Apple ਈਵੈਂਟ 2019 : ਵੀਡੀਓ ਗੇਮਿੰਗ ਲਈ ਐਪਲ ਨੇ ਲਾਂਚ ਕੀਤੀ Apple Arcade ਸਬਸਕ੍ਰਿਪਸ਼ਨ

Wednesday, Sep 11, 2019 - 12:01 AM (IST)

Apple ਈਵੈਂਟ 2019 : ਵੀਡੀਓ ਗੇਮਿੰਗ ਲਈ ਐਪਲ ਨੇ ਲਾਂਚ ਕੀਤੀ Apple Arcade ਸਬਸਕ੍ਰਿਪਸ਼ਨ

ਵਾਸ਼ਿੰਗਟਨ - ਐਪਲ ਨੇ ਆਪਣੇ ਐਪ ਸਟੋਰ 'ਚ ਵੱਡਾ ਬਦਲਾਅ ਕਰਦੇ ਹੋਏ ਵੀਡੀਓ ਗੇਮਿੰਗ ਦੀ ਦੁਨੀਆ 'ਚ ਅਗਲਾ ਪ੍ਰਯੋਗ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੀ ਵੀਡੀਓ ਗੇਮਿੰਗ ਸਬਸਕ੍ਰਿਪਸ਼ਨ ਸਰਵਿਸ Apple Arcade ਨੂੰ ਲਾਂਚ ਕੀਤਾ ਹੈ। ਇਸ ਸਬਸਕ੍ਰਿਪਸ਼ਨ ਸਰਵਿਸ ਦੇ ਤਹਿਤ ਦੁਨੀਆ ਭਰ ਦੇ ਟਾਪ ਗੇਮਿੰਗ ਡਿਵੈਲਪਰਸ ਵੱਲੋਂ ਟਾਪ ਕਲਾਸ ਵੀਡੀਓ ਗੇਮਸ ਪੇਸ਼ ਕੀਤੀਆਂ ਜਾਣਗੀਆਂ ਜੋ ਸਿਰਫ ਐਪਲ ਦੇ ਐਪ ਸਟੋਰ 'ਤੇ ਇਸ ਤੋਂ ਪਹਿਲਾਂ ਉਪਲਬੱਧ ਹੋਣਗੀਆਂ। ਇਹ ਵੀਡੀਓ ਗੇਮਸ ਤੁਹਾਡੀ ਐਪਲ ਮੈਕਬੁੱਕ, ਆਈਮੈਕ ਅਤੇ ਆਈਪੈੱਡ 'ਤੇ ਐਕਸਕਲੂਸਿਵ ਰਹਿਣਗੀਆਂ ਅਤੇ ਤੁਸੀਂ ਐਪਲ ਅਰਕੇਡ ਦੀ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਇਸ ਨੂੰ ਐਕਸੈੱਸ ਕਰ ਸਕਦੇ ਹੋ।

PunjabKesari

ਐਪਲ ਆਰਕੇਡ ਨੂੰ ਪਹਿਲੀ ਵਾਰ ਇਸ ਸਾਲ ਮਾਰਚ 'ਚ ਪੇਸ਼ ਕੀਤਾ ਗਿਆ ਸੀ। ਐਪਲ ਗੈਮਿੰਗ ਆਰਕੇਡ 'ਚ ਮਾਨਿਓਮੈਂਟ ਵੈਲੀ, ਸਿਮ ਸਿਟੀ ਆਦਿ ਜਿਹੇ ਵਰਲਡ ਲੈਵਲ ਦੀਆਂ ਵੀਡੀਓ ਗੇਮਸ ਸ਼ਾਮਲ ਹੋਣਗੀਆਂ, ਜਿਸ ਨਾਲ ਯੂਜ਼ਰਸ ਨੂੰ ਐਕਸਕਲੂਸਿਵ ਗੈਮਿੰਗ ਐਕਸਪੀਰੀਅੰਸ ਦਾ ਇਕਲੌਤਾ ਮੌਕਾ ਮਿਲੇਗਾ।

ਇਸ ਦੀ ਸ਼ੁਰੂਆਤੀ ਸਬਕ੍ਰਿਪਸ਼ਨ ਸਰਵਿਸ ਪ੍ਰਾਇਸ 4.99 ਡਾਲਰ ਪ੍ਰਤੀ ਮਹੀਨਾ ਰੱਖੀ ਗਈ ਹੈ। ਭਾਰਤੀ ਆਈਫੋਨ ਯੂਜ਼ਰਸ ਨੂੰ ਇਸ ਦੇ ਲਈ ਪ੍ਰਤੀ ਮਹੀਨੇ ਕਰੀਬ 360 ਰੁਪਏ ਅਦਾ ਕਰਨੇ ਹੋਣਗੇ। ਐਪਲ ਆਰਕੇਡ ਸਰਵਿਸ 19 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਦੀ ਸਿੱਧੀ ਟੱਕਰ ਗੂਗਲ ਸਟੈਡੀਆ ਅਤੇ ਮਾਇਕ੍ਰੋਸਾਫਟ ਐਕਸ-ਬਾਕਸ ਨਾਲ ਹੋਵੇਗੀ।


author

Khushdeep Jassi

Content Editor

Related News