ਆਰਕਟਿਕ ਮਹਾਸਾਗਰ ’ਚ ਬਰਫ ਪਿਘਲਣ ਦੀ ਰਫਤਾਰ ਹੋਈ ਹੌਲੀ : ਨਾਸਾ

Tuesday, Dec 11, 2018 - 08:12 AM (IST)

ਆਰਕਟਿਕ ਮਹਾਸਾਗਰ ’ਚ ਬਰਫ ਪਿਘਲਣ ਦੀ ਰਫਤਾਰ ਹੋਈ ਹੌਲੀ : ਨਾਸਾ

ਵਾਸ਼ਿੰਗਟਨ, (ਭਾਸ਼ਾ)– ਨਾਸਾ ਦੇ ਇਕ ਅਧਿਐਨ ’ਚ ਦੇਖਿਆ ਗਿਆ ਹੈ ਕਿ ਜਲਵਾਯੂ ਬਦਲਾਅ ਅਤੇ ਸੰਸਾਰਿਕ ਤਾਪ ਦੇ ਬਾਵਜੂਦ ਆਰਕਟਿਕ ਮਹਾਸਾਗਰ ’ਤੇ ਫੈਲੀ ਬਰਫ ਦੀ ਚਾਦਰ ਨਾਲ ਪਿਘਲਣ ਦੀ ਰਫਤਾਰ ਇਸ ਸਮੇਂ ਹੌਲੀ ਹੋ ਗਈ ਹੈ। ਆਰਕਟਿਕ ਮਹਾਸਾਗਰ ’ਚ ਤਾਪਮਾਨ ਬਾਕੀ ਗ੍ਰਹਿ ਦੇ ਮੁਕਾਬਲੇ ਦੁੱਗਣੀ ਰਫਤਾਰ ਨਾਲ ਵੱਧ ਰਿਹਾ ਹੈ, ਜਿਸ ਨਾਲ ਮਹਾਸਾਗਰ ਦੇ ਉੱਪਰ ਫੈਲੀ ਬਰਫ ਦੀ ਚਾਦਰ ਪਿਛਲੇ ਤਿੰਨ ਦਹਾਕਿਅਾਂ ’ਚ ਸੁੰਗੜ ਗਈ ਹੈ ਅਤੇ ਉਹ ਪਿਘਲ ਰਹੀ ਹੈ।

PunjabKesari
ਹਾਲਾਂਕਿ ਨਾਲ ਹੀ ਉਪਗ੍ਰਹਿ ਤੋਂ ਇਕੱਠੇ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਸਰਦੀਅਾਂ ਦੌਰਾਨ ਬਰਫ ਦੀ ਚਾਦਰ ਤੇਜ਼ੀ ਨਾਲ ਮੋਟੀ ਹੋ ਰਹੀ ਹੈ। ਜਿਓਫਿਜ਼ੀਕਲ ਰਿਸਰਚ ਲੈਟਰਸ ’ਚ ਪ੍ਰਕਾਸ਼ਿਤ ਨਵੇਂ ਅਧਿਐਨ ’ਚ ਇਹ ਵੀ ਦੇਖਿਆ ਗਿਆ ਕਿ ਬਰਫ ਦੀ ਚਾਦਰ ਦੇ ਮੋਟੀ ਹੋਣ ਦੀ ਰਫਤਾਰ ਦਹਾਕਿਅਾਂ ਤੱਕ ਬਣੀ ਰਹਿ ਸਕਦੀ ਹੈ। ਖੋਜਕਾਰਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਬਰਫ ਦੀ ਚਾਦਰ ਮੁੜ ਬਣ ਰਹੀ ਹੈ ਸਗੋਂ ਇਸ ਦੇ ਖੁਰਨ ’ਚ ਦੇਰੀ ਹੋ ਰਹੀ ਹੈ।


Related News