ਮੋਦੀ ਨੂੰ ਧਮਕੀ ਦੇਣ ਵਾਲੀ ਪਾਕਿ ਗਾਇਕਾ ਨੂੰ ਖਾਣੀ ਪਏਗੀ ਜੇਲ ਦੀ ਹਵਾ
Saturday, Sep 28, 2019 - 09:46 PM (IST)

ਇਸਲਾਮਾਬਾਦ— ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਪਿੱਛੋਂ ਬੌਖਲਾਈ ਪਾਕਿਸਤਾਨ ਦੀ ਗਾਇਕਾ ਰਬੀ ਪੀਰਜ਼ਾਰਾ ਨੂੰ ਧਮਕੀ ਵਾਲਾ ਵੀਡੀਓ ਬਣਾਉਣਾ ਮਹਿੰਗਾ ਪੈ ਸਕਦਾ ਹੈ। ਉਸ ਵਿਰੁੱਧ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਹਨ ਤੇ ਉਸ ਨੂੰ ਹੁਣ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ। ਰਬੀ ਨੇ ਕੁਝ ਦਿਨ ਪਹਿਲਾਂ ਹੀ ਸੱਪ ਅਤੇ ਮਗਰਮੱਛ ਨਾਲ ਇਕ ਵੀਡੀਓ ਸ਼ੂਟ ਕਰਦਿਆਂ ਮੋਦੀ ਨੂੰ ਧਮਕੀ ਦਿੱਤੀ ਸੀ। ਉਸ ’ਤੇ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾ ਕੇ ਰੱਖਣ ਦਾ ਵੀ ਦੋਸ਼ ਹੈ।
ਕੀ ਕਿਹਾ ਸੀ ਰਬੀ ਨੇ?
ਵੀਡੀਓ ’ਚ ਰਬੀ ਨੇ ਮੋਦੀ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਮੈਂ, ਕਸ਼ਮੀਰੀ ਕੁੜੀ ਆਪਣੇ ਸੱਪਾਂ ਨਾਲ ਬਿਲਕੁਲ ਤਿਆਰ ਹਾਂ। ਇਹ ਸਾਰੇ ਸੱਪ ਨਰਿੰਦਰ ਮੋਦੀ ਲਈ ਹਨ, ਤੁਸੀਂ ਕਸ਼ਮੀਰੀਆਂ ਨੂੰ ਤੰਗ ਕਰ ਰਹੇ ਹੋ ਨਾ ਤਾਂ ਹੁਣ ਨਰਕ ’ਚ ਮਰਨ ਲਈ ਤਿਆਰ ਹੋ ਜਾਓ। ਮੇਰੇ ਸਭ ਦੋਸਤ ਸ਼ਾਂਤੀ ਚਾਹੁੰਦੇ ਹਨ।