ਭਾਰਤ ਅਤੇ ਪਾਕਿ ਵਿਚਾਲੇ ਕਿਸੇ ਤਰ੍ਹਾਂ ਦਾ ਮਿਲਟਰੀ ਟਕਰਾਅ ਦੁਨੀਆ ਲਈ ਵਿਨਾਸ਼ਕਾਰੀ : ਗੁਤਾਰੇਸ

Friday, Jan 29, 2021 - 09:17 PM (IST)

ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਹੈ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਭਾਰਤ ਅਤੇ ਪਾਕਿਸਤਾਨ ਇਕੱਠੇ ਨਾਲ ਆਉਣ ਅਤੇ ਆਪਣੀਆਂ ਸਮੱਸਿਆਵਾਂ 'ਤੇ ਗੰਭੀਰਤਾ ਨਾਲ ਗੱਲ ਕਰਨ। ਗੁਤਾਰੇਸ ਨੇ ਕਿਹਾ ਕਿ ਦੋਵੇਂ ਦੇਸਾਂ ਵਿਚਾਲੇ ਕਿਸੇ ਤਰ੍ਹਾਂ ਦਾ ਮਿਲਟਰੀ ਟਕਰਾਅ ਉਹਨਾਂ ਸਮੇਤ ਅਤੇ ਪੂਰੀ ਦੁਨੀਆ ਲਈ ਵਿਨਾਸ਼ਕਾਰੀ ਹੋਵੇਗਾ। ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਨੇ ਕਿਹਾ ਕਿ ਮੈਂ ਜੋ ਪਹਿਲਾਂ ਬਿਆਨ ਵਿਚ ਕਿਹਾ ਸੀ ਬਦਕਿਸਮਤੀ ਨਾਲ ਉਹੀ ਗੱਲ ਮੈਂ ਅੱਜ ਕਹਿ ਸਕਦਾ ਹਾਂ। ਮੇਰਾ ਮੰਨਣਾ ਹੈ ਕਿ ਤਣਾਅ ਘੱਟ ਹੋਣਾ ਖਾਸ ਕਰ ਕੇ ਕੰਟਰੋਲ ਰੇਖਾ 'ਤੇ ਤਣਾਅ ਘੱਟ ਹੋਣਾ ਬਹੁਤ ਹੀ ਜ਼ਰੂਰੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ UN ਮਿਸ਼ਨ 'ਚ ਦੋ ਮਹੱਤਵਪੂਰਨ ਅਹੁਦਿਆਂ 'ਤੇ ਦੋ ਭਾਰਤੀ ਬੀਬੀਆਂ ਨਿਯੁਕਤ

ਗੁਤਾਰੇਸ ਕਸ਼ਮੀਰ ਵਿਚ ਬਣੇ ਹਾਲਾਤ ਨੂੰ ਲੈ ਕੇ  ਭਾਰਤ ਅਤੇ ਪਾਕਿਸਤਾਨ ਵਿਚ ਪੈਦਾ ਹੋਏ ਤਣਾਅ ਦੇ ਸੰਬੰਧ ਵਿਚ ਪਾਕਿਸਤਾਨ ਦੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਪੱਤਰਕਾਰ ਨੇ ਗੁਤਾਰੇਸ ਵੱਲੋਂ ਅਗਸਤ 2019 ਵਿਚ ਦਿੱਤੇ ਗਏ ਬਿਆਨ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਉਹਨਾਂ ਨੇ ਜੰਮੂ-ਕਸ਼ਮੀਰ ਦੇ ਹਾਲਾਤ ਦੇ ਬਾਰੇ ਵਿਚ ਜ਼ਿਆਦਾ ਸੰਜਮ ਵਰਤਣ ਦੀ ਅਪੀਲ ਕੀਤੀ ਸੀ। ਗੁਤਾਰੇਸ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ,''ਮੇਰਾ ਖਿਆਲ ਹੈ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਦੋਵੇਂ ਦੇਸ਼ ਇਕੱਠੇ ਨਾਲ ਆਉਣ ਅਤੇ ਆਪਣੀਆਂ ਸਮੱਸਿਆਵਾਂ 'ਤੇ ਡੂੰਘਾਈ ਨਾਲ ਗੱਲ ਕਰਨ। ਮੇਰੇ ਵਿਚਾਰ ਨਾਲ ਜਿਹਨਾਂ ਦਾ ਵੀ ਤੁਸੀਂ ਜ਼ਿਕਰ ਕੀਤਾ ਹੈ ਉਹਨਾਂ ਸਾਰੇ ਖੇਤਰਾਂ ਵਿਚ ਮਨੁੱਖੀ ਅਧਿਕਾਰਾਂ ਦਾ ਪੂਰਾ ਸਨਮਾਨ ਹੋਣਾ ਚਾਹੀਦਾ ਹੈ।'' 

ਪੜ੍ਹੋ ਇਹ ਅਹਿਮ ਖਬਰ-  ਨਿਊਜ਼ੀਲੈਂਡ ਦੁਨੀਆ ਦਾ ਸਭ ਤੋਂ ਈਮਾਨਦਾਰ ਦੇਸ਼, ਜਾਣੋ ਭਾਰਤ, ਚੀਨ ਅਤੇ ਪਾਕਿ ਦੀ ਸਥਿਤੀ

ਉਹਨਾਂ ਨੇ ਕਿਹਾ ਕਿ ਹੁਣ ਚੀਜ਼ਾਂ ਸਹੀ ਦਿਸ਼ਾ ਵੱਲ ਵੱਧ ਰਹੀਆਂ ਹਨ। ਸਾਡੇ ਦਫਤਰ ਹਮੇਸ਼ਾ ਉਪਲਬਧ ਹਨ ਅਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਜਿਹੀਆਂ ਸਮੱਸਿਆਵਾਂ ਜਿਹਨਾਂ ਦਾ ਕੋਈ ਮਿਲਟਰੀ ਹੱਲ ਨਹੀਂ ਹੈ ਉਹਨਾਂ ਦੇ ਸ਼ਾਂਤੀਪੂਰਨ ਹੱਲ ਇਹਨਾਂ ਦੇ ਮਾਧਿਅਮ ਨਾਲ ਕੱਢੇ ਜਾਣ। ਭਾਰਤ ਅਤੇ ਪਾਕਿਸਤਾਨ ਦੇ ਬਾਰੇ ਵਿਚ ਇਹ ਸਾਫ ਹੈ ਕਿ ਦੋਹਾਂ ਵਿਚਾਲੇ ਕੋਈ ਵੀ ਮਿਲਟਰੀ ਟਕਰਾਅ ਦੋਹਾਂ ਦੇਸ਼ਾਂ ਅਤੇ ਪੂਰੀ ਦੁਨੀਆ ਲਈ ਵਿਨਾਸ਼ਕਾਰੀ ਹੋਵੇਗਾ।

ਨੋਟ- ਭਾਰਤ-ਪਾਕਿਸਤਾਨ ਵਿਚਾਲੇ ਸਮੱਸਿਆਵਾਂ ਦੇ ਹੱਲ ਲਈ ਗੱਲਬਾਤ ਸੰਬੰਧੀ ਗੁਤਾਰੇਸ ਦੇ ਬਿਆਨ ਬਾਰੇ, ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।
 


Vandana

Content Editor

Related News