ਅਰਜਨਟੀਨਾ ''ਚ ਵਧੀ ਲਾਕਡਾਊਨ ਦੀ ਮਿਆਦ

Sunday, May 24, 2020 - 09:16 AM (IST)

ਅਰਜਨਟੀਨਾ ''ਚ ਵਧੀ ਲਾਕਡਾਊਨ ਦੀ ਮਿਆਦ

ਬਿਊਨਸ ਆਇਰਸ (ਵਾਰਤਾ): ਅਰਜਨਟੀਨਾ ਨੇ ਦੇਸ਼ ਵਿਚ ਇਕ ਦਿਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਰਿਕਾਰਡ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਲਾਕਡਾਊਨ ਨੂੰ 7 ਜੂਨ ਤੱਕ ਵਧਾ ਦਿੱਤਾ ਹੈ। ਰਾਸ਼ਟਰਪਤੀ ਅਲਬਟਰ ਫਰਨਾਡੀਜ਼ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ 20 ਮਾਰਚ ਤੋਂ ਲਾਕਡਾਊਨ ਨੂੰ 7 ਜੂਨ ਤੱਕ ਵਧਾਇਆ ਜਾ ਰਿਰਾ ਹੈ। 

ਉਹਨਾਂ ਨੇ ਟਵਿੱਟਰ 'ਤੇ ਪ੍ਰਸਾਰਿਤ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਅਸੀਂ ਲੋੜੀਂਦੇ ਆਈਸੋਲੇਸ਼ਨ ਦੀ ਮਿਆਦ 7 ਜੂਨ ਤੱਕ ਵਧਾਵਾਂਗੇ।'' ਜੌਨਸ ਹਾਪਕਿਨਜ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ ਅਰਜਨਟੀਨਾ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਇਕ ਦਿਨ ਵਿਚ ਸਭ ਤੋਂ ਵੱਧ 718 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਦੇਸ਼ ਵਿਚ ਪੀੜਤਾਂ ਦੀ ਕੁੱਲ ਗਿਣਤੀ 11,000 ਤੋਂ ਵਧੇਰੇ ਹੋ ਗਈ। ਦੇਸ਼ ਵਿਚ ਇਨਫੈਕਸ਼ਨ ਨਾਲ 400 ਤੋਂ ਵਧੇਰੇ ਲੋਕਾਂ ਦੀ ਮੌਤ ਵੀ ਹੋਈ ਹੈ। ਅਰਜਨਟੀਨਾ ਨੇ 1 ਸਤੰਬਰ ਤੱਕ ਵਪਾਰਕ ਉਡਾਣਾਂ ਲਈ ਟਿਕਟਾਂ ਦੀ ਵਿਕਰੀ ਅਤੇ ਖਰੀਦ 'ਤੇ ਸਖਤ ਪਾਬੰਦੀ ਲਗਾ ਦਿੱਤੀ ਹੈ।


author

Vandana

Content Editor

Related News