ਹਰੇ ਰੰਗ ''ਚ ਤਬਦੀਲ ਹੋ ਰਹੀ ਹੈ ਅੰਟਾਰਟਿਕਾ ਦੀ ਸਫੇਦ ਬਰਫ, ਤਸਵੀਰਾਂ

05/21/2020 6:01:28 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਠੰਡੇ ਸਥਾਨ ਅੰਟਾਰਟਿਕਾ ਵਿਚ ਬਰਫ ਦਾ ਰੰਗ ਬਦਲ ਰਿਹਾ ਹੈ। ਸਫੇਦ ਰੰਗ ਦੀ ਬਰਫ ਹੁਣ ਹਰੇ ਰੰਗ ਵਿਚ ਤਬਦੀਲ ਹੋ ਰਹੀ ਹੈ। ਇਸ ਅਜੀਬੋ-ਗਰੀਬ ਕੁਦਰਤੀ ਤਬਦੀਲੀ ਨੂੰ ਦੇਖ ਕੇ ਵਿਗਿਆਨੀ ਵੀ ਪਰੇਸ਼ਾਨ ਹਨ। ਹੁਣ ਉਹ ਅਜਿਹਾ ਹੋਣ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਵਿਗਿਆਨੀ ਅਜਿਹਾ ਹੋਣ ਦੇ ਪਿੱਛੇ ਇੱਥੇ ਰਹਿਣ ਵਾਲੇ ਪੈਂਗੁਇਨ ਨੂੰ ਜ਼ਿੰਮੇਵਾਰ ਮੰਨਦੇ ਹਨ।

PunjabKesari
ਪਹਿਲਾਂ ਅੰਟਾਰਟਿਕਾ ਦੀ ਤਸਵੀਰ ਸਫੇਦ ਆਉਂਦੀ ਸੀ ਪਰ ਹੁਣ ਇਸ ਵਿਚ ਹਰੇ ਰੰਗ ਦਾ ਮਿਸ਼ਰਣ ਸ਼ਾਮਲ ਹੋ ਰਿਹਾ ਹੈ। ਇਹ ਹਰਾ ਰੰਗ ਜ਼ਿਆਦਾਤਰ ਅੰਟਾਰਟਿਕਾ ਦੇ ਤਟੀ ਇਲਾਕਿਆਂ ਵਿਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਹੋ ਸਕਦਾ ਹੈ ਕਿ ਕੁਝ ਸਾਲਾਂ ਵਿਚ ਤੁਹਾਨੂੰ ਪੂਰੇ ਅੰਟਾਰਟਿਕਾ ਵਿਚ ਹਰੇ ਰੰਗ ਦੀ ਬਰਫ ਦੇਖਣ ਨੂੰ ਮਿਲੇ।

PunjabKesari

ਯੂਰਪੀਅਨ ਸਪੇਸ ਏਜੰਸੀ ਦਾ ਸੇਂਟੀਨਲ-2 ਸੈਟੈਲਾਈਟ ਦੋ ਸਾਲ ਤੋਂ ਅੰਟਾਰਟਿਕਾ ਦੀਆਂ ਤਸਵੀਰਾਂ ਲੈ ਰਿਹਾ ਹੈ। ਇਹਨਾਂ ਦੀ ਜਾਂਚ ਦੇ ਬਾਅਦ ਕੈਮਬ੍ਰਿਜ ਯੂਨੀਵਰਸਿਟੀ ਅਤੇ ਬ੍ਰਿਟਿਸ਼ ਅੰਟਾਰਟਿਕਾ ਸਰਵੇ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਪੂਰੇ ਅੰਟਾਰਟਿਕਾ ਵਿਚ ਫੈਲ ਰਹੇ ਇਸ ਹਰੇ ਰੰਗ ਦਾ ਨਕਸ਼ਾ ਤਿਆਰ ਕੀਤਾ ਹੈ। ਵਿਗਿਆਨੀਆਂ ਨੂੰ ਪੂਰੇ ਅੰਟਾਰਟਰਿਕਾ ਵਿਚ 1679 ਵੱਖ-ਵੱਖ ਥਾਵਾਂ 'ਤੇ ਇਸ ਹਰੇ ਰੰਗ ਦੀ ਬਰਫ ਹੋਣ ਦੇ ਸਬੂਤ ਮਿਲੇ ਹਨ। ਵਿਗਿਆਨੀਆਂ ਨੇ ਦੱਸਿਆ ਕਿ ਅੰਟਾਰਟਿਕਾ ਦੀ ਬਰਫ ਦਾ ਹਰੇ ਰੰਗ ਵਿਚ ਤਬਦੀਲ ਹੋਣ ਦਾ ਕਾਰਨ ਇਕ ਸਮੁੰਦਰ ਐਲਗੀ ਹੈ।ਜਿਸ ਕਾਰਨ ਵੱਖ-ਵੱਖ ਥਾਵਾਂ 'ਤੇ ਅਜਿਹੇ ਰੰਗ ਦੇਖਣ ਨੂੰ ਮਿਲ ਰਹੇ ਹਨ।

 

ਕੈਮਬ੍ਰਿਜ ਯੂਨੀਵਰਸਿਟੀ ਦੇ ਸ਼ੋਧਕਰਤਾ ਮੈਟ ਡੇਵੀ ਨੇ ਦੱਸਿਆ ਕਿ ਇਹ ਐਲਗੀ ਮਤਲਬ ਕਿ ਕਾਈ ਅੰਟਾਰਟਿਕਾ ਦੇ ਤਟੀ ਇਲਾਕਿਆਂ ਵਿਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇਸ ਐਲਗੀ ਦੇ ਕਾਰਨ ਅੰਟਾਰਟਿਕਾ ਵਾਤਾਵਰਣ ਤੋਂ ਕਾਰਬਨ ਡਾਈਆਕਸਾਈਡ ਸੋਖ ਰਹੀ ਹੈ। ਮੈਟ ਡੇਵੀ ਨੇ ਦੱਸਿਆ ਕਿ ਇਹ ਐਲਗੀ ਸਿਰਫ ਹਰੇ ਰੰਗ ਵਿਚ ਹੀ ਨਹੀਂ ਹੈ। ਸਾਨੂੰ ਅੰਟਾਰਟਿਕਾ ਦੇ ਵੱਖ-ਵੱਖ ਹਿੱਸਿਆਂ ਵਿਚ ਨਾਰੰਗੀ ਅਤੇ ਲਾਲ ਰੰਗ ਦੀ ਐਲਗੀ ਵੀ ਮਿਲੀ ਹੈ। ਅਸੀਂ ਉਸ ਦਾ ਵੀ ਅਧਿਐਨ  ਕਰ ਰਹੇ ਹਾਂ। ਹਾਲੇ ਜਿਹੜੀ ਅੰਟਾਰਟਿਕਾ ਦੀ ਬਰਫ ਵਿਚ ਐਲਗੀ ਮਿਲੀ ਹੈ ਉਹ ਮਾਈਕ੍ਰੋਸਕੋਪਿਕ ਹੈ ਮਤਲਬ ਬਹੁਤ ਛੋਟੀ ਜੋ ਸਿਰਫ ਮਾਈਕ੍ਰੋਸਕੋਪ ਜ਼ਰੀਏ ਹੀ ਦੇਖੀ ਜਾ ਸਕਦੀ ਹੈ ਪਰ ਕਿਤੇ-ਕਿਤੇ 'ਤੇ ਇਹ ਵੱਡੀ ਮਾਤਰਾ ਵਿਚ ਵੀ ਹੈ ਜੋ ਕਿ ਨੰਗੀਆਂ ਅੱਖਾਂ ਨਾਲ ਵੀ ਦੇਖੀ ਜਾ ਸਕਦੀ ਹੈ।

PunjabKesari

ਡੇਵੀ ਨੇ ਦੱਸਿਆ ਕਿ ਸਾਨੂੰ ਅੰਟਾਰਟਿਕਾ ਦੀ ਇਕ ਪੈਂਗੁਇਨ ਕਾਲੋਨੀ ਵਿਚ 5 ਕਿਲੋਮੀਟਰ ਦੀ ਲੰਬਾਈ ਵਾਲੇ ਇਲਾਕੇ ਦੇ 60 ਫੀਸਦੀ ਹਿੱਸੇ ਵਿਚ ਇਹ ਹਰੇ ਰੰਗ ਦੀ ਐਲਗੀ ਦਿਸੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਪੈਂਗੁਇਨ ਅਤੇ ਹੋਰ ਜੀਵ-ਜੰਤੂਆਂ ਦੇ ਮਲ-ਮੂਤਰ ਦੇ ਕਾਰਨ ਵੀ ਵਿਕਸਿਤ ਹੋਈ ਹੋਵੇਗੀ। ਮੈਟ ਨੇ ਦੱਸਿਆ ਕਿ ਪਰ ਪੈਂਗੁਇਨ ਅੰਟਾਰਟਿਕਾ 'ਤੇ ਹਰ ਜਗ੍ਹਾ ਨਹੀਂ ਹਨ।

PunjabKesari

ਇਸ ਲਈ ਸਿਰਫ ਉਹਨਾਂ ਨੂੰ ਦੋਸ਼ ਦੇਣਾ ਗਲਤ ਹੋਵੇਗਾ। ਜੇਕਰ ਜਲਵਾਯੂ ਤਬਦੀਲੀ ਦੇ ਕਾਰਨ ਧਰਤੀ ਦਾ ਤਾਪਮਾਨ ਇੰਝ ਹੀ ਵੱਧਦਾ ਰਹੇਗਾ ਤਾਂ ਇਹ ਸਫੇਦ ਦੁਨੀਆ ਹਰੇ ਰੰਗ ਵਿਚ ਬਦਲ ਜਾਵੇਗੀ ਕਿਉਂਕਿ ਐਲਗੀ ਮਤਲਬ ਕਾਈ ਨੂੰ ਪੈਦਾ ਹੋਣ ਲਈ ਜ਼ੀਰੋ ਡਿਗਰੀ ਸੈਲਸੀਅਸ ਤੋਂ ਉੱਪਰ ਦਾ ਤਾਪਮਾਨ ਚਾਹੀਦਾ ਹੈ। ਮਤਲਬ ਅੰਟਾਰਟਿਕਾ ਦੇ ਸਧਾਰਨ ਤਾਪਮਾਨ ਤੋਂ ਕਿਤੇ ਜ਼ਿਆਦਾ ਹੈ। ਐਲਗੀ ਦੇ ਫੈਲਣ ਦੀ ਮਾਤਰਾ ਉਹਨਾਂ ਥਾਵਾਂ 'ਤੇ ਜ਼ਿਆਦਾ ਹੈ ਜਿੱਥੇ ਕਿਸੇ ਵੀ ਤਰ੍ਹਾਂ ਦੇ ਜੀਵ-ਜੰਤੂ ਰਹਿੰਦੇ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਨਾਸਾ ਦੇ ਪੁਲਾੜ ਯਾਤਰੀਆਂ ਨਾਲ ਪਹਿਲੀ ਸਪੇਸ ਉਡਾਣ ਦੇ ਲਈ ਪਹੁੰਚੇ ਟੈਸਟ ਪਾਇਲਟ

ਦੂਜੇ ਪਾਸੇ ਅੰਟਾਰਟਿਕਾ ਵਿਚ ਬਰਫ ਦਾ ਪਿਘਲਣਾ ਜਾਰੀ ਹੈ। ਇੱਥੇ ਹੁਣ ਤੱਕ ਜਿੰਨੀ ਬਰਫ ਪਿਘਲ ਚੁੱਕੀ ਹੈ ਉਸ ਨਾਲ ਸਮੁੰਦਰ ਦਾ ਪੱਧਰ 6 ਮਿਲੀਮੀਟਰ ਜਾਂ ਇਕ-ਚੌਥਾਈ ਇੰਚ ਤੱਕ ਵੱਧ ਸਕਦਾ ਹੈ। ਬਰਫ ਪੱਛਮ ਅੰਟਾਰਟਿਕਾ ਅਤੇ ਅੰਟਾਰਟਿਕਾ ਪੇਨਿਨਸੁਲਾ ਵਿਚ ਘੱਟ ਹੋਈ ਹੈ।ਪੂਰਬ ਵਿਚ ਪਰਤਾਂ ਮੋਟੀਆਂ ਹੋਈਆਂ ਹਨ। ਇਹਨਾਂ ਤਬਦੀਲੀਆਂ ਨੂੰ ਫਿਲਹਾਲ ਜਲਵਾਯੂ ਤਬਦੀਲੀ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ ਹੈ ਪਰ ਮਾਹਰਾਂ ਦੇ ਮੁਤਾਬਕ ਤਾਪਮਾਨ ਵਧਣ 'ਤੇ ਅਜਿਹੀਆਂ ਹੀ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਵੁਹਾਨ ਸ਼ਹਿਰ 'ਚ ਜਾਨਵਰਾਂ ਨੂੰ ਖਾਣ 'ਤੇ ਲੱਗੀ ਪਾਬੰਦੀ
 


Vandana

Content Editor

Related News