ਕੋਰੋਨਾਵਾਇਰਸ ਦੇ ਚੱਲਦੇ ਐਪਲ ਨੇ ਚੀਨ ’ਚ 9 ਫਰਵਰੀ ਤਕ ਬੰਦ ਕੀਤੇ ਆਪਣੇ ਸਾਰੇ ਸਟੋਰ

02/01/2020 4:12:30 PM

ਬੀਜਿੰਗ– ਦਿੱਗਜ ਟੈਕਨਾਲੋਜੀ ਕੰਪਨੀ ਐਪਲ ਨੇ ਕੋਰੋਨਾਵਾਇਰਸ ਦੇ ਚੱਲਦੇ ਚੀਨ ’ਚ 9 ਫਰਵਰੀ ਤਕ ਆਪਣੇ ਸਟੋਰਾਂ, ਕਾਰਪੋਰੇਟ ਦਫਤਰਾਂ ਅਤੇ ਸੰਪਰਕ ਕੇਂਦਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ ਕਾਰਨ ਸਰਕਾਰ ਨੇ ਨਵੇਂ ਸਾਰ ਦੀਆਂ ਛੁੱਟੀਆਂ ਨੂੰ ਇਸ ਹਫਤੇ ਤਕ ਵਧਾ ਦਿੱਤਾ ਹੈ ਤਾਂ ਜੋ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕਈ ਪ੍ਰਾਂਤਾਂ ਅਤੇ ਸ਼ਹਿਰਾਂ ਨੇ ਕੰਪਨੀਆਂ ਨੂੰ ਕਿਹਾ ਕਿ ਛੁੱਟੀਆਂ ਨੂੰ ਹੋਰ ਲੰਬਾ ਕਰੇ।
- ਚੀਨ ’ਚ ਇਸ ਵਾਇਰਸ ਕਾਰਨ ਹੁਣ ਤਕ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੀਬ 12 ਹਜ਼ਾਰ ਹੈ। ਉਥੇ ਹੀ ਇਹ ਵਾਇਰਸ ਹੁਣ ਚੀਨ ਤਕ ਹੀ ਸੀਮਿਤ ਨਹੀਂ ਹੈ, ਲਗਭਗ ਪੂਰੀ ਦੁਨੀਆ ’ਚ ਇਹ ਵਾਇਰਸ ਆਪਣੇ ਪੈਰ ਪਸਾਰ ਚੁੱਕਾ ਹੈ। ਦੂਜੇ ਦੇਸ਼ਾਂ ਦੇ ਜੋ ਲੋਕ ਚੀਨ ’ਚ ਰਹਿੰਦੇ ਹਨ, ਉਹ ਆਪਣੇ ਲੋਕਾਂ ਨੂੰ ਆਪਣੇ ਦੇਸ਼ ਲਿਆਉਣ ਲਈ ਕਈ ਉਪਾਅ ਕਰ ਰਹੇ ਹਨ। ਉਥੇ ਹੀ ਭਾਰਤ ਵੀ ਆਪਣੇ ਲੋਕਾਂ ਨੂੰ ਚੀਨ ਤੋਂ ਲਿਆਉਣ ਲਈ ਏਅਰਲਿਫਟ ਕਰ ਰਹੀ ਹੈ। 

ਐਪਲ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਕੰਪਨੀ ਨੇ ਜਾਰੀ ਬਿਆਨ ’ਚ ਕਿਹਾ ਕਿ ਉਸ ਨੇ ਇਹ ਫੈਸਲਾ ਸਾਵਧਾਨੀ ਅਤੇ ਪ੍ਰਸਿੱਧ ਸਿਹਤ ਮਾਹਿਰਾਂ ਦੇ ਤਾਜ਼ਾ ਸੁਝਾਵਾਂ ਦੇ ਅਧਾਰ 'ਤੇ ਲਿਆ ਹੈ।


Related News