ਆਸਟ੍ਰੇਲੀਆ ''ਚ ਗਲਾਈਡਰ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ
Sunday, Jan 21, 2018 - 01:58 PM (IST)

ਸਿਡਨੀ (ਬਿਊਰੋ)— ਨਿਊ ਸਾਊਥ ਵੇਲਜ਼ ਵਿਚ ਦੁਪਹਿਰ ਬਾਅਦ ਬਟੁਰਸਟ ਨੇੜੇ ਇਕ ਹਵਾਈ ਖੇਤਰ ਵਿਚ ਇਕ ਗਲਾਈਡਰ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਸਵਾਰ 75 ਸਾਲਾ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੱਗਭਗ ਇਕ ਵਜੇ ਇਹ ਰਿਪੋਰਟ ਮਿਲਣ ਜਾਣ ਮਗਰੋਂ ਕਿ ਸਿੰਗਲ ਇੰਜਣ ਵਾਲਾ ਸ਼ਲੀਸ਼ਰ ਏ. ਐੱਸ. ਐੱਚ—25 ਐੱਮ. ਗਲਾਈਡਰ ਹੇਠਾਂ ਆ ਗਿਆ ਹੈ, ਐਮਰਜੈਂਸੀ ਸੇਵਾਵਾਂ ਨੂੰ ਫ੍ਰੀਮੈਂਟਲ ਰੋਡ, ਐਗਿਲੰਟਨ ਵਿੱਖੇ ਤੁਰੰਤ ਬੁਲਾਇਆ ਗਿਆ।
ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਹਾਦਸੇ ਵਾਲੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।