ਜੇਕਰ ਤੁਸੀਂ ਵੀ ਤਸਵੀਰਾਂ ਬਨਾਉਣ ਲਈ ਵਰਤ ਰਹੇ ਹੋ ਇਹ ਐਪ ਤਾਂ ਸਾਵਧਾਨ, ਜਾਰੀ ਹੋਇਆ ਅਲਰਟ
Thursday, Sep 18, 2025 - 01:38 PM (IST)

ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ ਪੁਲਸ ਨੇ ਆਮ ਲੋਕਾਂ ਨੂੰ ਗੂਗਲ ਜੈਮਿਨੀ ਨਾਮ ਦੀ ਐਪ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਡੀ. ਐੱਸ. ਪੀ. ਕਰਨ ਸ਼ਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਅੱਜ-ਕੱਲ ਇਹ ਟਰੈਂਡ ਆਮ ਵਾਇਰਲ ਹੋ ਰਿਹਾ ਹੈ ਕਿ ਲੋਕ ਗੂਗਲ ਜੈਮਿਨੀ ਨਾਮ ਦੀ ਐਪ ਨੂੰ ਯੂਜ਼ ਕਰ ਕੇ ਆਪਣੀ ਫੋਟੋਜ਼ ਤੇ ਵੀਡੀਓਜ਼ ਨੂੰ ਥਰੀਡੀ ਵਿਚ ਅਤੇ ਹੋਰ ਤਰ੍ਹਾਂ ਕਨਵਰਟ ਕਰਕੇ ਹੋਰ ਯੂਜ਼ਰਸ ਨਾਲ ਸ਼ੇਅਰ ਕਰਦੇ ਹਨ, ਜੋ ਖ਼ਤਰਨਾਕ ਸਾਬਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਕੂਲਾਂ ਨੂੰ ਲੈ ਕੇ ਆਖਿਰ ਲਿਆ ਗਿਆ ਵੱਡਾ ਫ਼ੈਸਲਾ, ਜਾਰੀ ਹੋਏ ਸਖ਼ਤ ਹੁਕਮ
ਉਨ੍ਹਾਂ ਕਿਹਾ ਕਿ ਇਸ ’ਚ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਗੂਗਲ ਜੈਮਿਨੀ ਐਪ ਦੀ ਟਰਮਸ ਐਂਡ ਕੰਡੀਸ਼ਨਸ ’ਚ ਤੁਹਾਡੀ ਫੋਟੋਜ਼ ਅਤੇ ਵੀਡੀਓਜ ਨੂੰ ਟ੍ਰੇਨਿੰਗ ਐਂਡ ਪਰਪਸ ਲਈ ਕਿਸੇ ਵੀ ਹੋਰ ਪਲੇਟਫਾਰਮ ’ਤੇ ਵਰਤਿਆ ਜਾ ਸਕਦਾ ਹੈ। ਜਿਸ ਕਰਕੇ ਤੁਹਾਡਾ ਪ੍ਰਾਈਵੇਟ ਡਾਟਾ ਅਤੇ ਪ੍ਰਾਈਵੇਸੀ ਖਤਰੇ ’ਚ ਪੈ ਜਾਂਦੀ ਹੈ ਅਤੇ ਤੁਹਾਡੇ ਨਾਲ ਕੋਈ ਸਾਈਬਰ ਫਰਾਡ ਜਾਂ ਕੋਈ ਵੀ ਆਨਲਾਈਨ ਫਰਾਡ ਹੋ ਸਕਦਾ ਹੈ ਅਤੇ ਤੁਹਾਡੀਆਂ ਫੋਟੋਜ ਨੂੰ ਕਿਸੇ ਹੋਰ ਪਲੇਟਫਾਰਮ ’ਤੇ ਗਲਤ ਤਰ੍ਹਾਂ ਐਡਿਟ ਕਰਕੇ ਮਿਸਯੂਜ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਆਹ ਕਰਾਉਣ ਆਈ ਅਮਰੀਕਨ ਔਰਤ ਦੇ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ
ਉਨ੍ਹਾਂ ਨੇ ਫਿਰੋਜ਼ਪੁਰ ਪੁਲਸ ਵੱਲੋਂ ਸਾਰਿਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਗੂਗਲ ਜੈਮਿਨੀ ਜਾਂ ਹੋਰ ਇਸ ਤਰ੍ਹਾਂ ਦੀ ਐਪਸ ਨੂੰ ਨਾ ਵਰਤਿਆ ਜਾਵੇ । ਡੀ. ਐੱਸ. ਪੀ. ਕਰਨ ਸ਼ਰਮਾ ਨੇ ਕਿਹਾ ਕਿ ਸਾਈਬਰ ਸੁਰੱਖਿਆ ਤੁਹਾਡੇ ਆਪਣੇ ਹੱਥ ਵਿਚ ਹੈ, ਫਿਰ ਵੀ ਕੋਈ ਸਾਈਬਰ ਫਰਾਡ ਹੋਣ ਦੀ ਸੂਰਤ ’ਚ ਪੁਲਸ ਹੈਲਪਲਾਈਨ 1930 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e