ਆਸਟ੍ਰੇਲੀਆ ਨੂੰ ਛੋਹ ਗਈ ਆਂਟਰਕਟਿਕ ਦੀ ਹਵਾ, ਹੋਈ ਬਰਫਬਾਰੀ

Sunday, Aug 23, 2020 - 02:56 AM (IST)

ਆਸਟ੍ਰੇਲੀਆ ਨੂੰ ਛੋਹ ਗਈ ਆਂਟਰਕਟਿਕ ਦੀ ਹਵਾ, ਹੋਈ ਬਰਫਬਾਰੀ

ਮੈਲਬਰਨ - ਆਸਟ੍ਰੇਲੀਆ ਦੇ ਦੱਖਣੀ ਪੂਰਬੀ ਸੂਬਿਆਂ ਦੇ ਕੁਝ ਇਲਾਕਿਆਂ ਵਿਚ ਅੰਟਾਰਕਟਿਕ ਹਵਾ ਕਾਰਨ ਬਰਫਬਾਰੀ ਹੋਈ ਹੈ। ਇਥੋਂ ਦੇ ਨਿਊ ਸਾਊਥ ਵੇਲਸ, ਵਿਕਟੋਰੀਆ ਦੇ ਕੁਝ ਇਲਾਕਿਆਂ ਅਤੇ ਤਸਮਾਨੀਆ ਟਾਪੂ ਦੇ ਬਰਫ ਦੀ ਚਾਦਰ ਵਿਚ ਢੱਕੀਆਂ ਸੜਕਾਂ ਅਤੇ ਮੈਦਾਨ ਦੇਖਣ ਨੂੰ ਮਿਲ ਰਹੇ ਹਨ। ਕਈ ਲੋਕ ਇਸ ਬਰਫਬਾਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰ ਰਹੇ ਹਨ। ਇਥੇ ਤੇਜ਼ ਹਵਾਵਾਂ ਦੇ ਨਾਲ ਬਰਫ ਪਈ ਹੈ ਜਿਸ ਕਾਰਨ ਕਈ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ ਪਰ ਸਥਾਨਕ ਨਿਵਾਸੀ ਇਸ ਤੋਂ ਪਰੇਸ਼ਾਨ ਹੋਣ ਦੀ ਬਜਾਏ ਖੁਸ਼ ਹਨ।

PunjabKesari

ਮੌਸਮ ਵਿਗਿਆਨਕਾਂ ਦਾ ਆਖਣਾ ਹੈ ਕਿ ਹਫਤੇ ਦੇ ਆਖਿਰ ਤੱਕ ਬਰਫਬਾਰੀ ਜਾਰੀ ਰਹੇਗੀ ਅਤੇ ਇਸ ਕਾਰਨ ਕੁਝ ਇਲਾਕਿਆਂ ਵਿਚ ਇਕ ਮੀਟਰ ਤੱਕ ਬਰਫ ਜਮ੍ਹਾ ਹੋ ਸਕਦੀ ਹੈ। ਵਿਗਿਆਨਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਰਾਜਧਾਨੀ ਕੈਨਬਰਾ ਵਿਚ ਤੇਜ਼ ਸਰਦ ਹਵਾਵਾਂ ਚੱਲ ਸਕਦੀਆਂ ਹਨ ਅਤੇ ਤਾਪਮਾਨ ਹੋਰ ਘੱਟ ਹੋ ਸਕਦਾ ਹੈ। ਇਕ ਅੰਗ੍ਰੇਜ਼ੀ ਵੈੱਬਸਾਈਟ ਮੁਤਾਬਕ ਦੱਖਣੀ-ਪੂਰਬੀ ਸੂਬਿਆਂ ਦੇ ਕੁਝ ਇਲਾਕਿਆਂ ਵਿਚ ਹਰ ਸਾਲ ਬਰਫ ਪੈਂਦੀ ਹੈ ਪਰ ਇਸ ਵਾਰ ਹੇਠਲੇ ਇਲਾਕਿਆਂ ਵਿਚ ਵੀ ਚੰਗੀ ਬਰਫਬਾਰੀ ਹੋ ਰਹੀ ਹੈ ਜੋ ਹੈਰਾਨ ਕਰਨ ਵਾਲੀ ਹੈ। ਸਿਡਨੀ ਤੋਂ ਬਾਹਰ ਜਾਣ ਵਾਲੀਆਂ ਸੜਕਾਂ ਅਜਿਹੇ ਲੋਕਾਂ ਨਾਲ ਭਰੀਆਂ ਹੋਈਆਂ ਹਨ ਜੋ ਬਰਫ ਨਾਲ ਭਰੇ ਮੈਦਾਨ ਦੇਖਣ ਲਈ ਨਿਕਲੇ ਹਨ। ਇਸ ਨਜ਼ਾਰੇ ਨੂੰ ਦੇਖਣ ਨੂੰ ਆਏ ਲੋਕਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕ ਬਰਫ ਦੇਖਣ ਲਈ ਯਾਤਰਾ ਨਹੀਂ ਕਰ ਸਕਦੇ ਅਤੇ ਜ਼ਿਆਦਾ ਪੈਸੇ ਖਰਚ ਨਹੀਂ ਕਰ ਸਕਦੇ ਉਨ੍ਹਾਂ ਲਈ ਇਹ ਚੰਗਾ ਮੌਕਾ ਹੈ।


author

Khushdeep Jassi

Content Editor

Related News