ਅਰਮੀਕੀ ਸੰਸਦ ਮੈਂਬਰਾਂ ਨੇ ਮਨਾਈ ਦੀਵਾਲੀ, ਹਿੰਦੂ, ਸਿੱਖ ਤੇ ਹੋਰ ਭਾਈਚਾਰਿਆਂ ਨੂੰ ਦਿੱਤੀਆਂ ਵਧਾਈਆਂ
Saturday, Oct 21, 2017 - 10:41 AM (IST)
ਵਾਸ਼ਿੰਗਟਨ(ਬਿਊਰੋ)— ਅਮਰੀਕਾ ਦੇ ਸੀਨੀਅਰ ਸੰਸਦ ਮੈਂਬਰਾਂ ਨੇ ਦੀਵਾਲੀ ਦੇ ਮੌਕੇ ਉੱਤੇ ਹਿੰਦੂ, ਸਿੱਖ, ਬੋਧੀ ਅਤੇ ਜੈਨ ਭਾਈਚਾਰਿਆਂ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਕਾਸ਼ ਦਾ ਤਿਉਹਾਰ ਸਾਨੂੰ ਮੱਤਭੇਦ ਭੁਲਾ ਕੇ ਮਿਲ ਕੇ ਕੰਮ ਕਰਨ ਦਾ ਮਹੱਤਵਪੂਰਣ ਸੁਨੇਹਾ ਦਿੰਦਾ ਹੈ। ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਤੁਲਸੀ ਗਬਾਰਡ ਨੇ ਕਿਹਾ ਕਿ ਦੀਵਾਲੀ ਰੂਹਾਨੀ ਨਵੀਨੀਕਰਣ ਦਾ ਸਮਾਂ ਹੁੰਦਾ ਹੈ ਅਤੇ ਇਸ ਨੂੰ ਪੂਰੇ ਦੇਸ਼ ਅਤੇ ਦੁਨੀਆ ਭਰ ਵਿਚ ਅਰਬਾਂ ਲੋਕ ਮਨਾਉਂਦੇ ਹਨ। ਕਾਂਗਰਸ ਮੈਂਬਰ ਜੋ ਕਰਾਉਲੇ ਨੇ ਕਿਹਾ,''ਇਸ ਮੌਕੇ ਉੱਤੇ ਵੱਖ-ਵੱਖ ਪਿੱਠ-ਭੂਮੀ ਦੇ ਲੋਕ ਇਕੱਠੇ ਹੋ ਕੇ ਦੀਵਾਲੀ ਮਨਾਉਂਦੇ ਹਨ। ਇਹ ਮੌਕਾ ਸਾਨੂੰ ਸੁਨੇਹਾ ਦਿੰਦਾ ਹੈ ਕਿ ਅਸੀਂ ਮੱਤਭੇਦਾਂ ਨੂੰ ਭੁੱਲ ਜਾਈਏਂ ਅਤੇ ਇੱਕਜੁਟ ਹੋ ਕੇ ਕੰਮ ਕਰੀਏ।''
ਇਸ ਦੇ ਨਾਲ ਹੀ ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਐਮੀ ਬੇਰਾ ਨੇ ਕਿਹਾ ਕਿ ਇਸ ਸਾਲ ਦੀ ਦੀਵਾਲੀ 'ਤੇ ਚੰਗਾ ਮੌਕਾ ਹੈ ਕਿ ਅਸੀ ਕੰਮ-ਕਾਜ, ਤਕਨੀਕੀ, ਸਿਹਤ ਸੇਵਾ, ਕਲਾ, ਸਿੱਖਿਆ ਅਤੇ ਹੋਰ ਖੇਤਰਾਂ ਵਿਚ ਹੋਰ ਜ਼ਿਆਦਾ ਯੋਗਦਾਨ ਦਈਏ।
