ਚੌਥੀ ਵਾਰ ਜਰਮਨੀ ਦੀ ਚਾਂਸਲਰ ਬਣੇਗੀ ਐਂਜੇਲਾ

09/25/2017 1:06:54 AM

ਬਰਲਿਨ — ਜਰਮਨੀ 'ਚ ਐਤਵਾਰ ਨੂੰ ਆਮ ਚੋਣਾਂ ਖਤਮ ਹੋ ਗਈਆਂ। ਨਤੀਜੇ ਆਉਣ ਤੋਂ ਪਹਿਲਾਂ ਚਾਂਸਲਰ ਐਂਜੇਲਾ ਮਾਰਕੇਲ ਦੇ ਮੁੜ ਚਾਂਸਲਰ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਪਰ ਨਤੀਜੇ ਆਉਣ ਤੋਂ ਬਾਅਦ ਐਂਜੇਲਾ ਨੇ ਇਤਿਹਾਸ ਰੱਚ ਦਿੱਤਾ ਹੈ, ਹੁਣ ਐਂਜੇਲਾ ਚੌਥੀ ਵਾਰ ਜਰਮਨੀ ਦੀ ਚਾਂਸਲਰ ਬਣੇਗੀ। 
ਐਂਜੇਲਾ ਦੀ ਪਾਰਟੀ ਕ੍ਰਿਸ਼ਿਅਨ ਡੈਮੋਕ੍ਰੇਟ ਯੂਨੀਅਨ (ਸੀ. ਡੀ. ਯੂ.) ਅਤੇ ਸੀ. ਐੱਸ. ਯੂ. ਦੇ ਗਠਜੋੜ ਦੇ ਨਾਲ 33 ਫੀਸਦੀ ਦੇ ਨਾਲ 239 ਸੀਟਾਂ 'ਤੇ ਜਿੱਤ ਹਾਸਲ ਕੀਤੀ। ਜਦਕਿ ਮਾਰਟਿਨ ਦੇ ਪਾਰਟੀ ਐੱਸ. ਪੀ. ਡੀ. ਨੇ 21.7 ਫੀਸਦੀ ਵੋਟਾਂ ਅਤੇ 150 ਸੀਟਾਂ 'ਤੇ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਇਸ ਵਾਰ ਮਾਰਟਿਨ ਦੇ ਚਾਂਸਲਰ ਬਣਨ ਦੀ ਉਮੀਦ ਜਤਾਈ ਜਾ ਰਹੀ ਸੀ। ਪਰ ਇਤਿਹਾਸ ਰੱਚਦੇ ਹੋਏ ਮਾਰਕੇਲ ਚੌਥੀਵਾਰ ਜਰਮਨੀ ਦੀ ਚਾਂਸਲਰ ਬਣੇਗੀ।
 


Related News