ਅਰੀਜ਼ੋਨਾ ''ਚ ਮੁੰਡੇ ਨੇ ਪਹਿਲਾਂ ਕੀਤੀ ਦਾਦੀ ਦੀ ਹੱਤਿਆ, ਫਿਰ ਕੀਤੀ ਖੁਦਕੁਸ਼ੀ

11/06/2018 10:22:05 AM

ਵਾਸ਼ਿੰਗਟਨ (ਭਾਸ਼ਾ)— ਅਰੀਜ਼ੋਨਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 11 ਸਾਲਾ ਮੁੰਡੇ ਨੂੰ ਜਦੋਂ ਆਪਣਾ ਕਮਰਾ ਸਾਫ ਕਰਨ ਲਈ ਕਿਹਾ ਗਿਆ ਤਾਂ ਨਾਰਾਜ਼ ਹੋ ਕੇ ਉਸ ਨੇ ਪਹਿਲਾਂ ਆਪਣੀ ਦਾਦੀ ਦੇ ਸਿਰ ਵਿਚ ਪਿਛਿਓਂ ਦੀ ਗੋਲੀ ਮਾਰ ਦਿੱਤੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਫੀਨਿਕਸ ਦੇ ਉੱਤਰ-ਪੱਛਮ ਵਿਚ ਲੀਚਫੀਲਡ ਪਾਰਕ ਵਿਚ ਆਪਣੇ ਘਰ ਵਿਚ ਪਤੀ ਨਾਲ ਟੀ.ਵੀ. ਦੇਖ ਰਹੀ 65 ਸਾਲਾ ਯੋਨੇ ਵੁਡਾਰਡ ਨੂੰ ਸ਼ਨੀਵਾਰ ਨੂੰ ਗੋਲੀ ਮਾਰ ਦਿੱਤੀ ਗਈ। 

ਮੁੰਡਾ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ। ਮੁੰਡੇ ਦੇ ਦਾਦੇ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਪੂਰੇ ਦਿਨ ਵਿਚ ਆਪਣਾ ਕਮਰਾ ਸਾਫ ਕਰਨ ਲਈ ਕਿਹਾ ਗਿਆ ਪਰ ਉਸ ਨੇ ਮਨਾ ਕਰ ਦਿੱਤਾ। ਮਰਿਕੋਪਾ ਕਾਊਂਟੀ ਸ਼ੇਰਿਫ ਦੇ ਦਫਤਰ ਦੇ ਬੁਲਾਰੇ ਜੋਏਕਿਨ ਐਨਰਿਕੇਜ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜੋੜਾ ਜਦੋਂ ਇਕੱਠੇ ਬੈਠ ਕੇ ਟੀ.ਵੀ. ਦੇਖ ਰਿਹਾ ਸੀ, ਉਦੋਂ ਹੀ ਮੁੰਡਾ ਪਿਛਿਓਂ ਦੀ ਆਇਆ ਅਤੇ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ। ਘਟਨਾ ਦੇ ਬਾਅਦ ਮੁੰਡੇ ਦਾ ਦਾਦਾ ਉਸ ਦੇ ਪਿੱਛੇ ਭੱਜਿਆ ਪਰ ਫਿਰ ਉਹ ਆਪਣੀ ਪਤਨੀ ਦੀ ਮਦਦ ਲਈ ਵਾਪਸ ਆ ਗਿਆ। ਇਸ ਮਗਰੋਂ ਮੁੰਡੇ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਸ ਨੇ ਕਿਹਾ ਕਿ ਬੰਦੂਕ ਉਸ ਦੇ ਦਾਦਾ ਦੀ ਹੀ ਸੀ।


Vandana

Content Editor

Related News