ਅਮਰੀਕਾ 'ਚ ਬੇਖੌਫ਼ ਹੋਏ ਲੁਟੇਰੇ, 3 ਸ਼ਰਾਬ ਸਟੋਰਾਂ ਨੂੰ ਬਣਾਇਆ ਨਿਸ਼ਾਨਾ, ਭਾਰਤੀ ਮੂਲ ਦੇ ਕਰਮਚਾਰੀ 'ਤੇ ਤਾਣੀ ਬੰਦੂਕ

01/19/2024 10:45:39 AM

ਨਿਊਯਾਰਕ (ਏਜੰਸੀ)- ਅਮਰੀਕਾ ਦੇ ਇਲੀਨੋਇਸ ਸੂਬੇ 'ਚ ਸ਼ਰਾਬ ਸਟੋਰ ਦਾ ਭਾਰਤੀ ਮੂਲ ਦਾ ਕਰਮਚਾਰੀ ਉਸ ਸਮੇਂ ਸਦਮੇ ਵਿਚ ਆ ਗਿਆ, ਜਦੋਂ ਲਗਭਗ 20 ਸਾਲ ਦੇ 4 ਹਥਿਆਰਬੰਦ ਨੌਜਵਾਨ ਦੁਕਾਨ 'ਚ ਦਾਖ਼ਲ ਹੋ ਗਏ ਅਤੇ ਉਸ 'ਤੇ ਬੰਦੂਕ ਤਾਣ ਦਿੱਤੀ। ਫਿਰ ਉਸ ਦੇ ਸਾਥੀ ਨੂੰ ਮੁੱਕਾ ਮਾਰ ਕੇ ਨਕਦੀ ਅਤੇ ਫ਼ੌਨ ਲੈ ਕੇ ਭੱਜ ਗਏ। ਪੁਲਸ ਨੇ ਦੱਸਿਆ ਕਿ ਰਿਵਾਲਵਰ ਅਤੇ ਅਰਧ-ਆਟੋਮੈਟਿਕ ਹੈਂਡਗਨ ਨਾਲ ਲੈਸ ਲੁਟੇਰਿਆਂ ਨੇ ਸੋਮਵਾਰ ਰਾਤ ਨੂੰ 40 ਮਿੰਟ ਤੋਂ ਵੀ ਘੱਟ ਸਮੇਂ ਦੇ ਅੰਦਰ ਸ਼ਿਕਾਗੋ ਦੇ 3 ਸ਼ਰਾਬ ਸਟੋਰਾਂ 'ਤੇ ਹਮਲਾ ਕੀਤਾ।

ਇਹ ਵੀ ਪੜ੍ਹੋ: US 'ਚ 30 ਕਿਲੋ ਕੋਕੀਨ ਨਾਲ ਫੜੀ ਗਈ ਭਾਰਤੀ ਮੂਲ ਦੀ ਜਗਰੂਪ, ਕੈਨੇਡਾ 'ਚ ਤਸਕਰੀ ਦੀ ਕਬੂਲੀ ਗੱਲ

ਵਿਕਰ ਪਾਰਕ ਵਿੱਚ ਮਿਸਟਰ ਪੀ ਬੇਵਰੇਜ ਡਿਪੂ, ਜਿੱਥੇ ਪੰਕਜਕੁਮਾਰ ਪਟੇਲ ਕੰਮ ਕਰਦਾ ਹੈ, ਰਾਤ 8.45 ਵਜੇ ਦੇ ਕਰੀਬ ਖੇਤਰ ਵਿੱਚ ਨਿਸ਼ਾਨਾ ਬਣਾਇਆ ਜਾਣ ਵਾਲਾ ਪਹਿਲਾ ਸਟੋਰ ਸੀ। ਡਰੇ ਹੋਏ ਪਟੇਲ ਨੇ ਸੀ.ਬੀ.ਐੱਸ. ਨਿਊਜ਼ ਨੂੰ ਦੱਸਿਆ ਕਿ 4 ਲੁਟੇਰਿਆਂ 'ਚੋਂ 2 ਸਟੋਰ ਦੇ ਅੰਦਰ ਸਨ, ਜਿਨ੍ਹਾਂ ਨੇ ਉਸ ਦੇ ਅਤੇ ਉਸ ਦੇ ਸਾਥੀ ਦੇ ਬੰਦੂਕ ਤਾਣੀ ਹੋਈ ਸੀ ਅਤੇ 2 ਹੋਰ ਪਾਰਕਿੰਗ ਲਾਟ ਵਿਚ ਨਿਗਰਾਨੀ ਕਰ ਰਹੇ ਸਨ। ਜਿਵੇਂ ਹੀ ਕਰਮਚਾਰੀ ਨੇ ਆਪਣੇ ਹੱਥ ਉੱਪਰ ਚੁੱਕੇ, ਸਟੋਰ ਦੇ ਅੰਦਰ ਮੌਜੂਦ ਦੋਵਾਂ ਲੁਟੇਰਿਆਂ ਨੇ ਕਾਊਂਟਰ ਤੋਂ ਛਾਲ ਮਾਰ ਦਿੱਤੀ ਅਤੇ ਪਟੇਲ 'ਤੇ ਬੰਦੂਕ ਤਾਣ ਦਿੱਤੀ। ਫਿਰ ਉਨ੍ਹਾਂ ਨੇ ਪਟੇਲ ਦੇ ਸਾਥੀ ਦੇ ਮੂੰਹ 'ਤੇ ਮੁੱਕਾ ਮਾਰਿਆ ਅਤੇ ਦੋਵਾਂ ਕਰਮਚਾਰੀਆਂ ਦੇ ਮੋਬਾਈਲ ਫੋਨਾਂ ਸਮੇਤ ਲਗਭਗ 3,000 ਤੋਂ 4,000 ਡਾਲਰ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ, ਮੇਅਰ ਬੋਲੇ- ਨਿਸ਼ਾਨਾ ਬਣਾ ਕੀਤੇ ਜਾ ਰਹੇ ਹਮਲੇ

ਸ਼ਿਕਾਗੋ ਪੁਲਸ ਅਨੁਸਾਰ, ਰਾਤ 9 ਵਜੇ ਤੋਂ ਥੋੜ੍ਹੀ ਦੇਰ ਬਾਅਦ, ਲੁਟੇਰੇ ਬਕਟਾਉਨ ਵਿੱਚ ਬਿਫੋਰ ਯੂ ਗੋ ਸ਼ਰਾਬ ਦੀ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਰਾਤ 9.20 ਵਜੇ ਉਨ੍ਹਾਂ ਨੇ ਨੌਰਥ ਸੈਂਟਰ ਵਿੱਚ ਕਲਾਈਬਰਨ ਮਾਰਕੀਟ ਦੀ ਸ਼ਰਾਬ ਦੇ ਸਟੋਰ ਨੂੰ ਲੁੱਟਿਆ। ਪੁਲਸ ਨੇ ਕਿਹਾ, ਤਿੰਨਾਂ ਮਾਮਲਿਆਂ ਵਿੱਚ ਲੁਟੇਰੇ ਇਹ ਕਹਿ ਰਹੇ ਸਨ, "ਮੈਨੂੰ ਸਭ ਕੁਝ ਦੇ ਦਿਓ - ਹਿੱਲੋ ਨਾ, ਨਹੀਂ ਤਾਂ ਮੈਂ ਗੋਲੀ ਮਾਰ ਦੇਵਾਂਗਾ!" ਸ਼ਿਕਾਗੋ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਪਿਛਲੇ ਹਫ਼ਤੇ ਇਰਵਿੰਗ ਪਾਰਕ ਵਿੱਚ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 5 ਸ਼ਰਾਬ ਦੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸ਼ਿਕਾਗੋ ਪੁਲਸ ਵਿਭਾਗ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਕਿ ਕੀ ਇਹੀ ਗਿਰੋਹ ਲੁੱਟ ਵਿੱਚ ਸ਼ਾਮਲ ਸੀ, ਜੋ ਕਿ ਇਸ ਸੋਮਵਾਰ ਨੂੰ ਹੋਈ ਸੀ। ਉਨ੍ਹਾਂ ਨੇ ਕਾਰੋਬਾਰਾਂ ਦੇ ਕਰਮਚਾਰੀਆਂ ਨੂੰ ਸੁਚੇਤ ਰਹਿਣ ਅਤੇ ਇਲਾਕੇ ਵਿੱਚ ਘੁੰਮ ਰਹੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਵੱਡੀ ਖ਼ਬਰ, ਵਿਅਕਤੀ ਨੇ 8 ਸਾਲਾ ਭਤੀਜੀ ਸਣੇ 4 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਕੀਤੀ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News