ਸਕੂਟਰੀ ਨੰਬਰ ਪੀ ਬੀ 08 ਐੱਫ ਐੱਨ 7558 ਦਾ ਜਲੰਧਰ ਟ੍ਰੈਫਿਕ ਨਿਯਮਾਂ ਦੀ ਉਲਾਘਣਾ ਕਰਨ ’ਤੇ 500 ਰੁਪਏ ਦਾ ਚਲਾਨ ਕਰ ਦਿੱਤਾ ਗਿਆ ਹੈ। ਉਹ ਸੋਚ ਵਿਚ ਪੈ ਗਈ ਕਿ ਮੈਂ ਜ਼ਿੰਦਗੀ ਵਿਚ ਕਦੇ ਸਕੂਟਰੀ ’ਤੇ ਮਹਿਤਪੁਰ ਤੋਂ ਬਾਹਰ ਨਹੀਂ ਗਈ, ਫਿਰ ਘਰ ਖੜ੍ਹੀ ਸਕੂਟਰੀ ਦਾ ਚਲਾਨ ਕਿਵੇਂ ਹੋ ਸਕਦਾ ਹੈ। ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ, ਉਹ ਵੀ ਹੈਰਾਨ ਹੋ ਗਏ ਕਿ ਘਰ ਖੜ੍ਹੀ ਸਕੂਟਰੀ ਦਾ ਜਲੰਧਰ ਪੁਲਸ ਚਲਾਨ ਕਿਵੇਂ ਕਰ ਸਕਦੀ ਹੈ। ਉਨ੍ਹਾਂ ਨੇ ਤੁਰੰਤ ਮਹਿਤਪੁਰ ਪੁਲਸ ਨਾਲ ਸਪੰਰਕ ਕੀਤਾ, ਮਹਿਤਪੁਰ ਪੁਲਸ ਨੇ 112 ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਕਿਹਾ ਕਿ ਅਸੀਂ ਚਲਾਨ ਨਹੀਂ ਕੀਤਾ। ਜਦੋਂ ਦੇਰ ਰਾਤ ਅਸੀਂ ਆਨਲਾਈਨ ਚਲਾਨ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਜਲੰਧਰ ਪੁਲਸ ਦੇ ਏ. ਐੱਸ. ਆਈ. ਬਲਜਿੰਦਰ ਸਿੰਘ ਵੱਲੋਂ ਇਹ ਚਲਾਨ ਕੱਟਿਆ ਗਿਆ ਹੈ । ਆਨਲਾਈਨ ਜਿਹੜੀ ਸਕੂਟਰੀ ਦੇ ਨੰਬਰ ਪਲੇਟ ਦੀ ਫੋਟੋ ਖਿੱਚ ਕੇ ਚਲਾਨ ਕੀਤਾ ਹੈ, ਉਸ ਦਾ ਨੰਬਰ ਪੀ ਬੀ 08 ਐੱਫ਼. ਐੱਨ. 7658 ਦਿਖਾਈ ਦੇ ਰਿਹਾ ਹੈ। ਚਲਾਨਾਂ ਦਾ ਟਾਰਗੇਟ ਪੂਰਾ ਕਰਨ ਦੇ ਜੋਸ਼ ਵਿਚ 7658 ਸਕੂਟਰੀ ਦੀ ਫੋਟੋ ਖਿੱਚ ਕੇ ਚਲਾਨ 7558 ਦਾ ਕਰਕੇ ਮਹਿਤਪੁਰ ਮੈਸੇਜ ਭੇਜ ਦਿੱਤਾ।
ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਆਈ ਵੱਡੀ ਅਪਡੇਟ, Fortis ਹਸਪਤਾਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ
ਪੂਜਾ ਨਾਰੰਗ ਨੇ ਕਿਹਾ ਕਿ ਇਹ ਜਲੰਧਰ ਪੁਲਸ ਦੀ ਬਹੁਤ ਵੱਡੀ ਗਲਤੀ ਹੈ ਇਸ ਨਾਲ ਮੈਨੂ ਤੇ ਮੇਰੇ ਪਰਿਵਾਰ ਨੂੰ ਕਾਫੀ ਪ੍ਰੈਸਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਜਲੰਧਰ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਡਿਊਟੀ ਦੌਰਾਨ ਲਾਪਰਵਾਹੀ ਕਾਰਨ ਵਾਲੇ ਡਿਊਟੀ ਅਫ਼ਸਰ ’ਤੇ ਬਣਦੀ ਕਾਰਵਾਈ ਕਰ ਇਸ ਚਲਾਨ ਨੂੰ ਤੁਰੰਤ ਦਰੁੱਸਤ ਕੀਤਾ ਜਾਵੇ। ਇਸ ਸਬੰਧੀ ਐੱਸ. ਪੀ. ਟ੍ਰੈਫਿਕ ਗੁਰਬਾਜ਼ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੋਈ ਤਕਨੀਕੀ ਗਲਤੀ ਹੋ ਗਈ ਹੋਵੇ, ਜੇ ਕੋਈ ਪ੍ਰੇਸ਼ਾਨੀ ਆਈ ਹੈ ਤਾਂ ਉਹ ਮੇਰੇ ਨਾਲ ਸਪੰਰਕ ਕਰ ਸਕਦੇ ਹਨ। ਜਾਂਚ ਕਰ ਕੇ ਮੌਕੇ ’ਤੇ ਹੀ ਚਲਾਨ ਨੂੰ ਦਰੁਸਤ ਕਰਵਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਰਾਜਵੀਰ ਜਵੰਦਾ ਦਾ CM ਭਗਵੰਤ ਮਾਨ ਨੇ ਜਾਣਿਆ ਹਾਲ, ਸਿਹਤ ਬਾਰੇ ਦਿੱਤੀ ਵੱਡੀ ਅਪਡੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8