100 ਮਰਦਾਂ ਨਾਲ ਸੰਬੰਧ ਬਣਾਉਣ ਦਾ ਐਲਾਨ ਕਰਨ ਵਾਲੀ ਮਾਡਲ ਗ੍ਰਿਫਤਾਰ

Sunday, Jan 19, 2025 - 02:21 PM (IST)

100 ਮਰਦਾਂ ਨਾਲ ਸੰਬੰਧ ਬਣਾਉਣ ਦਾ ਐਲਾਨ ਕਰਨ ਵਾਲੀ ਮਾਡਲ ਗ੍ਰਿਫਤਾਰ

ਐਟਰਟੇਨਮੈਂਟ ਡੈਸਕ- ਤੁਰਕੀ ਦੀ OnlyFans ਮਾਡਲ Azra Ay Vandan ਨੂੰ ਤੁਰਕੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ 24 ਘੰਟਿਆਂ ਦੇ ਅੰਦਰ 100 ਆਦਮੀਆਂ ਨਾਲ ਸੈਕਸ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਉਸ ਦਾ ਇਰਾਦਾ ਘਟਨਾ ਨੂੰ ਲਾਈਵ ਸਟ੍ਰੀਮ ਕਰਨਾ ਸੀ, ਜਿਸ ਕਾਰਨ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਤੁਰਕੀ 'ਚ ਅਜਿਹਾ ਕਰਨ ਵਾਲੀ ਪਹਿਲੀ ਔਰਤ ਬਣੇਗੀ। ਇਸ ਐਲਾਨ ਤੋਂ ਬਾਅਦ, ਉਸ ਦੇ ਖਿਲਾਫ ਵਿਰੋਧ ਅਤੇ ਆਲੋਚਨਾ ਵਧ ਗਈ।

ਇਹ ਵੀ ਪੜ੍ਹੋ-ਸ਼ਤਰੂਘਨ ਸਿਨਹਾ ਨੇ ਦਿਖਾਈ ਸੈਫ-ਕਰੀਨਾ ਦੀ ਹਸਪਤਾਲ ਤੋਂ ਤਸਵੀਰ! ਹੋਏ ਟਰੋਲ

ਉਹ ਉਦੋਂ ਤੋਂ ਹੀ ਸੁਰਖੀਆਂ 'ਚ ਸੀ ਜਦੋਂ ਉਸਨੇ 14 ਜਨਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਸੀ। ਉਸ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ 'ਚ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਸਾਂਝੀ ਕਰੇਗੀ। ਵੀਡੀਓ 'ਚ Azra Ay Vandan ਨੂੰ ਪੁਲਸ ਦੁਆਰਾ ਜ਼ਬਰਦਸਤੀ ਇੱਕ ਇਮਾਰਤ ਤੋਂ ਬਾਹਰ ਕੱਢਦੇ ਹੋਏ ਦੇਖਿਆ ਗਿਆ। ਰਿਪੋਰਟਾਂ ਦੇ ਅਨੁਸਾਰ, ਉਸ ਨੂੰ ਤੁਰਕੀ ਦੀ ਰਾਜਧਾਨੀ ਇਸਤਾਂਬੁਲ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ 'ਤੇ "ਅਸ਼ਲੀਲਤਾ" ਅਤੇ "ਕਾਨੂੰਨੀ ਫਰਜ਼ ਨਿਭਾਉਣ 'ਚ ਰੁਕਾਵਟ ਪਾਉਣ" ਦਾ ਦੋਸ਼ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ-ਜੋਧਪੁਰ ਪੁੱਜੇ ਸੋਨੂੰ ਸੂਦ, ਸ਼ਿਆਮ ਭਗਤੀ ਦਾ ਪੋਸਟਰ ਕੀਤਾ ਜਾਰੀ

ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵੇਖੀਆਂ ਜਾ ਚੁੱਕੀਆਂ ਹਨ। ਬ੍ਰਿਟਿਸ਼ ਨਿਰਮਾਤਾ ਲਿਲੀ ਫਿਲਿਪਸ ਨੇ ਯੂਟਿਊਬ 'ਤੇ 14 ਘੰਟਿਆਂ ਵਿੱਚ 101 ਮਰਦਾਂ ਨਾਲ ਸੈਕਸ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ। ਇਸੇ ਤਰ੍ਹਾਂ, ਓਨਲੀਫੈਨਜ਼ ਸਟਾਰ ਬੋਨੀ ਬਲੂ ਨੇ ਦਾਅਵਾ ਕੀਤਾ ਕਿ ਉਸਨੇ 12 ਘੰਟਿਆਂ ਵਿੱਚ 1,057 ਮਰਦਾਂ ਨਾਲ ਸੈਕਸ ਕਰਕੇ ਇੱਕ ਰਿਕਾਰਡ ਤੋੜ ਦਿੱਤਾ, ਜਿਸ ਨੇ 2004 ਵਿੱਚ ਲੀਜ਼ਾ ਸਪਾਰਕਸ ਦੁਆਰਾ ਬਣਾਏ ਗਏ 919 ਪੁਰਸ਼ਾਂ ਦੇ ਰਿਕਾਰਡ ਨੂੰ ਪਛਾੜ ਦਿੱਤਾ। ਹਾਲਾਂਕਿ, ਬਲੂ ਨੇ ਬਾਅਦ 'ਚ ਚੁਣੌਤੀ ਦੇ ਸਰੀਰਕ ਅਤੇ ਮਾਨਸਿਕ ਤਣਾਅ ਦਾ ਖੁਲਾਸਾ ਕੀਤਾ।Azra Ay Vandan ਦੀ ਗ੍ਰਿਫਤਾਰੀ ਨੂੰ ਤੁਰਕੀ 'ਚ ਅਜਿਹੀਆਂ ਅਜੀਬੋ-ਗਰੀਬ ਅਤੇ ਵਿਵਾਦਪੂਰਨ ਘਟਨਾਵਾਂ ਵਿਰੁੱਧ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਘਟਨਾ ਨੇ ਸੋਸ਼ਲ ਮੀਡੀਆ ਅਤੇ ਜਨਤਕ ਮੰਚਾਂ 'ਤੇ ਤਿੱਖੀ ਬਹਿਸ ਛੇੜ ਦਿੱਤੀ ਹੈ, ਲੋਕਾਂ ਨੇ ਇਸ ਦੀ ਨਿੰਦਾ ਕੀਤੀ ਹੈ ਅਤੇ ਦੂਸਰੇ ਇਸ ਨੂੰ ਨਿੱਜੀ ਆਜ਼ਾਦੀ ਦੀ ਉਲੰਘਣਾ ਦੱਸਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News