ਅਰਜਨਟੀਨਾ : ਬੋਲੇ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ੀ ਪਾਦਰੀਆਂ ਨੂੰ 40 ਸਾਲ ਦੀ ਸਜ਼ਾ

11/26/2019 10:17:36 AM

ਮੇਂਡੋਜਾ (ਭਾਸ਼ਾ): ਅਰਜਨਟੀਨਾ ਦੇ ਇਕ ਕੈਥੋਲਿਕ ਸਕੂਲ ਵਿਚ ਬੋਲੇ (deaf) ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ੀ 2 ਪਾਦਰੀਆਂ ਨੂੰ 40 ਸਾਲ ਤੋਂ ਵੱਧ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮੇਂਡੋਜਾ ਵਿਚ 3 ਜੱਜਾਂ ਦੇ ਪੈਨਲ ਨੇ ਸੋਮਵਾਰ ਨੂੰ 83 ਸਾਲਾ ਪਾਦਰੀ ਨਿਕੋਲਾ ਕੋਰਾਡੀ ਨੂੰ 42 ਸਾਲ ਜੇਲ ਦੀ ਸਜ਼ਾ ਅਤੇ 59 ਸਾਲਾ ਪਾਦਰੀ ਕੋਰਬਾਚੋ ਨੂੰ 45 ਸਾਲ ਜੇਲ ਦੀ ਸਜ਼ਾ ਸੁਣਾਈ। ਦੋਹਾਂ ਪਾਦਰੀਆਂ ਨੂੰ ਸਾਲ 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ। 

ਅਦਾਲਤ ਨੇ ਮਾਲੀ ਅਰਮਾਂਜੋ ਗੋਮਜ਼ ਨੂੰ ਵੀ 18 ਸਾਲ ਜੇਲ ਦੀ ਸਜ਼ਾ ਸੁਣਾਈ। ਪਾਦਰੀਆਂ ਨੇ ਇਨ੍ਹਾਂ ਕੁਕਰਮਾਂ ਨੂੰ ਸਾਲ 2005 ਤੋਂ 2016 ਦੇ ਵਿਚ ਅੰਜਾਮ ਦਿੱਤਾ ਸੀ। ਸਾਰੇ 10 ਪੀੜਤ ਯੌਨ ਸ਼ੋਸ਼ਣ ਦੇ ਦੌਰਾਨ ਨਾਬਾਲਗ ਸਨ।


Vandana

Content Editor

Related News