ਕ੍ਰਿਸਮਸ ਤੋਂ ਪਹਿਲਾਂ ਐਪਲ ਨੇ ਕੈਲੀਫੋਰਨੀਆ ਤੇ ਲੰਡਨ ’ਚ ਬੰਦ ਕੀਤੇ 50 ਤੋਂ ਵਧੇਰੇ ਸਟੋਰਸ
Wednesday, Dec 23, 2020 - 02:20 AM (IST)
ਲੰਡਨ-ਐਪਲ ਨੇ ਇਕ ਵਾਰ ਫਿਰ ਤੋਂ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਅਮਰੀਕਾ ਅਤੇ ਲੰਡਨ ’ਚ ਆਪਣੇ ਕਈ ਸਟੋਰਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਕ੍ਰਿਸਮਸ ਤੋਂ ਠੀਕ ਪਹਿਲਾਂ ਐਪਲ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਸਾਰੇ 53 ਅਤੇ ਲੰਡਨ ਸਥਿਤ ਇਕ ਦਰਜਨ ਤੋਂ ਜ਼ਿਆਦਾ ਆਊਟਲੇਟਸ ਨੂੰ ਅਸਥਾਈ ਤੌਰ ’ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਐਪਲ ਨੇ ਇਹ ਫੈਸਲਾ ਅਮਰੀਕਾ ਅਤੇ ਇੰਗਲੈਂਡ ’ਚ ਵਧਦੇ ਕੋਰੋਨਾ ਇਨਫੈਕਸ਼ਨ ਮਾਮਲਿਆਂ ਕਾਰਣ ਲਿਆ ਗਿਆ ਹੈ। ਕੰਪਨੀ ਨੇ ਇਸ ਤੋਂ ਇਲਾਵਾ ਮੈਕਸੀਕੋ ਅਤੇ ਬ੍ਰਾਜ਼ੀਲ ਦੇ ਦੋ ਸਟੋਰ ਵੀ ਬੰਦ ਕਰ ਦਿੱਤੇ ਹਨ ਅਤੇ ਬਿ੍ਰਟੇਨ ’ਚ 16 ਸਟੋਰ ਬੰਦ ਕਰਨ ਵਾਲਾ ਹੈ।
ਇਹ ਵੀ ਪੜ੍ਹੋ -ਟਰੰਪ ਨੇ ਚੀਨ-ਰੂਸ ਨੂੰ ਦਿੱਤਾ ਝਟਕਾ, 103 ਅਦਾਰਿਆਂ ’ਤੇ ਲਾਈ ਪਾਬੰਦੀ
ਇਸ ਸਾਲ ਮਈ ’ਚ ਐਪਲ ਨੇ ਅਮਰੀਕਾ ’ਚ ਆਪਣੇ 25 ਸਟੋਰਸ ਨੂੰ ਫਿਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਉਸ ਦੇ ਸਟੋਰਸ ਹੌਲੀ-ਹੌਲੀ ਖੋਲ੍ਹੇ ਜਾ ਰਹੇ ਹਨ ਅਤੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ ਦਾ ਗੰਭੀਰਤਾ ਨਾਲ ਪਾਲਣ ਕੀਤਾ ਜਾਵੇਗਾ। ਐਪਲ ਨੇ ਇਨਫੈਕਸ਼ਨ ਨੂੰ ਦੇਖਦੇ ਹੋਏ ਗ੍ਰੇਟਰ ਚੀਨ ਦੇ ਬਾਹਰ ਆਪਣੇ ਸਾਰੇ ਸਟੋਰ ਬੰਦ ਕਰ ਦਿੱਤੇ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਇਸ ਤੋਂ ਬਾਅਦ ਜਨਵਰੀ ’ਚ ਕੰਪਨੀ ਨੇ ਗ੍ਰੇਟਰ ਚੀਨ ’ਚ ਵੀ 50 ਤੋਂ ਜ਼ਿਆਦਾ ਸਟੋਰਸ ਨੂੰ ਬੰਦ ਕੀਤਾ, ਹਾਲਾਂਕਿ ਮਾਰਚ ਦੇ ਆਖਿਰ ਤੱਕ ਇਨ੍ਹਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ। ਮਈ ’ਚ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਸਟੋਰਸ ਨੂੰ ਖੋਲ੍ਹਣ ਨੂੰ ਲੈ ਕੇ ਇਕ ਨੋਟ ਵੀ ਪ੍ਰਕਾਸ਼ਤ ਕੀਤਾ ਸੀ ਜਿਸ ’ਚ ਲਿਖਿਆ ਸੀ ਅਸੀਂ ਆਪਣੇ ਸਟੋਰਸ ਨੂੰ ਤਾਂ ਹੀ ਖੋਲ੍ਹਾਂਗੇ ਜਦੋਂ ਸਾਨੂੰ ਲੱਗੇਗਾ ਕਿ ਉੱਥੇ ਦਾ ਮਾਹੌਲ ਵਧੀਆ ਹੋ ਗਿਆ ਹੈ।
ਇਹ ਵੀ ਪੜ੍ਹੋ -ਬਾਇਓਨਟੈੱਕ ਨੂੰ ਭਰੋਸਾ, ਕੋਰੋਨਾ ਦੇ ਨਵੇੇਂ ਰੂਪ ਵਿਰੁੱਧ ਅਸਰਦਾਰ ਹੋਵੇਗਾ ਉਸ ਦਾ ਟੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।