ਸਰਬੱਤ ਦੇ ਭਲੇ ਲਈ ਕਰਮਨ ਦੀ ਸੰਗਤ ਨੇ ਕਰਵਾਇਆ ਸਲਾਨਾ ਅਖੰਡ ਪਾਠ

Monday, Nov 27, 2023 - 12:14 PM (IST)

ਸਰਬੱਤ ਦੇ ਭਲੇ ਲਈ ਕਰਮਨ ਦੀ ਸੰਗਤ ਨੇ ਕਰਵਾਇਆ ਸਲਾਨਾ ਅਖੰਡ ਪਾਠ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕਰਮਨ ਦੀ ਸਿੱਖ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਪਰਿਵਾਰਾਂ ਵੱਲੋਂ 24 ਨਵੰਬਰ ਦਿਨ ਸ਼ੁੱਕਰਵਾਰ ਤੋਂ ਐਤਵਾਰ 26 ਨਵੰਬਰ 2023 ਤੱਕ ਕਰਮਨ ਸ਼ਹਿਰ ਦੇ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

PunjabKesari

ਇਹ ਵੀ ਪੜ੍ਹੋ- ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

ਇਸ ਮੌਕੇ ਗੁਰੂ ਘਰ ਦੇ ਕੀਰਤਨੀ ਜਥੇ ਵੱਲੋ ਕੀਰਤਨ ਕੀਤਾ ਗਿਆ ਅਤੇ ਭਾਈ ਮਹਿਲ ਸਿੰਘ ਚੰਗੀਗੜ੍ਹ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਗਾ ਕੇ ਚੰਗਾ ਸਮਾਂ ਬੰਨ੍ਹਿਆ। ਇਸ ਸਮਾਗਮ ਲਈ ਐਸੋਸੀਏਸ਼ਨ ਦੇ ਸਾਰੇ ਮੈਂਬਰ ਜਿਨ੍ਹਾਂ ਵਿੱਚ ਪੁਸ਼ਪਿੰਦਰ ਸਿੰਘ ਕਰੀ, ਦਿਲਬੀਰ ਸਿੰਘ ਦਿਓ, ਤੇਜਿੰਦਰ ਸਿੰਘ ਗਿੱਲ, ਅਮਨਦੀਪ ਸਿੰਘ ਭੱਠਲ, ਸੁਖਦੀਪ ਸਿੰਘ ਥਿੰਦ, ਅਮਨਦੀਪ ਸਿੰਘ ਬਧੇਸ਼ਾ ਆਦਿ ਵਧਾਈ ਦੇ ਪਾਤਰ ਹਨ। ਇਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।

PunjabKesari

ਇਹ ਵੀ ਪੜ੍ਹੋ-  ਉੱਭਰਦਾ ਹੋਇਆ ਪੰਜਾਬੀ ਗੱਭਰੂ ਉਦੈ ਪ੍ਰਤਾਪ ਕਰੇਗਾ ਅੰਡਰ-19 ਏਸ਼ੀਆ ਕੱਪ 'ਚ ਭਾਰਤ ਦੀ ਕਪਤਾਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News