ਬ੍ਰਿਟੇਨ ’ਚ ਹਿੰਦੂ ਵਿਦਿਆਰਥੀਆਂ 'ਤੇ ਧਰਮ ਬਦਲਣ ਲਈ ਬਣਾਇਆ ਜਾ ਰਿਹਾ ਦਬਾਅ, ਸੁੱਟਿਆ ਗਿਆ ਗਊ ਮਾਸ

Thursday, Apr 20, 2023 - 04:48 AM (IST)

ਬ੍ਰਿਟੇਨ ’ਚ ਹਿੰਦੂ ਵਿਦਿਆਰਥੀਆਂ 'ਤੇ ਧਰਮ ਬਦਲਣ ਲਈ ਬਣਾਇਆ ਜਾ ਰਿਹਾ ਦਬਾਅ, ਸੁੱਟਿਆ ਗਿਆ ਗਊ ਮਾਸ

ਲੰਡਨ (ਅਨਸ) : ਬ੍ਰਿਟੇਨ ਤੋਂ ਇਕ ਡਰਾਉਣ ਵਾਲੀ ਖ਼ਬਰ ਆ ਰਹੀ ਹੈ। ਲੰਡਨ ਸਥਿਤ ਇਕ ਥਿੰਕ ਟੈਂਕ ਮੁਤਾਬਕ ਬ੍ਰਿਟੇਨ 'ਚ ਹਿੰਦੂ ਵਿਦਿਆਰਥੀ ਜਮਾਤਾਂ ਵਿੱਚ ਡਰਾਉਣ-ਧਮਕਾਉਣ ਅਤੇ ਨਸਲੀ ਭੇਦਭਾਵ ਦਾ ਨਿਸ਼ਾਨਾ ਬਣ ਰਹੇ ਹਨ ਅਤੇ ਮੁਸਲਿਮ ਵਿਦਿਆਰਥੀ ਉਨ੍ਹਾਂ ਨੂੰ ਆਪਣਾ ਜੀਵਨ ਸੌਖਾ ਬਣਾਉਣ ਲਈ ਆਪਣਾ ਧਰਮ ਬਦਲਣ ਨੂੰ ਕਹਿ ਰਹੇ ਹਨ। ਥਿੰਕ ਟੈਂਕ ਮੁਤਾਬਕ ਧਾਰਮਿਕ ਸਿੱਖਿਆ ਭਾਰਤੀ ਜਾਤੀ ਵਿਵਸਥਾ ਦੇ ਅਣਉਚਿਤ ਸੰਦਰਭਾਂ ਅਤੇ ਦੇਵਤਾਵਾਂ ਦੀ ਪੂਜਾ ਦੇ ਸਬੰਧ ਵਿੱਚ ਗਲਤ ਧਾਰਨਾਵਾਂ ਨਾਲ ਹਿੰਦੂਆਂ ਵਿਰੁੱਧ ‘ਭੇਦਭਾਵ ਨੂੰ ਬੜ੍ਹਾਵਾ’ ਦੇ ਰਹੀਆਂ ਹਨ, ਜਿਸ ਨਾਲ ਵਿਦਿਆਰਥੀਆਂ ਨੇ ‘ਉਨ੍ਹਾਂ ਦਾ ਮਜ਼ਾਕ’ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : FBI ਦੇ ਉੱਚ ਅਧਿਕਾਰੀ ਪਹੁੰਚੇ ਨਵੀਂ ਦਿੱਲੀ, ਭਾਰਤੀ ਏਜੰਸੀਆਂ ਨਾਲ ਕਰਨਗੇ ਮੁਲਾਕਾਤ

‘ਦਿ ਟੈਲੀਗ੍ਰਾਫ’ ਨੇ ਹੈਨਰੀ ਜੈਕਸਨ ਸੁਸਾਇਟੀ ਦੇ ਇਕ ਸਰਵੇਖਣ ਦੇ ਹਵਾਲੇ ਤੋਂ ਦੱਸਿਆ ਕਿ ਮੁਸਲਿਮ ਵਿਦਿਆਰਥੀ ‘ਕਾਫਿਰ’ ਵਰਗੇ ਸ਼ਬਦਾਂ ਦੀ ਵਰਤੋਂ ਕਰਦਿਆਂ ਹਿੰਦੂਆਂ ਨੂੰ ਧਰਮ ਬਦਲਣ ਜਾਂ ‘ਅਵਿਸ਼ਵਾਸੀਆਂ ਲਈ ਨਰਕ ਦੇ ਖਤਰਿਆਂ’ ਦਾ ਸਾਹਮਣਾ ਕਰਨ ਦੀਆਂ ਗੱਲਾਂ ਕਰਦੇ ਹਨ। ਸਰਵੇਖਣ 'ਚ ਸ਼ਾਮਲ ਅੱਧੇ ਹਿੰਦੂ ਮਾਤਾ-ਪਿਤਾ ਨੇ ਦੱਸਿਆ ਕੇ ਉਨ੍ਹਾਂ ਦੇ ਬੱਚਿਆਂ ਨੇ ਸਕੂਲਾਂ ਵਿੱਚ ਹਿੰਦੂ ਵਿਰੋਧੀ ਨਫ਼ਰਤ ਮਹਿਸੂਸ ਕੀਤੀ ਹੈ, ਜਦਕਿ ਸਰਵੇਖਣ 'ਚ ਸ਼ਾਮਲ ਇਕ ਫ਼ੀਸਦੀ ਤੋਂ ਹੀ ਘੱਟ ਸਕੂਲਾਂ ਨੇ ਪਿਛਲੇ 5 ਸਾਲਾਂ ਵਿੱਚ ਹਿੰਦੂ ਵਿਰੋਧੀ ਘਟਨਾਵਾਂ ਦੀ ਸੂਚਨਾ ਦਿੱਤੀ। ਦੇਸ਼ਭਰ ਦੇ 988 ਹਿੰਦੂ ਮਾਤਾ-ਪਿਤਾ ਅਤੇ 1000 ਤੋਂ ਵੱਧ ਸਕੂਲਾਂ ਨੂੰ ਕਵਰ ਕਰਨ ਵਾਲੇ ਸਰਵੇਖਣ 'ਚ ਪਾਇਆ ਗਿਆ ਕਿ ਹਿੰਦੂਆਂ ਪ੍ਰਤੀ ਅਪਮਾਨਜਕ ਸੰਦਰਭਾਂ ਦੇ ਕਈ ਉਦਾਹਰਣ ਹਨ, ਜਿਵੇਂ ਕਿ ਉਨ੍ਹਾਂ ਦੇ ਸ਼ਾਕਾਹਾਰ ਦਾ ਮਜ਼ਾਕ ਉਡਾਉਣਾ ਅਤੇ ਉਨ੍ਹਾਂ ਦੇ ਦੇਵਤਾਵਾਂ ਦਾ ਅਪਮਾਨ ਕਰਨਾ, ਜੋ ਇਸਲਾਮਵਾਦੀ ਕੱਟੜਪੰਥੀਆਂ ਵੱਲੋਂ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : 90 ਮਿੰਟਾਂ 'ਚ ਸ਼ਰਾਬ ਦੇ 22 ਸ਼ਾਟਸ ਪੀਣ ਤੋਂ ਬਾਅਦ ਬ੍ਰਿਟਿਸ਼ ਸੈਲਾਨੀ ਦੀ ਮੌਤ, ਕਲੱਬ ਸਟਾਫ 'ਤੇ ਲੱਗੇ ਇਹ ਦੋਸ਼

ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਕ ਹਿੰਦੂ ਵਿਦਿਆਰਥੀ ਨੇ ਦੱਸਿਆ ਕਿ ਉਸ ’ਤੇ ਗਊ ਮਾਸ ਸੁੱਟਿਆ ਗਿਆ ਅਤੇ ਇਕ ਵਿਦਿਆਰਥੀ ਨੂੰ ਹਿੰਦੂ-ਵਿਰੋਧੀਆਂ ਵੱਲੋਂ ਧਮਕਾਉਣ ਕਾਰਨ 3 ਸਕੂਲ ਬਦਲਣੇ ਪਏ। ਇਕ ਉਦਾਹਰਣ 'ਚ ਇਕ ਬੱਚੇ ਨੂੰ ਇਹ ਕਹਿ ਕੇ ਪ੍ਰੇਸ਼ਾਨ ਕੀਤਾ ਗਿਆ ਕਿ ਜੇਕਰ ਉਹ ਇਸਲਾਮ ਅਪਣਾ ਲੈਂਦਾ ਹੈ ਤਾਂ ਉਸ ਦਾ ਜੀਵਨ ਸੌਖਾ ਹੋ ਜਾਏਗਾ। ਇਕ ਹੋਰ ਬੱਚੇ ਨੂੰ ਕਿਹਾ ਗਿਆ ਕਿ ਤੁਸੀਂ ਜ਼ਿਆਦਾ ਜ਼ਿੰਦਾ ਨਹੀਂ ਰਹੋਗੇ... ਜੇਕਰ ਤੁਸੀਂ ਜੰਨਤ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਲਾਮ 'ਚ ਆਉਣਾ ਹੋਵੇਗਾ... ਅਨਾਜ ਲੜੀ ਦੇ ਹੇਠਲੇ ਭਾਗ ਵਿੱਚ ਹਿੰਦੂ ਸ਼ਾਕਾਹਾਰੀ ਹਨ, ਅਸੀਂ ਤੁਹਾਨੂੰ ਖਾ ਜਾਵਾਂਗੇ। ਇਕ ਹੋਰ ਮਾਤਾ-ਪਿਤਾ ਨੇ ਕਿਹਾ ਕਿ ਬੱਚਿਆਂ ਨੂੰ ਇਕ ਇਸਲਾਮਿਕ ਉਪਦੇਸ਼ਕ ਦੇ ਵੀਡੀਓ ਦੇਖਣ ਅਤੇ ਧਰਮ ਤਬਦੀਲ ਕਰਨ ਲਈ ਕਿਹਾ ਗਿਆ ਕਿਉਂਕਿ ਹਿੰਦੂ ਧਰਮ ਦਾ ਕੋਈ ਮਤਲਬ ਨਹੀਂ ਹੈ। ਇਹ ਪਾਇਆ ਗਿਆ ਕਿ ਸਰਵੇਖਣ 'ਚ ਸ਼ਾਮਲ ਸਿਰਫ 15 ਫ਼ੀਸਦੀ ਮਾਤਾ-ਪਿਤਾ ਦਾ ਮੰਨਣਾ ਸੀ ਕਿ ਸਕੂਲ ਹਿੰਦੂ-ਵਿਰੋਧੀ ਘਟਨਾਵਾਂ ਨੂੰ ਲੋੜੀਂਦੇ ਤੌਰ ’ਤੇ ਸੰਬੋਧਤ ਕਰਦੇ ਹਨ।

ਇਹ ਵੀ ਪੜ੍ਹੋ : ਮੇਟਾ 'ਚ ਫਿਰ ਛਾਂਟੀ! ਜਾਣੋ ਸੋਸ਼ਲ ਮੀਡੀਆ ਕੰਪਨੀ ਕਿਨ੍ਹਾਂ ਕਰਮਚਾਰੀਆਂ ਨੂੰ ਕੱਢਣ ਦੀ ਕਰ ਰਹੀ ਹੈ ਤਿਆਰੀ

ਮਿਲਟਨ ਕੀਨਸ ਦੇ ਕੰਜ਼ਰਵੇਟਿਵ ਸੰਸਦ ਮੈਂਬਰ ਬੇਨ ਏਵਰਿਟ ਨੇ ਕਿਹਾ ਕਿ ਸਰਵੇਖਣ ਦਾ ਨਤੀਜਾ ‘ਖਤਰਨਾਕ’ ਹੈ ਅਤੇ ਉਨ੍ਹਾਂ ਨੇ ਧਾਰਮਿਕ ਸਿੱਖਿਆ ਵਿੱਚ ਤਤਕਾਲ ਸੁਧਾਰ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਵੱਖ-ਵੱਖ ਵਿਸ਼ਿਆਂ ਅਤੇ ਰੂਪਾਂ ’ਤੇ ਰੌਸ਼ਨੀ ਪਾਉਂਦੀ ਹੈ, ਜਦੋਂ ਜਮਾਤ 'ਚ ਹਿੰਦੂ ਵਿਰੋਧੀ ਭੇਦਭਾਵ ਨੂੰ ਠੋਸ ਰੂਪ ਦਿੰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News