ਵਿਦੇਸ਼ਾਂ ''ਚ ਸਰਗਰਮ ਖਾਲਿਸਤਾਨੀ ਗਰੁੱਪਾਂ ਦੀ ਭਾਰਤ ਵਿਰੋਧੀ ਮੁਹਿੰਮ, ਸੋਸ਼ਲ ਮੀਡੀਆ ''ਤੇ ਕਰਦੇ ਨੇ ਪ੍ਰਚਾਰ

Saturday, Aug 05, 2023 - 10:50 PM (IST)

ਇੰਟਰਨੈਸ਼ਨਲ ਡੈਸਕ : ਵਿਦੇਸ਼ਾਂ ਦੀ ਧਰਤੀ 'ਤੇ ਭਾਰਤ ਵਿਰੋਧੀ ਪ੍ਰਚਾਰ ਹੋ ਰਿਹਾ ਹੈ, ਖਾਸ ਕਰਕੇ ਘੱਟ ਗਿਣਤੀ ਵਰਗਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਗਰੁੱਪ ਸਰਗਰਮ ਰਹਿੰਦੇ ਹਨ, ਜੋ ਇਨ੍ਹਾਂ ਘਟਨਾਵਾਂ ਦੀ ਆੜ ਲੈ ਕੇ ਭਾਰਤ ਵਿਰੋਧੀ ਮੁਹਿੰਮ 'ਚ ਲੱਗੇ ਰਹਿੰਦੇ ਹਨ। ਇਹ ਗਰੁੱਪ ਇਨ੍ਹਾਂ ਘਟਨਾਵਾਂ 'ਤੇ ਦੁਨੀਆ ਦੇ ਸਾਹਮਣੇ ਭਾਰਤ ਦਾ ਅਕਸ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਭਾਰਤ 'ਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਨਹੀਂ ਹੁੰਦੀ। ਖਾਲਿਸਤਾਨ ਦੇ ਸਮਰਥਕ ਵੀ ਇਨ੍ਹਾਂ ਘਟਨਾਵਾਂ ਨੂੰ ਭਾਰਤ ਵਿਰੁੱਧ ਪ੍ਰਚਾਰ ਲਈ ਵਰਤਦੇ ਹਨ।

ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ ਕੋਲ ਨਹੀਂ ਹੈ ਪੈਸਾ, ਸੋਸ਼ਲ ਮੀਡੀਆ 'ਤੇ ਹੀ ਜਤਾਏਗਾ ਧਾਰਾ 370 ਹਟਾਉਣ ਦਾ ਵਿਰੋਧ

ਖਾਲਿਸਤਾਨ ਦੇ ਸਮਰਥਕ ਗਰੁੱਪ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਬਰਤਾਨੀਆ 'ਚ ਕਾਫੀ ਸਰਗਰਮ ਹਨ। ਯੂਕੇ ਵਿੱਚ ਖਾਲਿਸਤਾਨੀ ਗਰੁੱਪ ਦਾ ਪਰਦਾਫਾਸ਼ ਕਰਦਿਆਂ ਡੀਐੱਫਆਰਏਸੀ ਟੀਮ ਦੁਆਰਾ ਇਕ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਵਿਦੇਸ਼ੀ ਧਰਤੀ 'ਤੇ ਨਾ ਸਿਰਫ਼ ਭਾਰਤ ਵਿਰੋਧੀ ਖਾਲਿਸਤਾਨੀ ਜਥੇਬੰਦੀਆਂ ਵਧ-ਫੁੱਲ ਰਹੀਆਂ ਹਨ, ਸਗੋਂ ਉਹ ਭਾਰਤ ਵਿਰੋਧੀ ਪ੍ਰਦਰਸ਼ਨਾਂ ਦਾ ਆਯੋਜਨ ਵੀ ਕਰਦੀਆਂ ਰਹਿੰਦੀਆਂ ਹਨ ਪਰ ਹੁਣ ਭਾਰਤੀ ਦੂਤਘਰ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ ਅਤੇ ਖਾਲਿਸਤਾਨੀ ਸੰਗਠਨ ਨਾਲ ਜੁੜੇ ਵੱਖਵਾਦੀ ਵੀ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੇ ਰਹੇ ਹਨ। ਖਾਲਿਸਤਾਨੀ ਸਮਰਥਕਾਂ ਵੱਲੋਂ ਡਿਪਲੋਮੈਟਾਂ ਸਬੰਧੀ ਵਿਵਾਦਤ ਪੋਸਟਰ ਵੀ ਲਾਏ ਜਾ ਰਹੇ ਹਨ। ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਨੇ 15 ਅਗਸਤ ਨੂੰ ਭਾਰਤੀ ਮਿਸ਼ਨਾਂ ਦੀ ਘੇਰਾਬੰਦੀ ਕਰਨ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : Breaking News : ਦਿੱਲੀ-NCR 'ਚ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ

ਕੈਨੇਡਾ ਵਿੱਚ ਜਦੋਂ ਖਾਲਿਸਤਾਨੀ ਸਮਰਥਕਾਂ ਨੇ ਇਹ ਪ੍ਰਦਰਸ਼ਨ ਕੀਤਾ ਤਾਂ ਉਥੇ ਰਹਿੰਦੇ ਭਾਰਤੀਆਂ ਨੇ ਵੀ ਭਾਰਤੀ ਦੂਤਘਰ ਦੇ ਬਾਹਰ ਇਕੱਠੇ ਹੋ ਕੇ ਤਿਰੰਗੇ ਨਾਲ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਜ਼ੋਰਦਾਰ ਨਾਅਰੇਬਾਜ਼ੀ ਹੋਈ ਅਤੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਦੂਤਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਹੋਵੇ ਅਤੇ ਭਾਰਤੀਆਂ ਨਾਲ ਝੜਪ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਲੰਡਨ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਅਜਿਹਾ ਹੀ ਕੀਤਾ ਸੀ। ਪਾਕਿਸਤਾਨ ਅਤੇ ਇਸ ਦੇ ਸੋਸ਼ਲ ਮੀਡੀਆ ਯੂਜ਼ਰਸ ਵੀ ਖਾਲਿਸਤਾਨ ਦੇ ਸਮਰਥਨ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਹਨ। ਕਈ ਪਾਕਿਸਤਾਨੀ ਯੂਜ਼ਰਸ ਨੇ ਤਾਂ ਪਾਕਿਸਤਾਨ ਵਿੱਚ ਖਾਲਿਸਤਾਨ ਦਾ ਦੂਤਘਰ ਖੋਲ੍ਹਣ ਦੀ ਵਕਾਲਤ ਵੀ ਕੀਤੀ ਹੈ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਹੈਸ਼ਟੈਗਸ ਨਾਲ ਟਵਿੱਟਰ 'ਤੇ ਟ੍ਰੈਂਡ ਕਰਦੇ ਰਹਿੰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News