ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਤਾਰੇਸ ਨੇ ਲਗਵਾਇਆ ਕੋਵਿਡ-19 ਟੀਕਾ

01/29/2021 6:05:00 PM

ਵਾਸ਼ਿੰਗਟਨ (ਭਾਸ਼ਾ): ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਵਾਈ।ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਜਿੰਨੀ ਜਲਦੀ ਹੋ ਸਕੇ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਕੀਤੀ। ਗੁਤਾਰੇਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਦੇਸ਼ਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਟੀਕਾ ਹਰ ਜਗ੍ਹਾ, ਸਾਰਿਆਂ ਲਈ ਉਪਲਬਧ ਹੋਵੇ। ਗੁਤਾਰੇਸ ਨੇ ਵੀਰਵਾਰ ਨੂੰ ਨਿਊਯਾਰਕ ਸਿਟੀ ਪਬਲਿਕ ਸਕੂਲ ਵਿਚ ਮੋਡਰਨਾ ਟੀਕੇ ਦੀ ਪਹਿਲੀ ਖੁਰਾਕ ਲਗਵਾਈ।

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਕਿਸਾਨ ਅੰਦੋਲਨ ਦੀ ਕੀਤੀ ਹਮਾਇਤ, ਬਾਈਡੇਨ ਸਣੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਕਰੇਗਾ ਅਪੀਲ

ਗੁਤਾਰੇਸ ਜਦੋਂ ਟੀਕਾ ਲਗਵਾ ਰਹੇ ਸਨ ਉਦੋਂ ਉਹਨਾਂ ਨੇ ਆਪਣੀਆਂ ਉਂਗਲਾਂ ਨਾਲ ਜਿੱਤ ਦਾ ਨਿਸ਼ਾਨ ਬਣਾਇਆ। ਉਹਨਾਂ ਨੇ ਕਿਹਾ,''ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੌਜੂਦਾ ਮੌਕਿਆਂ ਦਾ ਲਾਭ ਚੁੱਕਣ ਅਤੇ ਜਲਦੀ ਤੋਂ ਜਲਦੀ ਟੀਕਾ ਲਗਵਾਉਣ।'' ਗੁਤਾਰੇਸ ਨੇ ਟਵੀਟ ਕੀਤਾ,''ਮੈਂ ਅੱਜ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਮਿਲਣ ਕਾਰਨ ਖੁਸ਼ਕਿਸਮਤ ਅਤੇ ਧੰਨਵਾਦੀ ਹਾਂ। ਸਾਨੂੰ ਇਹ ਯਕੀਨੀ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਕਿ ਟੀਕਾ ਹਰ ਜਗ੍ਹਾ, ਸਾਰਿਆਂ ਲਈ ਉਪਲਬਧ ਹੋਵੇ। ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ ਉਦੋਂ ਤੱਕ ਇਸ ਮਹਾਮਾਰੀ ਤੋਂ ਸਾਡੇ ਵਿਚੋਂ ਕੋਈ ਸੁਰੱਖਿਅਤ ਨਹੀਂ ਹੈ।'' 

 

ਐੱਨ.ਵਾਈ.ਸੀ. ਮੇਅਰ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਦਫਤਰ ਨੇ ਟਵੀਟ ਕੀਤਾ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੂੰ ਨਿਊਯਾਰਕ ਵਿਚ 65 ਸਾਲ ਤੋਂ ਵੱਧ ਉਮਰ ਦਾ ਵਸਨੀਕ ਹੋਣ ਦੇ ਨਾਤੇ ਕੋਵਿਡ-19 ਟੀਕਾ ਲਗਾਇਆ ਗਿਆ। ਨਿਊਯਾਰਕ ਵਿਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾਕਰਨ ਦੇ ਮੌਜੂਦਾ ਪੜਾਅ ਵਿਚ ਟੀਕਾ ਲਗਾਇਆ ਜਾ ਰਿਹਾ ਹੈ।

ਨੋਟ- ਐਂਟੋਨੀਓ ਗੁਤਾਰੇਸ ਨੇ ਲਗਵਾਇਆ ਕੋਵਿਡ-19 ਟੀਕਾ, ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।


Vandana

Content Editor

Related News