ਅੰਟਾਰਟਿਕਾ ''ਚ ਭੂਚਾਲ ਦੇ ਤੇਜ਼ ਝਟਕੇ
Tuesday, Dec 11, 2018 - 09:59 AM (IST)
ਅੰਟਾਰਟਿਕਾ (ਬਿਊਰੋ)— ਅੰਟਾਰਟਿਕਾ ਵਿਚ ਮੰਗਲਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 7.5 ਮਾਪੀ ਗਈ ਹੈ। ਫਿਲਹਾਲ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਭੂਚਾਲ ਦਾ ਕੇਂਦਰ ਬ੍ਰਿਸਟਲ ਟਾਪੂ ਦੇ 61 ਕਿਲੋਮੀਟਰ ਪੂਰਬੀ-ਉੱਤਰੀ ਖੇਤਰ ਵਿਚ ਦੱਸਿਆ ਜਾ ਰਿਹਾ ਹੈ। ਇਹ ਇਕ ਛੋਟਾ ਟਾਪੂ ਹੈ ਜੋ ਕਈ ਕਿਰਿਆਸ਼ੀਲ ਜੁਆਲਾਮੁਖੀ ਤੋਂ ਬਣਿਆ ਹੈ।
