ਫਰਿਜ਼ਨੋ : ਐਸਮੇਰਲਡਾ ਸੋਰੀਆ ਨੂੰ ਪੰਜਾਬੀ ਭਾਈਚਾਰੇ ਤੋਂ ਆਸ, ਕੀਤੀ ਵੋਟ ਅਪੀਲ

03/02/2020 1:39:55 PM

ਕੈਲੀਫੋਰਨੀਆ, (ਰਾਜ ਗੋਗਨਾ)—ਫਰਿਜ਼ਨੋ ਸਿਟੀ ਦੀ ਕੌਂਸਲ ਮੈਂਬਰ ਐਸਮੇਰਲਡਾ ਸੋਰੀਆ ਨੇ ਪੰਜਾਬੀ ਭਾਈਚਾਰੇ ਨੂੰ ਵੋਟ ਅਪੀਲ ਕਰਨ ਲਈ ਇਕ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਤੁਹਾਨੂੰ ਦੱਸ ਦਈਏ ਕਿ ਉਹ ਹਮੇਸ਼ਾ ਸਾਡੇ ਸਮੁੱਚੇ ਭਾਈਚਾਰੇ ਦਾ ਸਮਰਥਨ ਅਤੇ ਵਿਸ਼ਵਾਸ ਪ੍ਰਾਪਤ ਕਰਦੀ ਰਹੀ ਹੈ। ਉਹ ਆਪਣੇ ਕੰਮਾਂ ਰਾਹÄ ਚੰਗੇ ਨਤੀਜੇ ਦਿੰਦੀ ਹੈ। ਉਸ ਨੇ ਸਾਡੇ ਸ਼ਹਿਰ ਦੇ ਉਨ੍ਹਾਂ ਖੇਤਰਾਂ ਵਿੱਚ ਮਹੱਤਵਪੂਰਣ ਸੇਵਾਵਾਂ ਦਿੱਤੀਆਂ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਗਿਆ ਸੀ। ਉਹ ਹਮੇਸ਼ਾ ਸਾਡੇ ਵਿਦਿਆਰਥੀਆਂ, ਦੋਸਤਾਂ ਅਤੇ ਪਰਿਵਾਰਾਂ ਲਈ ਖੜ੍ਹਦੀ ਹੈ। 

PunjabKesari
ਉਨ੍ਹਾਂ ਆਪਣੀ ਵੋਟ ਅਪੀਲ ਦੌਰਾਨ ਕਿਹਾ ਕਿ ਉਹ ਸਭ ਲਈ ਮੈਡੀਕਲ ਸਹੂਲਤਾਂ, ਸਭ ਬੱਚਿਆਂ ਲਈ ਪਹੁੰਚ ਅੰਦਰ ਅਤੇ ਘੱਟ ਫੀਸਾਂ ‘ਤੇ ਪੜ੍ਹਾਈ, ਸਾਫ-ਸੁਥਰੀ ਹਵਾ ਅਤੇ ਪਾਣੀ ਤੋਂ ਇਲਾਵਾ ਬੇਲੋੜੇ ਕਾਰਪੋਰੇਟ ਖਰਚਿਆਂ ਨੂੰ ਖਤਮ ਕਰਨ ਵਿੱਚ ਸੈਂਟਰਲ ਵੈਲੀ ਦੀ ਆਵਾਜ਼ ਬਣੇਗੀ। ਇਸ ਤੋਂ ਪਹਿਲਾਂ ਵੀ ਉਹ ਹਮੇਸ਼ਾ ਆਪਣੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਨਾਲ ਖੜ੍ਹੀ ਹੈ। ਉਸ ਨੇ ਫਰਿਜ਼ਨੋ ਸਿਟੀ ਵੱਲੋਂ 1984 ਦੇ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸ਼ਲਕੁਸ਼ੀ ਦਾ ਮਤਾ ਪਾਸ ਕਰਨ ਵਿੱਚ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ‘ਸੈਂਟਰਲ ਵੈਲੀ’ ਦੇ ਇਲਾਕੇ ਵਿਚ ਵਧੇਰੇ ਰੋਜ਼ਗਾਰ, ਇਲਾਕੇ ਦੀ ਖ਼ੁਸ਼ਹਾਲੀ ਲਈ ਸਰੋਤ ਲਿਆਏਗੀ। ਇਸ ਕਰਕੇ ਸਭ ਨੂੰ ਕਾਂਗਰਸ ਲਈ ਐਸਮੇਰਲਡਾ ਸੋਰੀਆ ਦਾ 3 ਮਾਰਚ, 2020 ਦਿਨ ਮੰਗਲਵਾਰ ਨੂੰ ਆਪਣੀ ਵੋਟ ਦੇ ਕੇ ਸਮਰਥਨ ਕਰਨਾ ਚਾਹੀਦਾ ਹੈ।


Related News