ਦੋਸਤ ਦੇ ਵਿਆਹ ''ਚ ਸਾੜ੍ਹੀ ਪਾ ਕੇ ਪਹੁੰਚੇ, ਲਾੜੇ ਨੇ ਦਿੱਤਾ ਕਮਾਲ ਦਾ ਰਿਐਕਸ਼ਨ; ਵੀਡੀਓ ਵਾਇਰਲ

Wednesday, Nov 16, 2022 - 01:58 AM (IST)

ਦੋਸਤ ਦੇ ਵਿਆਹ ''ਚ ਸਾੜ੍ਹੀ ਪਾ ਕੇ ਪਹੁੰਚੇ, ਲਾੜੇ ਨੇ ਦਿੱਤਾ ਕਮਾਲ ਦਾ ਰਿਐਕਸ਼ਨ; ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ : ਵਿਆਹ ਦੇ ਫੰਕਸ਼ਨ 'ਚ ਲਾੜਾ-ਲਾੜੀ ਦੇ ਦੋਸਤ ਅਤੇ ਰਿਸ਼ਤੇਦਾਰ ਹੀ ਅਸਲੀ ਰੌਣਕ ਲੈ ਕੇ ਆਉਂਦੇ ਹਨ। ਵਿਆਹ ਨੂੰ ਮਜ਼ੇਦਾਰ ਬਣਾਉਣ ਲਈ ਉਹ ਵੱਖ-ਵੱਖ ਮਜ਼ੇਦਾਰ ਗੱਲਾਂ ਕਰਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਾੜੇ ਦੇ ਦੋਸਤਾਂ ਨੇ ਉਸ ਨੂੰ ਅਜਿਹਾ ਸਰਪ੍ਰਾਈਜ਼ ਦਿੱਤਾ, ਜਿਸ ਨੂੰ ਦੇਖ ਕੇ ਨਾ ਸਿਰਫ ਉਹ ਸਗੋਂ ਹਰ ਕੋਈ ਹੈਰਾਨ ਰਹਿ ਗਿਆ। ਇਸ ਵਿਆਹ 'ਚ ਲੜਕੇ ਦੇ ਦੋਸਤਾਂ ਨੂੰ ਕੁਝ ਵੱਖਰਾ ਕਰਦਿਆਂ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ : ਚੀਨ 'ਚ ਮਗਰਮੱਛਾਂ ਵਾਂਗ ਸੜਕ 'ਤੇ ਰੇਂਗਦੇ ਲੋਕਾਂ ਦੀ ਤਸਵੀਰ ਹੋਈ ਵਾਇਰਲ, ਕਾਰਨ ਜਾਣ ਹੋ ਜਾਓਗੇ ਹੈਰਾਨ

PunjabKesari

ਦਰਅਸਲ, ਵਾਇਰਲ ਹੋ ਰਿਹਾ ਇਹ ਵੀਡੀਓ ਸ਼ਿਕਾਗੋ ਵਿੱਚ ਇਕ ਭਾਰਤੀ ਪਰਿਵਾਰ ਦੇ ਵਿਆਹ ਦਾ ਹੈ, ਜਿਸ ਵਿੱਚ ਲਾੜੇ ਦੇ ਦੋਸਤ ਸਾੜ੍ਹੀ ਪਾ ਕੇ ਅਤੇ ਬਿੰਦੀ ਲਾ ਕੇ ਵਿਆਹ ਵਾਲੀ ਥਾਂ 'ਤੇ ਪਹੁੰਚਦੇ ਹਨ ਅਤੇ ਲਾੜਾ-ਲਾੜੀ ਨੂੰ ਸਰਪ੍ਰਾਈਜ਼ ਦਿੰਦੇ ਹਨ। ਲਾੜਾ ਆਪਣੇ 2 ਦੋਸਤਾਂ ਨੂੰ ਸਾੜ੍ਹੀ 'ਚ ਦੇਖ ਕੇ ਹੈਰਾਨ ਹੋ ਜਾਂਦਾ ਹੈ, ਜਦੋਂ ਕਿ ਲਾੜੀ ਉਨ੍ਹਾਂ ਨੂੰ ਪਿੱਲਰ ਦੇ ਪਿੱਛੇ ਖੜ੍ਹੀ ਦੇਖ ਕੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਦੀ ਇਤਰਾਜ਼ਯੋਗ ਸ਼ਬਦਾਵਲੀ ਤੋਂ ਭੜਕੇ ਸਿੱਖ ਸੰਗਠਨਾਂ ਨੇ ਘੇਰਿਆ SSP ਦਫ਼ਤਰ, ਕੀਤੀ ਇਹ ਮੰਗ

ਭਾਰਤੀ ਲਾੜੇ ਦੇ ਪੁਰਸ਼ ਦੋਸਤਾਂ ਨੇ ਸ਼ਿਕਾਗੋ ਦੇ ਮਿਸ਼ੀਗਨ ਐਵੇਨਿਊ 'ਤੇ ਦੇਸੀ ਲੁਕ ਵਿੱਚ ਟਹਿਲਦੇ ਹੋਏ ਰੰਗ-ਬਰੰਗੀਆਂ ਸਾੜ੍ਹੀਆਂ ਪਹਿਨ ਕੇ ਚਾਰ ਚੰਨ ਲਾ ਦਿੱਤੇ। ਉਨ੍ਹਾਂ ਨੇ ਮੱਥੇ 'ਤੇ ਬਿੰਦੀ ਲਗਾ ਕੇ ਲੁਕ ਨੂੰ ਪੂਰਾ ਕੀਤਾ। ਪੈਰਾਗਾਨ ਫਿਲਮਜ਼ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਲਾੜਾ ਆਪਣੇ ਦੋਸਤਾਂ ਦੇ ਸਾੜ੍ਹੀ ਵਾਲੇ ਪਹਿਰਾਵੇ ਨੂੰ ਦੇਖ ਕੇ ਉੱਚੀ-ਉੱਚੀ ਹੱਸ ਪਿਆ।

 

 
 
 
 
 
 
 
 
 
 
 
 
 
 
 
 

A post shared by Chicago Wedding Videographers (@paraagonfilms)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News